ਟੀ20 ਵਿਸ਼ਵ ਕੱਪ ‘ਚ ਹਰਮਨਪ੍ਰੀਤ ਨੂੰ ਮਹਿਲਾਵਾਂ ਦੀ ਕਪਤਾਨੀ

9 ਤੋਂ 24 ਨਵੰਬਰ ਤੱਕ ਵੈਸਟਇੰਡੀਜ਼ ਦੀ ਮੇਜ਼ਬਾਨੀ ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਦੀ ਚੋਣ

 
ਨਵੀਂ ਦਿੱਲੀ, 28 ਸਤੰਬਰ

 

ਸਟਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਨੂੰ ਨਵੰਬਰ ‘ਚ ਵੈਸਟਇੰਡੀਜ਼ ‘ਚ ਹੋਣ ਵਾਲੇ ਆਈਸੀਸੀ ਮਹਿਲਾ ਵਿਸ਼ਵ ਕੱਪ ਟੀ20 ਟੂਰਨਾਮੈਂਟ ‘ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਜਦੋਂਕਿ ਸਮ੍ਰਿਤੀ ਮੰਧਾਨਾ ਨੂੰ ਉਪਕਪਤਾਨ ਚੁਣਿਆ ਗਿਆ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇਸ ਦਾ ਐਲਾਨ ਕਰਦਿਆਂ ਦੱਸਾ ਕਿ 9 ਤੋਂ 24 ਨਵੰਬਰ ਤੱਕ ਵੈਸਟਇੰਡੀਜ਼ ਦੀ ਮੇਜ਼ਬਾਨੀ ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਦੀ ਚੋਣ ਕੀਤੀ ਹੈ

 
ਮਹਿਲਾ ਵਿਸ਼ਵ ਕੱਪ ਦੇ ਛੇਵੇਂ ਸੰਸਕਰਨ ‘ਚ ਭਾਰਤੀ ਟੀਮ ਨੂੰ ਗਰੁੱਪ ਬੀ ‘ਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਆਸਟਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਆਇਰਲੈਂਡ ਟੀਮਾਂ ਸ਼ਾਮਲ ਹਨ ਕੁੱਲ 10 ਟੀਮਾਂ ਟੂਰਨਾਮੈਂਟ ‘ਚ ਖ਼ਿਤਾਬ ਲਈ ਨਿੱਤਰਨਗੀਆਂ ਵਿਸ਼ਵ ਕੱਪ ਦੀ ਸ਼ੁਰੂਆਤ 9 ਨਵੰਬਰ ਨੂੰ ਗੁਆਨਾ ‘ਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਮੈਚ ਨਾਲ ਹੋਵੇਗੀ
ਭਾਰਤ ਦਾ ਦੂਸਰਾ ਮੈਚ 11 ਨਵੰਬਰ ਨੂੰ ਪਾਕਿਸਤਾਨ ਨਾਲ ਇਸ ਮੈਦਾਨ ‘ਤੇ ਹੀ ਖੇਡਿਆ ਜਾਵੇਗਾ ਇਸ ਤੋਂ ਬਾਅਦ 15 ਨਵੰਬਰ ਨੂੰ ਭਾਰਤੀ ਟੀਮ ਆਇਰਲੈਂਡ ਨਾਲ ਅਤੇ 17 ਨਵੰਬਰ ਨੂੰ ਆਸਟਰੇਲੀਆ ਵਿਰੁੱਧ ਭਿੜੇਗੀ
ਭਾਰਤੀ ਟੀਮ ਇਸ ਤਰ੍ਹਾਂ ਹੈ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਮਿਤਾਲੀ ਰਾਜ, ਜੇਮਿਮਾ ਰੋਡ੍ਰਿਗਜ਼, ਵੇਦਾ ਕ੍ਰਿਸ਼ਨਾਮੂਰਤੀ, ਦੀਪਤੀ ਸ਼ਰਮਾ, ਤਾਨਿਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਅਨੁਜਾ ਪਾਟਿਲ, ਏਕਤਾ ਬਿਸ਼ਟ, ਡੀ ਹੇਮਲਤਾ, ਮਾਨਸੀ ਜੋਸ਼ੀ, ਪੂਜਾ ਵਸਤਕਰ, ਅਰੁੰਧਤਿ ਰੈੱਡੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।