ਚੋਟੀ ਦੀਆਂ 8 ਅਕੈਡਮੀਆਂ ਨੇ ਦਿਖਾਇਆ ਦਮਖਮ
ਬਾਜਾਖਾਨਾ (ਕੁਲਦੀਪ) 20ਵੇਂ ਹਰਜੀਤ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ‘ਚ ਅੱਜ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਚੋਟੀ ਦੀਆਂ ਅਕੈਡਮੀਆਂ ਨੇ ਭਾਗ ਲਿਆ ਜਿਸ ‘ਚ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੀ ਅਕੈਡਮੀ ਫਾਈਨਲ ‘ਚ ਪਹੁੰਚੀਆਂ। ਜਿਸ ‘ਚ ਪਹਿਲਾ ਇਨਾਮ ਡੇਢ ਲੱਖ ਰੁਪਏ ਹਰਜੀਤ ਕਬੱਡੀ ਕਲੱਬ ਬਾਜਾਖਾਨਾ ਨੇ ਜਿੱਤਿਆ ਅਤੇ ਦੂਜਾ ਇਨਾਮ ਇੱਕ ਲੱਖ ਰੁਪਏ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਕੈਡਮੀ ਨੇ ਪ੍ਰਾਪਤ ਕੀਤਾ। ਵਧੀਆ ਰੇਡਰ ਗੁਰਲਾਲ ਘਨੌਰ ਅਤੇ ਵਧੀਆ ਜਾਫੀ ਬੱਬੂ ਝਨੇਰੀ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।
ਅੱਜ ਟੂਰਨਾਮੈਂਟ ‘ਚ ਮੁੱਖ ਮਹਿਮਾਨ ਵਜੋਂ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਅਤੇ ਸਾਬਕਾ ਮੰਤਰੀ ਪੰਜਾਬ, ਰਣਜੀਤ ਰਾਣਾ ਟੁੱਟ ਬ੍ਰਦਰਜ਼, ਸੁਖਮੰਦਰ ਸਿੰਘ ਬੁੱਟਰ, ਕੁਲਵੰਤ ਨਿਝਰ, ਅਮਨਦੀਪ ਸਿੰਘ ਮੱਲੀ, ਹਰਪ੍ਰੀਤ ਬਾਬਾ, ਐਸ.ਡੀ.ਓ. ਸੁਖਦੇਵ ਸਿੰਘ, ਸਾਬਕਾ ਸਰਪੰਚ ਜਸਮੇਲ ਸਿੰਘ ਪ੍ਰਧਾਨ, ਕਾਕਾ ਬਰਗਾੜੀ ਪਹੁੰਚੇ।
20ਵੇਂ ਹਰਜੀਤ ਕਲੱਬ ਦੇ ਮੁੱਖ ਸਪਾਂਸਰ ਕਰਮਜੀਤ ਨਿਝਰ, ਰਾਜਾ ਕੰਗ ਯੂ.ਕੇ, ਸੁਰਿੰਦਰ ਮਾਣਕ, ਹਰਦੀਪ ਰਾਮੂਵਾਲੀਆਂ ਯੂ.ਐਸ.ਏ, ਸੁਰਿੰਦਰ ਨਿਝਰ, ਪਾਲ ਸਹੋਤਾ, ਪਾਲ ਮਾਹਲ, ਕੁਲਵੰਤ ਖਹਿਰਾ ਯੂ.ਐਸ.ਏ., ਜਸਵੰਤ ਸਰਾਂ ਯੂ.ਐਸ.ਏ, ਬਿੰਦਰ ਫਿਰੋਜ਼ਪੁਰੀਆਂ, ਬੈਨੀ ਧਾਲੀਵਾਲ, ਰਾਜਾ ਗਾਜੀਆਣਾ ਕੈਨੇਡਾ, ਇੰਦਰਜੀਤ ਧੁੱਗਾ, ਧੀਰਾ ਮਾਣੂਕੇ ਕੈਨੇਡਾ, ਰੇਸ਼ਮ ਰਾਜਸਥਾਨੀ, ਕਰਨ ਘੁਮਾਣ ਕੈਨੇਡਾ, ਅਮੋਲਕ ਗਾਖਲ ਯੂ.ਐਸ.ਏ. ਹਨ। ਇਨ੍ਹਾਂ ਮੁੱਖ ਸਪਾਸਰਾਂ ਵੱਲੋਂ ਹਰੇਕ ਟੂਰਨਾਮੈਂਟ ‘ਚ ਆਰਥਿਕ ਸਹਿਯੋਗ ਦਿੱਤਾ ਜਾਂਦਾ ਹੈ।
ਕਲੱਬ ਚੇਅਰਮੈਨ ਅਤੇ ਵਰਲਡ ਕਬੱਡੀ ਕੱਪ ਦੇ ਕੋਚ ਹਰਪ੍ਰੀਤ ਬਾਬਾ ਨੇ ਆਏ ਐਨ.ਆਰ.ਆਈ. ਭਰਾਵਾਂ ਅਤੇ ਟੂਰਨਾਮੈਂਟ ਨੂੰ ਸਪਾਂਸਰ ਕਰਨ ਵਾਲੇ ਭਰਾਵਾਂ ਦਾ ਧੰਨਵਾਦ ਕੀਤਾ। ਕੁਮੈਂਟੇਂਟਰ ਦੀ ਭੂਮਿਕਾ ਨਵਦੀਪ ਸਿੰਘ ਦਬੜੀਖਾਨਾ, ਦੀਪੂ ਅਮਰਗੜ, ਜਸਵਿੰਦਰ ਸਿੰਘ ਆਸਾ ਬੁੱਟਰ, ਸਤਿਨਾਮ ਸਿੰਘ ਖਾਰਾ, ਸੋਨੀ ਕੋਟਫੱਤਾ, ਗੁਰਜੀਵਨ ਸਿੰਘ ਜੰਡਵਾਲਾ ਨੇ ਬਾਖੂਬੀ ਨਿਭਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।