ਘੰਟਿਆਂ ਤੱਕ ਮਸ਼ੀਨ ਨਾਲ ਗਿਣੇ ਨੋਟ
ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਵਿੱਚ ਸੀਜੀਐਸਟੀ ਦੀ ਕਾਨਪੁਰ ਟੀਮ ਵੱਲੋਂ 16 ਘੰਟੇ ਚੱਲੀ ਛਾਪੇਮਾਰੀ ਦੌਰਾਨ ਇੱਕ ਗੁਟਖਾ ਵਪਾਰੀ ਦੇ ਟਿਕਾਣੇ ਤੋਂ ਸਾਢੇ ਛੇ ਕਰੋੜ ਦੀ ਨਕਦੀ ਬਰਾਮਦ ਹੋਈ ਹੈ। ਨਗਦੀ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਾਰੋਬਾਰੀ ਨੇ ਇੰਨੀ ਵੱਡੀ ਰਕਮ ਆਪਣੀ ਰਿਹਾਇਸ਼ ਦੀ ਰਸੋਈ ਅਤੇ ਬੈੱਡ ਦੇ ਗੱਦੇ ਵਿੱਚ ਛੁਪਾ ਕੇ ਰੱਖੀ ਹੋਈ ਸੀ। ਜਿਸ ਨੂੰ ਗਿਣਨ ਲਈ ਬੈਂਕ ਮੁਲਾਜ਼ਮਾਂ ਨੂੰ ਤਿੰਨ ਮਸ਼ੀਨਾਂ ਦੀ ਮਦਦ ਲੈਣੀ ਪਈ। ਸੀਜੀਐਸਟੀ ਟੀਮ ਨੂੰ ਤਲਾਸ਼ੀ ਦੌਰਾਨ ਦਸਤਾਵੇਜ਼ ਅਤੇ ਹੋਰ ਸਮੱਗਰੀ ਵੀ ਮਿਲੀ। ਹਮੀਰਪੁਰ ਜ਼ਿਲੇ ‘ਚ ਦਿਆਲ ਗੁਟਖਾ ਬਣਾਉਣ ਵਾਲੇ ਜਗਤ ਗੁਪਤਾ ਦੇ ਅਹਾਤੇ ‘ਤੇ ਕੇਂਦਰੀ ਵਸਤੂ ਅਤੇ ਸੇਵਾ ਕਰ ਵਿਭਾਗ ਦੀ ਛਾਪੇਮਾਰੀ ‘ਚ ਕਰੋੜਾਂ ਦੀ ਨਕਦੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਸੀਜੀਐਸਟੀ ਟੀਮ ਨੇ ਟੈਕਸ ਚੋਰੀ ਦਾ ਵੀ ਪਰਦਾਫਾਸ਼ ਕੀਤਾ ਹੈ। ਸੀਜੀਐਸਟੀ ਛਾਪੇਮਾਰੀ ‘ਚ 6 ਕਰੋੜ 31 ਲੱਖ ਤੋਂ ਵੱਧ ਨਕਦੀ ਅਤੇ ਵੱਡੀ ਮਾਤਰਾ ‘ਚ ਸੋਨਾ ਬਰਾਮਦ ਹੋਇਆ ਹੈ। 18 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਇਸ ਕਾਰਵਾਈ ਵਿੱਚ ਕਰੋੜਾਂ ਦੀ ਠੱਗੀ ਦਾ ਵੀ ਪਰਦਾਫਾਸ਼ ਹੋਇਆ ਹੈ।
ਕੀ ਹੈ ਪੂਰਾ ਮਾਮਲਾ:
ਇਹ ਸਾਰਾ ਮਾਮਲਾ ਬੁੰਦੇਲਖੰਡ ਦੇ ਹਮੀਰਪੁਰ ਜ਼ਿਲੇ ਦੇ ਸੁਮੇਰਪੁਰ ਕਸਬੇ ਦਾ ਹੈ, ਜਿੱਥੇ ਮੰਗਲਵਾਰ ਸਵੇਰੇ 5 ਵਜੇ ਸੀਜੀਐਸਟੀ ਦੀ ਕਾਨਪੁਰ ਟੀਮ ਦੇ ਇਕ ਦਰਜਨ ਅਧਿਕਾਰੀ ਗੁਟਖਾ ਵਪਾਰੀ ਦੇ ਘਰ ਪਹੁੰਚ ਗਏ ਅਤੇ ਟੀਮ ਦੇ ਸਾਰੇ ਅਧਿਕਾਰੀਆਂ ਨੇ ਜਿਵੇਂ ਹੀ ਗੁਟਖਾ ਵਪਾਰੀ ਦੇ ਘਰ ਦੇ ਮੁੱਖ ਗੇਟ ਖੁੱਲਦੇ ਹੀ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਕਾਰੋਬਾਰੀ ਦੇ ਘਰ ਦੇ ਲੋਕਾਂ ਨੇ ਮੇਨ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਟੀਮ ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਘਰ ਦੇ ਦਰਵਾਜ਼ੇ ਅਤੇ ਗੇਟ ਖੁੱਲਵਾਏ । ਕੇਂਦਰੀ ਜੀਐਸਟੀ ਦੀ ਇਸ ਟੀਮ ਨਾਲ ਕਸਬੇ ਸਮੇਤ ਜ਼ਿਲ੍ਹੇ ਵਿੱਚ ਹਲਚਲ ਮਚਾ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ