ਹਾਰਦਿਕ ਪਾਂਡਿਆ ਨੇ ਸ਼ੇਅਰ ਕੀਤੀ ਆਪਣੇ ਪੁੱਤਰ ਦੀ ਖੂਬਸੂਰਤ ਤਸਵੀਰ

ਵਿਰੋਟ ਕੋਹਲੀ ਨੇ ਹਾਰਦਿਕ ਪਾਂਡਿਆ ਨੂੰ ਦਿੱਤੀ ਵਧਾਈ

ਨਵੀਂ ਦਿੱਲੀ। ਭਾਰਤੀ ਟੀਮ ਦੇ ਆਲਰਾਊਂਡਰ ਹਾਰਕਿਕ ਪਾਂਡਿਆ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਦੋ ਦਿਨ ਪਹਿਲਾਂ ਹਾਰਦਿਕ ਪਾਂਡਿਆ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ ਤੇ ਹੁਣ ਉਨ੍ਹਾਂ ਅੱਜ ਇੱਕ ਹੋਰ ਤਸੀਵਰ ਸ਼ੇਅਰ ਕੀਤੀ ਹੈ ਜਿਸ ‘ਚ ਉਹਨਾਂ ਨੇ ਆਪਣੇ ਪੁੱਤਰ ਨੂੰ ਗੋਦ ‘ਚ ਲਿਆ ਹੋਇਆ ਹੈ। ਹਾਰਦਿਕ ਪਾਂਡਿਆ ਨੇ ਸ਼ਨਿੱਚਰਵਾਰ ਨੂੰ ਫੋਟੋ ਦੇ ਨਾਲ ਕੈਪਸ਼ਨ ਲਿਖਿਆ ਹੈ-ਭਗਵਾਨ ਦੇ ਅਸ਼ੀਰਵਾਦ…ਨਾਲ।

26 ਸਾਲਾ ਹਾਰਦਿਕ ਪਾਂਡਿਆ ਦੇ ਘਰ 30 ਜੁਲਾਈ ਨੂੰ ਖੁਸ਼ੀਆਂ ਦੀ ਲਹਿਰ ਦੌੜ ਗਈ ਸੀ ਉਦੋਂ ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਪਿਤਾ ਬਣਨ ਦੀ ਖੁਸ਼ਖਬਰੀ ਦਿੰਦਿਆਂ ਲਿਖਿਆ ਸੀ, ‘ਅਸੀਂ ਆਪਣੇ ਪੁੱਤਰ ਨੂੰ ਪਾ ਕੇ ਧੰਨ ਹੋ ਗਏ’।
ਹਾਰਦਿਕ ਪਾਂਡਿਆ ਪਿਤਾ ਬਣ ਗਏ ਹਨ ਇਹ ਖਬਰ ਮਿਲਣ ‘ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰੋਟ ਕੋਹਲੀ ਨੇ ਹਾਰਦਿਕ ਪਾਂਡਿਆ ਤੇ ਨਤਾਸ਼ਾ ਨੂੰ ਵਧਾਈ ਦਿੱਤੀ। ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਲਿਖਿਆ ‘ਤੁਹਾਨੂੰ ਦੋਵਾਂ ਨੂੰ ਵਧਾਈ।’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here