ਆਫ਼ਤ ਤੋਂ ਬਾਅਦ ਅੱਧੀ ਅਬਾਦੀ ਦਾ ਜੀਵਨ!

ਆਫ਼ਤ ਤੋਂ ਬਾਅਦ ਅੱਧੀ ਅਬਾਦੀ ਦਾ ਜੀਵਨ!

ਬੀਤੇ ਦਿਨੀਂ ਦੁਨੀਆਂ ਭਰ ਵਿਚ ਮਨਾਏ ਗਏ ਕੌਮਾਂਤਰੀ ਮਹਿਲਾ ਦਿਵਸ ਦਾ ਸਾਲ 2021 ਦਾ ਵਿਸ਼ਾ ‘ਅਗਵਾਈਕਾਰ ਭੂਮਿਕਾ ਵਿਚ ਮਹਿਲਾਵਾਂ-ਕੋਵਿਡ-19 ਦੀ ਦੁਨੀਆਂ ਵਿਚ ਸਮਾਨ ਭਵਿੱਖ ਦੀ ਪ੍ਰਾਪਤੀ’ ਆਫ਼ਤ ਵਿਚ ਅੱਧੀ ਅਬਾਦੀ ਦੇ ਹਾਲਾਤਾਂ ਨੂੰ ਸੰਬੋਧਿਤ ਰਿਹਾ ਜ਼ਰੂਰੀ ਵੀ ਸੀ ਕਿਉਂਕਿ ਅੱਧੀ ਅਬਾਦੀ ਲਈ ਵੀ ਕੋਰੋਨਾ ਮਹਾਂਮਾਰੀ ਤੋਂ ਉੱਭਰਨ ਤੋਂ ਬਾਅਦ ਵੀ ਬਿਹਤਰ ਭਵਿੱਖ ਦੀ ਲੜਾਈ ਜਾਰੀ ਰਹਿਣ ਵਾਲੀ ਹੈ ਇਸ ਮਹਾਂਮਾਰੀ ਦੌਰਾਨ ਆਈਆਂ ਉਲਝਣਾਂ ਦੀ ਫੇਹਰਿਸਤ ਵਿਚ ਮਹਿਲਾਵਾਂ ਦੇ ਮਨ-ਜੀਵਨ ਦੌਰਾਨ ਆਏ ਬਦਲਾਅ ਕਈ ਮੋਰਚਿਆਂ ’ਤੇ ਵਿਚਾਰਯੋਗ ਹੁੰਦੇ ਰਹੇ ਹਨ

ਨਿੱਜੀ ਜੀਵਨ ਤੋਂ ਲੈ ਕੇ ਕੰਮ-ਕਾਜੀ ਮੋਰਚੇ ਤੱਕ, ਬੀਤੇ ਕੁਝ ਮਹੀਨਿਆਂ ਵਿਚ ਅੱਧੀ ਅਬਾਦੀ ਲਈ ਬਹੁਤ ਕੁਝ ਬਦਲ ਗਿਆ ਹੈ ਜੋ ਨਵੀਆਂ ਸਮੱਸਿਆਵਾਂ ਅਤੇ ਉਲਝਣਾਂ ਦਾ ਸਾਹਮਣਾ ਕਰ ਰਹੀ ਹੈ ਕੋਵਿਡ-19 ਤੋਂ ਬਾਅਦ ਅੱਧੀ ਅਬਾਦੀ ਦੇ ਸਾਹਮਣੇ ਸਮਾਜਿਕ, ਆਰਥਿਕ, ਪਰਿਵਾਰਕ ਅਤੇ ਭਾਵਨਾਤਮਿਕ ਮੋਰਚੇ ’ਤੇ ਕਈ ਚੁਣੌਤੀਆਂ ਹਨ ਇਸ ਆਫ਼ਤ ਨੇ ਸਮਾਜਿਕ ਵਿਹਾਰ, ਰੁਜ਼ਗਾਰ ਅਤੇ ਇੱਥੋਂ ਤੱਕ ਕਿ ਕਰੀਬੀ ਰਿਸ਼ਤਿਆਂ ’ਤੇ ਵੀ ਡੂੰਘਾ ਅਸਰ ਪਾਇਆ ਹੈ

ਦੇਸ਼ ’ਚ ਘਰੇਲੂ ਹਿੰਸਾ ਅਤੇ ਤਲਾਕ ਦੇ ਅੰਕੜੇ ਵਧੇ ਹਨ ਰਾਸ਼ਟਰੀ ਮਹਿਲਾ ਕਮਿਸ਼ਨ ਮੁਤਾਬਿਕ ਲਾਕਡਾਊਨ ਦੇ ਪਹਿਲੇ ਹਫ਼ਤੇ ਵਿਚ ਹੀ ਘਰੇਲੂ ਹਿੰਸਾ ਦੀਆਂ 69 ਸ਼ਿਕਾਇਤਾਂ ਮਿਲੀਆਂ ਅਤੇ ਅੱਗੇ ਅਜਿਹੀਆਂ ਸ਼ਿਕਾਇਤਾਂ ਦਾ ਅੰਕੜਾ ਦਿਨ-ਬ-ਦਿਨ ਵਧਦਾ ਹੀ ਰਿਹਾ ਸਾਡੇ ਦੇਸ਼ ਵਿਚ ਹੀ ਨਹੀਂ ਦੁਨੀਆਂ ਭਰ ਦੀਆਂ ਔਰਤਾਂ ਦੀ ਜਿੰਦਗੀ ਵਿੱਚ ਪਹਿਲਾਂ ਤੋਂ ਮੌਜ਼ੂਦ ਸਮੱਸਿਆਵਾਂ ਦੇ ਨਾਲ ਅਚਾਨਕ ਕਈ ਨਵੀਆਂ ਚੁਣੌਤੀਆਂ ਵੀ ਜੁੜ ਗਈਆਂ ਹਨ

ਅਜਿਹੇ ਵਿੱਚ ਕੋਰੋਨਾ ਤੋਂ ਬਾਅਦ ਦੇ ਦੌਰ ਵਿੱਚ ਔਰਤਾਂ ਦੀ ਗਰਿਮਾ ਅਤੇ ਹੱਕ ਦੀ ਅਵਾਜ਼ ਨੂੰ ਜ਼ੋਰ ਦੇ ਕੇ ਸੰਸਾਰਿਕ ਪੱਧਰ ’ਤੇ ਸੰਤੁਲਨ ਲਿਆਉਣ ਦੀਆਂ ਖਾਸ ਕੋਸ਼ਿਸ਼ਾਂ ਜਾਰੀ ਵੀ ਹਨ ਦਰਅਸਲ, ਔਰਤਾਂ ਨਾਲ ਜੁੜੀਆਂ ਲਗਭਗ ਸਾਰੀਆਂ ਸਮੱਸਿਆਵਾਂ ਦੀ ਜੜ੍ਹ Çਲੰਗਕ ਅਸਮਾਨਤਾ ਦੀ ਸੋਚ ਹੈ ਹਾਲ ਹੀ ਵਿਚ ਆਈ Çਲੰਕਇਡਨ ਅਪਾਚੂਨਿਟੀ ਇੰਡੈਕਸ-2021 ਰਿਪੋਰਟ ਦੱਸਦੀ ਹੈ ਕਿ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਵਿਚ 22 ਫੀਸਦੀ ਔਰਤਾਂ ਨੂੰ ਪੁਰਸ਼ਾਂ ਮੁਕਾਬਲੇ ਘੱਟ ਮਹੱਤਵ ਦਿੱਤਾ ਜਾਂਦਾ ਹੈ

ਇੱਕ ਪਾਸੇ ਘਰੇਲੂ ਜਿੰਮੇਵਾਰੀਆਂ ਦਾ ਬੋਝ ਦੇ ਦੂਜੇ ਪਾਸੇ ਕੰਮ-ਕਾਜੀ ਮੋਰਚੇ ’ਤੇ ਅਸਮਾਨ ਤਨਖ਼ਾਹ ਪਾਉਣ ਦੀ ਜੱਦੋ-ਜਹਿਦ ਭਾਵ ਔਰਤ ਹੋਣ ਦੇ ਨਾਤੇ ਜੋ ਭੇਦਭਾਵ ਉਨ੍ਹਾਂ ਦੇ ਹਿੱਸੇ ਆਉਂਦਾ ਹੈ, ਉਹ ਚੁੱਲ੍ਹੇ -ਚੌਂਕੇ ਤੋਂ ਲੈ ਕੇ ਕੰਮਕਾਜੀ ਦੁਨੀਆਂ ਤੱਕ, ਹਰ ਥਾਂ ਉਨ੍ਹਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ ਸਿਹਤ ਮੁਲਾਜ਼ਮਾਂ, ਇਨੋਵੇਟਰਸ, ਕਮਿਊਨਿਟੀ ਆਰਗੇਨਾਈਜ਼ਰ ਅਤੇ ਇੱਥੋਂ ਤੱਕ ਕਿ ਕਈ ਦੇਸ਼ਾਂ ਵਿਚ ਪ੍ਰਭਾਵਸ਼ਾਲੀ ਆਗੂਆਂ ਦੇ ਰੂਪ ਵਿਚ ਵੀ ਔਰਤਾਂ ਨੇ ਇਸ ਆਫ਼ਤ ਦਾ ਡੱਟ ਕੇ ਮੁਕਾਬਲਾ ਕੀਤਾ ਸੰਕਟ ਦੇ ਸਮੇਂ ਸੰਵੇਦਨਸ਼ੀਲਤਾ ਦਿਖਾਈ ਪਰ ਇਹ ਵੀ ਸੱਚ ਹੈ ਕਿ ਕੋਰੋਨਾ ਸੰਕਟ ਨੇ ਨਾ ਸਿਰਫ਼ ਔਰਤਾਂ ਦੀ ਅਹਿਮ ਭਾਗੀਦਾਰੀ ਨੂੰ ਰੇਖਾਂਕਿਤ ਕੀਤਾ ਸਗੋਂ ਉਨ੍ਹਾਂ ਦੁਆਰਾ ਚੁੱਕੀਆਂ ਜਾਣ ਵਾਲੀਆਂ ਜਿੰਮੇਵਾਰੀਆਂ ਦੇ ਬੋਝ ਨਾਲ ਜੁੜੇ ਵਿਤਕਰੇ ਨੂੰ ਵੀ ਸਾਹਮਣੇ ਲਿਆ ਦਿੱਤਾ

ਇਹ ਦੁਖਦਾਈ ਹੈ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਔਰਤਾਂ ਦੇ ਮਾਮਲਿਆਂ ਵਿਚ ਨਾ ਸਿਰਫ਼ ਨਾਬਰਾਬਰੀ ਦੀ ਸੋਚ ਵਾਲਾ ਵਿਹਾਰ ਦੇਖਣ ਨੂੰ ਮਿਲਿਆ ਸਗੋਂ ਨੌਕਰੀ ਜਾਣ ਦੀ ਬਿਜਲੀ ਵੀ ਜ਼ਿਆਦਾ ਔਰਤਾਂ ’ਤੇ ਹੀ ਡਿੱਗੀ ਇੰਨਾ ਹੀ ਨਹੀਂ ਲਾਕਡਾਊਨ ਵਿਚ ਘਰ-ਪਰਿਵਾਰ ਸੰਭਾਲਣ ਦੀ ਜੱਦੋ-ਜ਼ਹਿਦ ਵੀ ਔਰਤਾਂ ਦੇ ਹੀ ਹਿੱਸੇ ਆਈ ਕੌਮਾਂਤਰੀ ਕਿਰਤ ਸੰਗਠਨ ਦੇ ਮੁਤਾਬਿਕ ਹਾਲੇ ਵੀ ਦੋ ਤਿਹਾਈ ਦੇਖ-ਭਾਲ ਨਾਲ ਜੁੜੀਆਂ ਜਿੰਮੇਵਾਰੀਆਂ ਔਰਤਾਂ ਹੀ ਉਠਾਉਂਦੀਆਂ ਹਨ ਕੁਝ ਸਮਾਂ ਪਹਿਲਾਂ ਆਏ ਆਈਏਐਨਐਸ-ਸੀ ਵੋਟਰ ਸਰਵੇ ਮੁਤਾਬਿਕ ਇਸ ਆਫ਼ਤ ਵਿਚ ਪੁਰਸ਼ਾਂ ਤੋਂ ਜ਼ਿਆਦਾ ਔਰਤਾਂ ਦੀਆਂ ਨੌਕਰੀਆਂ ਗਈਆਂ ਹਨ

ਵਧਦੀ ਬੇਰੁਜ਼ਗਾਰੀ ਦੇ ਇਸ ਦੌਰ ਵਿਚ 23.3 ਫੀਸਦੀ ਪੁਰਸ਼ ਅਤੇ 26.3 ਫੀਸਦੀ ਔਰਤ ਮੁਲਾਜ਼ਮਾਂ ਨੇ ਨੌਕਰੀ ਗੁਆਈ ਹੈ ਇੰਨਾ ਹੀ ਨਹੀਂ ਮਨ-ਜੀਵਨ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਸ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਔਰਤਾਂ ਖਿਲਾਫ਼ ਅਪਰਾਧਿਕ ਘਟਨਾਵਾਂ ਵੀ ਨਹੀਂ ਰੁਕੀਆਂ ਵਰਕ ਫਰਾਮ ਹੋਮ ਦੇ ਨਾਲ ਹੀ ਅੱਜ ਵੀ ਡਿਜ਼ੀਟਲ ਹੁੰਦੀ ਜੀਵਨਸ਼ੈਲੀ ਵਿਚ ਆਨਲਾਈਨ ਬੀਤੇ ਸਮੇਂ ਦੌਰਾਨ ਸਾਈਬਰ ਅਬਊਜ਼ ਦੇ ਮਾਮਲੇ ਵੀ ਵਧੇ ਹਨ ਅਫ਼ਸੋਸ ਕਿ ਜੀਵਨ ਜਿਉਣ ਦੀ ਜੰਗ ਲੜ ਰਹੀ ਦੁਨੀਆਂ ਵਿਚ ਔਰਤਾਂ ਦੀ ਦੁਨੀਆਂ ਲਗਭਗ ਆਪਣੀਆਂ ਨਵੀਆਂ-ਪੁਰਾਣੀਆਂ ਪਰੇਸ਼ਾਨੀਆਂ ਨਾਲ ਜੂਝਦੀ ਰਹੀ

ਕੋਰੋਨਾ ਪੈਂਡੇਮਿਕ ਨੇ ਦੁਨੀਆਂ ਦੇ ਹਰ ਹਿੱਸੇ ਨੂੰ ਲਪੇਟ ਲਿਆ ਤਾਂ ਇਹ ਵੀ ਸਾਹਮਣੇ ਆਇਆ ਕਿ ਸੰਸਾਰਿਕ ਪੱਧਰ ’ਤੇ ਅੱਜ ਵੀ ਔਰਤਾਂ ਸਨਮਾਨ, ਸਮਾਨਤਾ ਅਤੇ ਸਹਿਜ਼ਤਾ ਦੇ ਮੋਰਚੇ ’ਤੇ ਇੱਕੋ-ਜਿਹੀ ਲੜਾਈ ਲੜ ਰਹੀਆਂ ਹਨ ਇਨ੍ਹਾਂ ਹਾਲਾਤਾਂ ਨੇ ਸਿਹਤ ਦੇ ਮੋਰਚੇ ’ਤੇ ਵੀ ਔਰਤਾਂ ਲਈ ਤਕਲੀਫ਼ਦੇਹ ਸਥਿਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ ਇਹ ਸਮਝਣਾ ਮੁਸ਼ਕਲ ਨਹੀਂ ਕਿ ਇਸ ਮਹਾਂਮਾਰੀ ਦੀ ਮਾਰ ਝੱਲਣ ਤੋਂ ਬਾਅਦ ਔਰਤਾਂ ਲਈ ਸਿਹਤ ਦੀ ਸੰਭਾਲ, ਸਮਾਜਿਕ ਅਤੇ ਕੰਮਕਾਜੀ ਸੰਸਾਰ ਵਿਚ ਜੱਦੋ-ਜ਼ਹਿਦ ਹੋਰ ਵਧ ਜਾਵੇਗੀ ਇਸ ਦੌਰ ’ਚ ਔਰਤਾਂ ਦੀਆਂ ਉਪਲੱਬਧੀਆਂ ਦਾ ਜਸ਼ਨ ਮਨਾਉਣ ਅਤੇ ਅਸਮਾਨਤਾ ਨੂੰ ਦੂਰ ਕਰਨ ਲਈ ਉਨ੍ਹਾਂ ਦੀ ਭਾਗੀਦਾਰੀ ਨੂੰ ਦਰਸਾਉਣਾ ਕੀਤਾ ਜਾਣਾ ਜ਼ਰੂਰੀ ਹੈ

ਡੈਨਮਾਰਕ, ਇਥੋਪੀਆ, ਫਿਨਲੈਂਡ, ਜਰਮਨੀ, ਆਈਸਲੈਂਡ ਅਤੇ ਨਿਊਜ਼ੀਲੈਂਡ ਵਰਗੇ ਦੇਸ਼ ਇਸ ਫੇਹਰਿਸਤ ਵਿਚ ਸ਼ਾਮਲ ਹਨ ਕੋਰੋਨਾ ਮਹਾਂਮਾਰੀ ਵਿਚ ਇਨÎ੍ਹਾਂ ਦੇਸ਼ਾਂ ਦੀਆਂ ਔਰਤ ਆਗੂਆਂ ਨੇ ਵਿਚਾਰਕ ਮਜ਼ਬੂਤੀ ਅਤੇ ਤੁਰੰਤ ਨਿਰਣਾ ਲੈਣ ਦੇ ਨਾਲ ਹੀ ਸੰਵੇਦਨਸ਼ੀਲ ਵਿਹਾਰ ਵੀ ਦਿਖਾਇਆ ਬਾਵਜ਼ੂਦ ਇਸ ਦੇ ਅੱਜ ਦੁਨੀਆਂ ਭਰ ਵਿਚ ਸਿਰਫ਼ 20 ਦੇਸ਼ਾਂ ਵਿਚ ਹੀ ਔਰਤ ਰਾਜ ਅਤੇ ਸਰਕਾਰ ਦੀਆਂ ਪ੍ਰਮੁੱਖ ਹਨ ਸਾਡੇ ਇੱਥੇ ਵੀ ਕੋਰੋਨਾ ਵਾਰੀਅਰਸ ਦੀ ਭੂਮਿਕਾ ਤੋਂ ਲੈ ਕੇ ਵੈਕਸੀਨੇਸ਼ਨ ਤੱਕ, ਔਰਤਾਂ ਨੇ ਖੂਬ ਹਿੰਮਤ ਵਿਖਾਈ ਹੈ

ਅਜਿਹੇ ਵਿਚ ਹੁਣ ਔਰਤਾਂ ਦੀ ਭਾਗੀਦਾਰੀ ਨੂੰ ਮਾਣ ਅਤੇ ਉਨ੍ਹਾਂ ਦੀ ਸਮਰੱਥਾਂ ਅਤੇ ਯੋਗਤਾ ’ਤੇ ਭਰੋਸਾ ਕੀਤਾ ਜਾਣਾ ਜ਼ਰੂਰੀ ਹੈ ਅਦੁੱਤੀ ਦਲੇਰੀ ਅਤੇ ਹਮਦਰਦੀ ਨਾਲ ਇਸ ਸੰਕਟ ਦਾ ਸਾਹਮਣਾ ਕਰਨ ਵਾਲੀਆਂ ਦੁਨੀਆਂ ਭਰ ਦੀਆਂ ਔਰਤਾਂ ਲਈ ਅੱਗੇ ਵੀ ਬਿਹਤਰੀ ਦੇ ਯਤਨ ਜਾਰੀ ਰੱਖਣੇ ਜ਼ਰੂਰੀ ਹੈ ਹਾਲਾਂਕਿ ‘ਅਗਵਾਈਕਾਰ ਭੂਮਿਕਾ ਵਿਚ ਔਰਤਾਂ-ਕੋਵਿਡ-19 ਦੀ ਦੁਨੀਆਂ ਵਿਚ ਸਮਾਨ ਭਵਿੱਖ ਦੀ ਪ੍ਰਾਪਤੀ’ ਦਾ ਉਦੇਸ਼ ਪੂਰੀ ਕਰਨਾ ਜ਼ਿਆਦਾ ਮੁਸ਼ਕਲ ਵੀ ਨਹੀਂ ਜੇਕਰ ਖੁਦ ਸਿੱਧਾ ਔਰਤਾਂ ਨੂੰ ਘੱਟ ਕਰਕੇ ਜਾਣਨ ਦੀ ਬਜ਼ਾਏ ਉਨ੍ਹਾਂ ਦੀ ਭਾਗੀਦਾਰੀ ਦਾ ਮਾਣ ਕਰ ਲਿਆ ਜਾਵੇ
ਡਾ. ਮੋਨਿਕਾ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.