ਗੁਰੂਗ੍ਰਾਮ: ਚਲਦੀ ਕਾਰ ‘ਚ ਗੈਂਗਰੇਪ

Gangrap,Moving, Car

ਔਰਤ ਨੂੰ ਸੜਕ ‘ਤੇ ਸੁੱਟਿਆ

ਗੁਰੂਗ੍ਰਾਮ/ਨੋਇਡਾ: ਗ੍ਰੇਟਰ ਨੋਇਡਾ ਵਿੱਚ ਸਵਿਫ਼ਟ ਸਵਾਰ ਬਦਮਾਸ਼ ਗੈਂਗਰੇਪ ਤੋਂ ਬਾਅਦ ਪੀੜਤ ਔਰਤ ਨੂੰ ਕਾਸਨਾ ਵਿੱਚ ਸੁੱਟ ਕੇ ਫਰਾਰ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਗੈਂਗਰੇਪ ਦੀ ਘਟਨਾ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਅੰਜ਼ਾਮ ਦਿੱਤਾ । ਗੈਂਗਰੇਪ ਦੀ ਸ਼ਿਕਾਰ ਔਰਤ ਨੂੰ ਗ੍ਰੇਟਰ ਨੋਇਡਾ ਵਿੱਚ ਸਵਿਫ਼ਟ ਕਾਰ ਰਾਹੀਂ ਲਿਆ ਕੇ ਸੁੱਟ ਦਿੱਤਾ।
ਗੰਭੀਰ ਜ਼ਖ਼ਮੀ ਪੀੜਤ ਲੜਕੀ ਨੂੰ ਗ੍ਰੇਟਰ ਨੋਇਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਹਰਿਆਣਾ ਦੇ ਸੋਹਣਾ ਤੋਂ ਇਸ ਔਰਤ ਨੂੰ ਅਗਵਾ ਕੀਤਾ ਸੀ।

ਹਾਲਤ ਗੰਭੀਰ

ਦੋਸ਼ੀ ਦਿੱਲੀ ਦੀਆਂ ਸੜਕਾਂ ‘ਤੇ ਪੂਰੀ ਰਾਤ ਇਸ ਔਰਤ ਨਾਲ ਗੈਂਗਰੇਪ ਕਰਦੇ ਰਹੇ ਅਤੇ ਸਵੇਰੇ ਔਰਤ ਨੂੰ ਗ੍ਰੇਟਰ ਨੋਇਡਾ ਦੀ ਏਡਬਲਿਊਐੱਚਓ ਸੁਸਾਇਟੀ ਦੇ ਕੋਲ ਸੁੱਟ ਕੇ ਫਰਾਰ ਹੋ ਗਏ।
ਅੱਜ ਸਵੇਰੇ ਜਦੋਂ ਪੁਲਿਸ ਨੂੰ ਸੜਕ ਕਿਨਾਰੇ ਬੇਹੋਸ਼ ਪਈ ਇਸ ਔਰਤ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਤੁਰੰਤ ਮਹਿਲਾ ਨੂੰ ਨਿੱਜੀ ਹਪਸਤਾਲ ਵਿੱਚ ਭਰਤੀ ਕਰਵਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਮੁਤਾਬਤ ਔਰਤ ਗੁਰੂਗ੍ਰਾਮ ਦੇ ਸੋਹਣਾ ਦੀ ਰਹਿਣ ਵਾਲੀ ਹੈ।