ਹਰੀਸ਼ ਰਾਵਤ ਨੇ ਕਾਂਗਰਸ ਜਨਰਲ ਸਕੱਤਰ ਅਹੁਦਾ ਛੱਡਿਆ
ਨਵੀਂ ਦਿੱਲੀ, ਏਜੰਸੀ।
ਕਾਂਗਰਸ ਜਨਰਲ ਸਕੱਤਰ ਹਰੀਸ਼ ਰਾਵਤ ਨੇ ਲੋਕਸਭਾ ਚੋਣਾਂ ‘ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਵਤ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਅਸਮ ਦੇ ਪ੍ਰਭਾਰੀ ਜਨਰਲ ਸਕੱਤਰ ਰਹੇ ਹਨ ਤੇ ਸੂਬੇ ‘ਚ ਪਾਰਟੀ ਨੂੰ ਸਿਰਫ ਤਿੰਨ ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਉਨ੍ਹਾਂ ਨੂੰ ਘੱਟ ਤੋਂ ਘੱਟ 8 ਸੀਟਾਂ ‘ਤੇ ਪਾਰਟੀ ਦੀ ਜਿੱਤ ਦੀ ਉਮੀਦ ਸੀ। ਉਨ੍ਹਾਂ ਨੇ ਕਿਹਾ ਕਿ ਅਸਮ ਦੇ ਪ੍ਰਭਾਰੀ ਜਨਰਲ ਸਕੱਤਰ ਹੋਣ ਕਾਰਨ ਸੂਬੇ ‘ਚ ਪਾਰਟੀ ਨੂੰ ਮਿਲੀ ਹਾਰ ਲਈ ਨੈਤਿਕ ਤੌਰ ‘ਤੇ ਜਿੰਮੇਵਾਰ ਹੈ ਤੇ ਇਸ ਜਿੰਮੇਵਾਰੀ ਦੇ ਤਹਿਤ ਉਹ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਹੀ ਹੈ ਕਿ ਇਸ ਚੋਣ ‘ਚ ਅਸਮ ‘ਚ ਪਾਰਟੀ ਦੇ ਵੋਟ 6.7 ਫੀਸਦੀ ਵਧਿਆ ਹੈ ਪਰ ਉਸ ਦੀਆਂ ਸੀਟਾਂ ‘ਤੇ ਕੋਈ ਇਜਾਫਾ ਨਹੀਂ ਹੋਇਆ ਹੈ। ਪਿਛਲੀ ਲੋਕਸਭਾ ‘ਚ ਵੀ ਸੂਬੇ ‘ਚੋਂ ਪਾਰਟੀ ਦੇ ਤਿੰਨ ਆਗੂ ਸਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਜ਼ਿਆਦਾ ਸੀਟਾਂ ‘ਤੇ ਜਿੱਤ ਦੀ ਉਮੀਦ ਸੀ ਤੇ ਇਸ ਉਮੀਦ ਅਨੁਸਾਰ ਨਤੀਜੇ ਨਹੀਂ ਰਹੇ ਤੇ ਇਸ ਲਈ ਉਹ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਇਸ ਦਰਮਿਆਨ ਰਾਵਤ ਉਤਰਾਖੰਡ ‘ਚ ਪਾਰਟੀ ਨੂੰ ਮਜਬੂਤ ਬਣਾਉਣ ਦੇ ਕੰਮ ‘ਚ ਜੁਟ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।