ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਜ਼ਿਲ੍ਹਾ ਪੱਧਰੀ...

    ਜ਼ਿਲ੍ਹਾ ਪੱਧਰੀ ਗੀਤ ਮੁਕਾਬਲੇ ’ਚੋਂ ਹਰਲੀਨ ਸ਼ਰਮਾ ਨੇ ਮਾਰੀ ਬਾਜ਼ੀ

    student

    (ਸੁਭਾਸ਼ ਸ਼ਰਮਾ) ਕੋਟਕਪੂਰਾ। ਡਾ. ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਗੀਤ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ’ਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸਰਬਜੀਤ ਕੌਰ ਨੇ ਦੱਸਿਆ ਕਿ ਮਿਊਜ਼ਿਕ ਮਿਸਟ੍ਰੈਸ ਦੀ ਮਿਹਨਤ ਸਦਕਾ ਜ਼ਿਲ੍ਹਾ ਪੱਧਰੀ ਸੀਨੀਅਰ ਗੀਤ ਮੁਕਾਬਲੇ ਵਿੱਚ ਹਰਲੀਨ ਸ਼ਰਮਾ ਨੇ ਪਹਿਲਾ ਸਥਾਨ ਅਤੇ ਜੂਨੀਅਰ ਵਰਗ ਵਿੱਚੋਂ ਸਾਲੋਨੀ ਨੇ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਨੇ ਸਮੁੱਚੇ ਸਟਾਫ ਵੱਲੋਂ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਹ ਬੱਚੇ ਸੂਬਾ ਪੱਧਰੀ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਤੇ ਸਕੂਲ ਦਾ ਨਾਂਅ ਰੌਸ਼ਨ ਕਰਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here