ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੋਇਆ ਸੰਭਵ : ਹਰਲੀਨ ਇੰਸਾਂ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ ਰਘਬੀਰ ਸਿੰਘ) । ਡੇਰਾ ਸ਼ਰਧਾਲੂ ਆਏ ਦਿਨ ਹੀ ਹੁਣ ਆਪਣੀਆਂ ਕਲਾਂਵਾਂ ਨਾਲ ਇੰਡੀਅਨ ਬੁੱਕ ਆਫ਼ ਰਿਕਾਰਡ ’ਚ ਆਪਣਾ ਨਾਮ ਦਰਜ਼ ਕਰਵਾ ਰਹੇ ਹਨ। ਹਾਲ ਹੀ ’ਚ ਲੁਧਿਆਣਾ ਦੇ ਢੋਲੇਵਾਲ ਏਰੀਏ ’ਚ ਰਹਿੰਦੀ ਡੇਰਾ ਸ਼ਰਧਾਲੂ ਕਵਿਤਾ ਇੰਸਾਂ ਸੁਪਤਨੀ ਸਤਪਾਲ ਇੰਸਾਂ ਦੀ ਬੇਟੀ ਹਰੀਨ ਕੌਰ ਇੰਸਾਂ ਦਾ ਨਾਂਅ ਦੂਸਰੀ ਵਾਰ ਇੰਡੀਅਨ ਬੁੱਕ ਆਫ਼ ਰਿਕਾਰਡ ’ਚ ਦਰਜ਼ ਹੋਇਆ ਹੈ।
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਲੀਨ ਇੰਸਾਂ ਪੂਜਨੀਕ ਗੁਰੂ ਜੀ ਵੱਲੋਂ ਮਿਲੀ ਧਿਆਨ ਦੀ ਵਿੱਧੀ ਅਪਣਾ ਕੇ ਨਵੇ ਨਵੇਂ ਕੰਮ ਕਰਨ ’ਚ ਬਹੁਤ ਦਿਲਚਸਪੀ ਰੱਖਦੀ ਹੈ, ਉਨ੍ਹਾਂ ਦੱਸਿਆ ਕਿ ਇਸ ਵਾਰ ਹਰਲੀਨ ਇੰਸਾਂ ਨੇ ਇਕ ਏ 4 ਪੇਪਰ ਉਤੇ ਫੁਸਿੰਗ ਕੈਲੀਗ੍ਰਾਫੀ ਅਤੇ ਮੰਡੇਲਾ ਆਰਟ ਨਾਲ ਕਾਫ਼ੀ ਜਿਆਦਾ ਮਾਤਰਾ ’ਚ ਹਵਾਲੇ ਲਿੱਖੇ ਹਨ। ਇਹਨਾਂ ਨੂੰ ਲਿਖਣ ਲਈ ਏ 4 ਪੇਪਰ ਤੋਂ ਇਲਾਵਾ ਕਾਲੇ ਰੰਗ ਦੇ ਪੈਨ ਦੀ ਵਰਤੋ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਸਾਲ ਅਗਸਤ 2020 ’ਚ ਵੀ ਹਰਲੀਨ ਇੰਸਾਂ ਨੂੰ ਇੰਡੀਅਨ ਬੁੱਕ ਆਫ਼ ਰਿਕਾਰਡ ਵੱਲੋਂ ਸਨਮਾਨਿਤ ਕੀਤਾ ਗਿਆ ਸੀ, ਉਸ ਟਾਇਮ ਹਰਲੀਨ ਨੇ ਵੇਸਟ ਮਟੀਰੀਅਲ ਤੋਂ ਇਕ ਫੈਂਸੀ ਡਰੈਸ ਤਿਆਰ ਕੀਤੀ ਸੀ।
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੋਇਆ ਸੰਭਵ : ਹਰਲੀਨ ਇੰਸਾਂ
ਹਰਲੀਨ ਕੌਰ ਇੰਸਾਂ ਨੇ ਕਿਹਾ ਕਿ ਇਸ ਰਿਕਾਰਡ ਦਾ ਸਾਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਵੱਲੋਂ ਦੱਸੇ ਗਏ ਮੈਥਡ ਆਫ਼ ਮੈਡੀਟੇਸ਼ਨ ਕਰਨ ਨਾਲ ਹੀ ਮੇਰਾ ਆਤਮਬਲ ਵਧਿਆ ਹੈ, ਜਿਸ ਕਰਕੇ ਮੇਰਾ ਨਾਂਅ ਅੱਜ ਦੂਸਰੀ ਵਾਰ ਇੰਡੀਅਨ ਬੁੱਕ ਆਫ਼ ਰਿਕਾਰਡ ’ਚ ਦਰਜ਼ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।