ਬਚਨਾਂ ’ਤੇ ਅਮਲ ਕਰਨ ਨਾਲ ਹੀ ਮਿਲਦੀਆਂ ਨੇ ਖੁਸ਼ੀਆਂ

anmol bachan

ਸੱਚ ਕਹੂੰ ਨਿਊਜ਼ ,ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਇਨਸਾਨ ਜਦੋਂ ਵੀ ਚੱਲ ਕੇ ਆਉਂਦਾ ਹੈ, ਉਸ ਦੀ ਗੁਜ਼ਰੀ ਹੋਈ ਜ਼ਿੰਦਗੀ ’ਚ ਅਤੇ ਸੰਚਿਤ ਪਾਪ ਕਰਮ ਸਤਿਸੰਗ ’ਚ ਆਉਣ ਨਾਲ ਖ਼ਤਮ ਹੋ ਜਾਂਦੇ ਹਨ, ਪਰ ਇਹ ਪੂਰਨ ਤੌਰ ’ਤੇ ਖ਼ਤਮ ਉਦੋਂ ਹੁੰਦੇ ਹਨ ਜਦੋਂ ਇਨਸਾਨ ਸਤਿਸੰਗ ’ਤੇ ਅਮਲ ਕਰਦਾ ਹੈ। ਬਚਨ ਸੁਣਨਾ ਬਹੁਤ ਵੱਡੀ ਗੱਲ ਹੈ, ਪਰ ਸੁਣ ਕੇ ਮੰਨ ਲੈਣਾ ਸਭ ਤੋਂ ਵੱਡੀ ਗੱਲ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ਇਨ੍ਹਾਂ ਸੱਤਾਂ ਦਾ ਅਜਿਹਾ ਚੱਕਰਵਿਊ ਹੈ, ਮਜ਼ਾਲ ਨਹੀਂ ਕਿ ਇਨਸਾਨ ਇਸ ਤੋਂ ਨਿਕਲ ਸਕੇ। ਦੁਨੀਆ ਇਨ੍ਹਾਂ ਸੱਤਾਂ ’ਚ ਬੁਰੀ ਤਰ੍ਹਾਂ ਉਲਝੀ ਹੋਈ ਹੈ। ਮਾਲਕ ਦੇ ਪਿਆਰ ਮੁਹੱਬਤ ਨੂੰ ਹਾਸਲ ਕਰਨਾ ਹੋਵੇ ਤਾਂ ਇਨਸਾਨ ਸਤਿਸੰਗ ’ਚ ਚੱਲ ਕੇ ਆਏ। ਪੀਰ-ਫ਼ਕੀਰ, ਗੁਰੂ, ਮੁਰਸ਼ਿਦ-ਏ-ਕਾਮਿਲ ਸਤਿਸੰਗ ’ਚ ਪਰਮ ਪਿਤਾ ਪਰਮਾਤਮਾ ਦੀ ਗੱਲ ਸੁਣਾਉਂਦੇ ਹਨ ਜੋ ਇਨਸਾਨ ਗੱਲ ਸੁਣ ਕੇ ਅਮਲ ਕਰ ਲੈਂਦੇ ਹਨ। ਉਨ੍ਹਾਂ ਨੂੰ ਅੰਦਰ-ਬਾਹਰ ਕੋਈ ਕਮੀ ਨਹੀਂ ਰਹਿੰਦੀ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਦਸਵਾਂ ਦੁਆਰ ਖੁੱਲ੍ਹਣ ’ਤੇ ਇਨਸਾਨ ’ਚ ਜੋ ਫ਼ਰਕ ਆਉਂਦਾ ਹੈ। ਉਸ ਬਾਰੇ ਫ਼ਰਮਾਇਆ ਕਿ ਜਿਸ ਦਾ ਦਸਵਾਂ ਦੁਆਰ ਖੁੱਲ੍ਹਦਾ ਹੈ, ਉਸ ਨੂੰ ਆਤਮਿਕ ਸ਼ਾਂਤੀ ਬੇਇੰਤਹਾ ਆ ਜਾਂਦੀ ਹੈ, ਇੰਨਾ ਆਤਮਬਲ ਪੈਦਾ ਹੋ ਜਾਂਦਾ ਹੈ ਕਿ ਉਹ ਕਦੇ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ’ਚ ਉਲਝਦਾ ਨਹੀਂ। ਇੰਨਾ ਬਲਵਾਨ ਹੋ ਜਾਂਦਾ ਹੈ ਕਿ ਉਹ ਮਨ ਨੂੰ ਆਪਣੇ ਉੰਪਰ ਹਾਵੀ ਨਹੀਂ ਹੋਣ ਦਿੰਦਾ, ਸ਼ਾਂਤਚਿੱਤ ਰਹਿੰਦਾ ਹੈ। ਸ਼ਾਂਤਚਿੱਤ ਰਹਿੰਦਾ ਹੋਇਆ, ਆਪਣੀ ਮੰਜ਼ਿਲ ’ਤੇ ਅੱਗੇ ਵਧਦਾ ਰਹਿੰਦਾ ਹੈ। ਉਸ ਦੇ ਅੰਦਰ ਸਹਿਣ ਸ਼ਕਤੀ ਬੇਹੱਦ ਵਧ ਜਾਂਦੀ ਹੈ, ਸਹਿਣ ਸ਼ਕਤੀ ਦਾ ਵਧਣਾ ਆਤਮਬਲ ਦਾ ਹੀ ਇੱਕ ਰੂਪ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਤੇ ਇਸ ਘੋਰ ਕਲਿਯੁਗ ’ਚ ਆਦਮੀ ਹੱਦ ਤੋਂ ਵੱਧ ਗਿਰਦੇ ਜਾ ਰਹੇ ਹਨ। ਦਿਸਣ ’ਚ ਕੁਝ ਹੋਰ , ਕਰਨ ’ਚ ਕੁਝ ਹੋਰ, ਅੱਜ ਆਮ ਇਨਸਾਨ ਦੀ ਇਹ ਫਿਤਰਤ ਬਣ ਗਈ ਹੈ। ਬੁਰੇ ਕਰਮ ਕਰਨਾ, ਭਗਤੀ ਨੂੰ ਖ਼ਤਮ ਕਰਦਾ ਹੈ, ਇਸ ਲਈ ਬੁਰੇ ਕਰਮ ਨਾ ਕਰੋ ਇਨਸਾਨ ਪੀਰ-ਫ਼ਕੀਰ ਦੇ ਬਚਨਾਂ ’ਤੇ 100 ਫੀਸਦੀ ਅਮਲ ਕਰਦਾ ਹੈ ਤਾਂ ਰਾਖ ਦੀ ਚੁਟਕੀ ਵੀ ਉਸ ਲਈ ਹੀਰੇ ਜਵਾਹਰਾਤ ਬਣ ਜਾਂਦੀ ਹੈ ਜੋ ਬਚਨਾਂ ’ਤੇ ਅਮਲ ਨਹੀਂ ਕਰਦਾ ਤਾਂ ਹੀਰੇ ਡਾਇਮੰਡ ਵੀ ਰਾਖ ਬਣ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।