Har GharTiranga : ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ’ਚ ‘ਹਰ ਘਰ ਤਿਰੰਗਾ’ ਯਾਤਰਾ ਕੱਢੀ

Har GharTiranga
ਦੋਦਾ: ਕਾਉਣੀ ਵਿਖੇ ਸ਼ਹੀਦ ਦੇ ਬੁੱਤ ’ਤੇ ਫੁਲ ਮਲਾਵਾ ਭੇਟ ਕਰਦੇ ਜ਼ਿਲਾ ਪ੍ਰਧਾਨ ਤੇ ਮੰਡਲ ਪ੍ਰਧਾਨ ਦੋਦਾ, ( ਸੱਜੇ) ਯਾਤਰਾ ਦੌਰਾਨ ਤਿਰੰਗੇ ਲੈ ਕੇ ਕਾਫ਼ਲੇ ’ਚ ਚੱਲਦੇ ਆਗੂ। ਤਸਵੀਰ : ਰਵੀਪਾਲ

(ਰਵੀਪਾਲ) ਦੋਦਾ। Har GharTiranga : ਅਜ਼ਾਦੀ ਦਿਹਾੜੇ ਨੂੰ ਸਮਰਪਿਤ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਤੀਜ ਅਸ਼ੀਜਾ ਦੀ ਅਗਵਾਈ ਹੇਠ ‘ਹਰ ਘਰ ਤਿਰੰਗਾ’ ਯਾਤਰਾ ਪਿੰਡ ਕਾਉਣੀ ਤੋਂ ਪਿੰਡ ਭਲਾਈਆਣਾ ਤੱਕ ਕੱਢੀ ਗਈ। ਜ਼ਿਲ੍ਹਾ ਪ੍ਰਧਾਨ ਸਤੀਸ ਅਸੀਜ਼ਾ ਤੇ ਮੰਡਲ ਪ੍ਰਧਾਨ ਰਮੇਸ਼ ਗੋਇਲ, ਚੰਦਨ ਚਾਵਲਾ ਨੇ ਯਾਤਰਾ ਦੀ ਸ਼ੁਰੂਆਤ ਮੌਕੇ ਪਿੰਡ ਕਾਉਣੀ ਵਿਖੇ ਕਾਰਗਿਲ ਜੰਗ ਦੇ ਸ਼ਹੀਦ ਇਕਬਾਲ ਸਿੰਘ ਕਾਉਣੀ ਦੇ ਬੁੱਤ ’ਤੇ ਫੁਲ ਮਲਾਵਾਂ ਪਾ ਕੇ ਦੇਸ਼ ਦੀ ਅਜ਼ਾਦੀ ’ਚ ਸ਼ਹੀਦ ਹੋਏ ਜਵਾਨਾਂ ਨੂੰ ਸਰਧਾਂਜ਼ਲੀ ਭੇਟ ਕਰਦੇ ਅਤੇ ਸ਼ਹੀਦ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: Explosion: ਪੇਠਾ ਮਠਿਆਈ ਬਣਾਉਣ ਵਾਲੀ ਫੈਕਟਰੀ ’ਚ ਹੋਇਆ ਵੱਡਾ ਧਮਾਕਾ 

ਇਸ ਮੌਕੇ ਸੰਬੋਧਨ ਕਰਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਦਰੀ ਨਰਿੰਦਰ ਮੋਦੀ ਵੱਲੋਂ ਲਏ ਸੰਕਲਪ ‘ਹਰ ਘਰ ਤਿਰੰਗਾ’ ਦੀ ਪਾਲਣਾ ਕਰਦੇ ਹਰ ਘਰ ਤਿਰੰਗਾ ਲਹਿਰਾਏਗਾ ਅਤੇ ਇਸ ਯਾਤਰਾ ਦੌਰਾਨ ਹਰੇਕ ਪੰਜਾਬ ਵਾਸੀਆਂ ਨੂੰ ਪ੍ਰੇਰਤ ਕੀਤਾ ਜਾ ਰਿਹਾ ਹੈ। ਮੰਡਲ ਪ੍ਰਧਾਨ ਰਮੇਸ਼ ਕੁਮਾਰ ਗੋਇਲ ਨੇ ਸਮੂਹ ਭਾਜਪਾ ਆਗੂਆਂ ’ਤੇ ਵਰਕਰਾਂ ਨੂੰ ਜੋ ਮੋਟਰ ਸਾਇਕਲਾਂ, ਕਾਰਾਂ ਦੇ ਕਾਫ਼ਲੇ ਦੌਰਾਨ ਇਸ ਯਾਤਰਾ ’ਚ ਸ਼ਾਮਿਲ ਹੋਏ ਸਨ ਦਾ ਧੰਨਵਾਦ ਕੀਤਾ। ਇਸ ਦੌਰਾਨ ਦੋਦਾ ਵਿਖੇ ਯਾਤਰਾ ਦਾ ਨਿੱਘਾ ਸਵਾਗਤ ਕਰਦੇ ਆਗੂਆਂ ਨੇ ਫੁੱਲ ਵਰਸਾਏ ਤੇ ਕੇਲੇ ਅਤੇ ਠੰਢਾ ਜਲ ਵਰਤਾਇਆ ਗਿਆ। ਇਸ ਮੌਕੇ ਮੰਡਲ ਪ੍ਰਧਾਨ ਮਿਲਵਰਤਨ ਸਿੰਘ, ਬੰਟੀ ਯੁਵਾ ਮੋਰਚਾ ਗਿੱਦੜਬਾਹਾ, ਅਮਰਜੀਤ ਸਿੰਘ ਸਰਮਾ ਭਲਾਈਆਣਾ, ਮੰਡਲ ਪ੍ਰਧਾਨ ਰਮੇਸ਼ ਕੁਮਾਰ ਦੋਦਾ, ਹਨੀ ਕਾਉਣੀ ਜ਼ਿਲਾ ਯੂਥ ਪ੍ਰਧਾਨ, ਬਲਰਾਜ ਦੋਦਾ ਮੰਡਲ ਪ੍ਰਧਾਨ ਐਸ.ਸੀ ਵਿੰਗ, ਆਦਿ ਹਾਜ਼ਰ ਸਨ। Har GharTiranga