Gurugram Dahej: ਮਾਮਲਾ: ਲਾੜਾ ਧਿਰ ਨੇ ਮੰਗੀ ਸੀ ਫਾਰਚੂਨਰ ਗੱਡੀ ਅਤੇ 51 ਲੱਖ ਰੁਪਏ
- 15 ਘੰਟੇ ਬਰਾਤ ਰੋਕਣ ਤੋਂ ਬਾਅਦ ਡਾਕਟਰ ਲਾੜੇ ਨਾਲ ਤੋੜਿਆ ਰਿਸ਼ਤਾ | Gurugram Dahej
- ਛੇ ਮਹੀਨਿਆਂ ਦਾ ਦਿੱਤਾ ਸਮਾਂ, ਜ਼ਮੀਨ-ਜਾਇਦਾਦ ਲਿਖਵਾਈ
Gurugram Dahej: ਗੁਰੂਗ੍ਰਾਮ (ਸੰਜੇ ਕੁਮਾਰ ਮਹਿਰਾ)। ਵਿਆਹਾਂ ਵਿੱਚ ਅਕਸਰ ਕੁੜੀ ਦਾ ਪਰਿਵਾਰ ਹੀ ਮੁੰਡੇ ਦੇ ਪਰਿਵਾਰ ਨੂੰ ਆਪਣੀ ਸਮਰੱਥਾ ਅਨੁਸਾਰ ਘਰੇਲੂ ਸਮਾਨ, ਤੋਹਫ਼ੇ ਆਦਿ ਦਿੰਦਾ ਹੈ। ਪਰ ਗੁਰੂਗ੍ਰਾਮ ਵਿੱਚ ਕੁੜੀ ਦੇ ਪਰਿਵਾਰ ਤੋਂ 51 ਲੱਖ ਰੁਪਏ ਅਤੇ ਫਾਰਚੂਨਰ ਗੱਡੀ ਦੀ ਮੰਗ ਕਰਨਾ ਮੁੰਡੇ ਦੇ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਜਦੋਂ ਬਰਾਤ ਲਾੜੀ ਦੇ ਦਰਵਾਜ਼ੇ ਤੱਕ ਪਹੁੰਚਣ ਤੋਂ ਬਾਅਦ ਇਹ ਮੰਗ ਕੀਤੀ ਗਈ, ਤਾਂ ਲਾੜੀ ਦੇ ਪਰਿਵਾਰ ਨੇ 15 ਘੰਟਿਆਂ ਲਈ ਬਰਾਤ ਨੂੰ ਰੋਕ ਦਿੱਤਾ। ਕਾਫ਼ੀ ਵਿਵਾਦ ਤੋਂ ਬਾਅਦ ਰਿਸ਼ਤਾ ਟੁੱਟ ਗਿਆ ਅਤੇ ਲਾੜੀ ਦੇ ਪਰਿਵਾਰ ਨੇ ਲੜਕੇ ਦੇ ਪਰਿਵਾਰ ਤੋਂ 73 ਲੱਖ ਰੁਪਏ ਲੈ ਕੇ ਸਮਝੌਤਾ ਕੀਤਾ। ਇਹ ਦਾਜ ਦੇ ਲਾਲਚੀ ਲੋਕਾਂ ਲਈ ਇੱਕ ਵੱਡਾ ਸਬਕ ਹੈ।
Read Also : ਅਮਰੀਕਾ ’ਚ ਹਾਦਸੇ ਤੋਂ ਬਾਅਦ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਭਾਰਤੀ ਵਿਦਿਆਰਥਣ ਮਾਮਲੇ ’ਚ ਵੱਡੀ ਖਬਰ
ਜਾਣਕਾਰੀ ਅਨੁਸਾਰ ਗੁਰੂਗ੍ਰਾਮ ਦੇ ਖੇੜਕੀ ਦੌਲਾ ਥਾਣਾ ਖੇਤਰ ਦੇ ਪਿੰਡ ਭੰਗਰੋਲਾ ਦੇ ਰਹਿਣ ਵਾਲੇ ਅਤੇ ਦਿੱਲੀ ਪੁਲਿਸ ਵਿੱਚ ਸੇਵਾਰਤ ਸੇਵਾਰਾਮ ਦੀ ਧੀ ਦਾ ਵਿਆਹ ਗੁਰੂਗ੍ਰਾਮ ਜ਼ਿਲ੍ਹੇ ਦੇ ਪਿੰਡ ਜੁੜੋਲਾ ਦੇ ਰਹਿਣ ਵਾਲੇ ਡਾ. ਮੋਹਿਤ ਨਾਲ ਤੈਅ ਹੋਇਆ ਸੀ। 25 ਫਰਵਰੀ ਨੂੰ ਬਰਾਤ ਸਵੇਰੇ 2 ਵਜੇ ਉਨ੍ਹਾਂ ਦੇ ਦਰਵਾਜ਼ੇ ’ਤੇ ਪਹੁੰਚੀ। ਇਸ ਦੌਰਾਨ ਲਾੜੇ ਦੇ ਪਰਿਵਾਰ ਵਾਲਿਆਂ ਨੇ ਲਾੜੀ ਦੇ ਪਰਿਵਾਰ ਤੋਂ 51 ਲੱਖ ਰੁਪਏ ਅਤੇ ਇੱਕ ਫਾਰਚੂਨਰ ਦੀ ਮੰਗ ਕੀਤੀ। ਇਸ ਨਾਲ ਵਿਵਾਦ ਖੜ੍ਹਾ ਹੋ ਗਿਆ। ਲਾੜੀ ਦੇ ਪਰਿਵਾਰ ਵਾਲੇ ਪਾਸੇ ਵੱਲੋਂ ਬਰਾਤ ਨੂੰ ਰੋਕ ਦਿੱਤਾ ਗਿਆ। ਵਿਆਹ ਦੀਆਂ ਰਸਮਾਂ ਬੰਦ ਕਰ ਦਿੱਤੀਆਂ ਗਈਆਂ। ਇਹ ਝਗੜਾ ਲਗਭਗ 15 ਘੰਟੇ ਜਾਰੀ ਰਿਹਾ।
Dowry Prohibition Act 1961 enforcement
ਲਾੜੀ ਵਾਲਿਆਂ ਵੱਲੋਂ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ। ਲਾੜੀ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਵਿਆਹ ਦੇ ਤੋਹਫ਼ੇ ਵਜੋਂ ਇੱਕ ਕਾਰ ਅਤੇ ਨਕਦੀ ਦਿੱਤੀ ਸੀ। ਝਗੜੇ ਨੂੰ ਸੁਲਝਾਉਣ ਲਈ ਇੱਕ ਪੰਚਾਇਤ ਵੀ ਹੋਈ ਅਤੇ ਪੰਚਾਇਤ ਵਿੱਚ ਇੱਕ ਸਮਝੌਤਾ ਹੋਇਆ। ਲਾੜੇ ਵਾਲੀ ਧਿਰ ਨੇ ਨਾ ਸਿਰਫ਼ ਕਾਰ ਅਤੇ ਨਕਦੀ ਵਾਪਸ ਕਰ ਦਿੱਤੀ, ਸਗੋਂ ਕੁੜੀ ਵਾਲੇ ਪੱਖ ਨੂੰ 73 ਲੱਖ ਰੁਪਏ ਹੋਰ ਦਿੱਤੇ। ਇਸ ਲਈ ਉਸ ਨੇ ਜ਼ਮੀਨ ਅਤੇ ਪਲਾਟ ਗਹਿਣੇ ਰੱਖ ਦਿੱਤੇ। ਮਾਨੇਸਰ ਦੇ ਏਸੀਪੀ ਵਰਿੰਦਰ ਸੈਣੀ ਅਨੁਸਾਰ ਇਹ ਲਿਖਤੀ ਸਮਝੌਤਾ ਦੋਵਾਂ ਪਰਿਵਾਰਾਂ ਵਿਚਕਾਰ ਪੁਲਿਸ ਅਤੇ ਪਿੰਡ ਦੇ ਮੋਹਤਵਰ ਲੋਕਾਂ ਦੀ ਮੌਜ਼ੂਦਗੀ ਵਿੱਚ ਕੀਤਾ ਗਿਆ।
ਮੁੰਡੇ ਵਾਲਿਆਂ ਕੋਲ ਇੰਨੇ ਪੈਸੇ ਨਹੀਂ ਸਨ। ਅਜਿਹੀ ਸਥਿਤੀ ਵਿੱਚ ਪਿੰਡ ਸਧਾਰਾਨਾ ਦੇ ਵਸਨੀਕ ਮੋਹਤਵਰ ਵਿਅਕਤੀ ਮਨੋਜ ਯਾਦਵ ਨੇ ਮੌਕੇ ’ਤੇ ਹੀ ਜ਼ਿੰਮੇਵਾਰੀ ਲਈ। ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲੀ ਧਿਰ ਦੇ ਨਾਂਅ ’ਤੇ ਇੱਕ ਪਲਾਟ ਅਤੇ ਘਰ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਲਾੜੇ ਵਾਲਿਆਂ ਵੱਲੋਂ ਨੂੰ ਲਾੜੀ ਵਾਲੀ ਧਿਰ ਨੂੰ 73 ਲੱਖ ਰੁਪਏ ਦੇਣ ਲਈ ਛੇ ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ। ਇਸ ਲਈ ਜ਼ਮੀਨ ਅਤੇ ਪਲਾਟ ਰਜਿਸਟਰਡ ਕੀਤੇ ਗਏ ਹਨ। ਜੇਕਰ ਲਾੜੇ ਵਾਲੀ ਧਿਰ ਇਸ ਸਮੇਂ ਦੇ ਅੰਦਰ 73 ਲੱਖ ਰੁਪਏ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹੁੰਦੀ ਹੈ ਤਾਂ ਜ਼ਮੀਨ ’ਤੇ ਕਬਜ਼ਾ ਕਰ ਲਿਆ ਜਾਵੇਗਾ।
ਕੁੜੀ ਦੇ ਪਰਿਵਾਰ ਨੇ ਦਿੱਤੀ ਸੀ ਇੱਕ ਬ੍ਰੇਜ਼ਾ ਕਾਰ | Gurugram Dahej
ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਮੰਗਣੀ ਦੀ ਰਸਮ 23 ਫਰਵਰੀ ਨੂੰ ਕੀਤੀ ਗਈ ਸੀ। ਘਰੇਲੂ ਸਮਾਨ ਤੋਂ ਇਲਾਵਾ ਉਸ ਨੇ ਆਪਣੀ ਹੈਸੀਅਤ ਅਨੁਸਾਰ ਵਿਆਹ ਦੇ ਤੋਹਫ਼ੇ ਵਜੋਂ ਇੱਕ ਬ੍ਰੇਜ਼ਾ ਕਾਰ ਵੀ ਦਿੱਤੀ। ਲੜਕੇ ਦੇ ਪਰਿਵਾਰ ਨੇ ਬਰਾਤ ਲੈ ਕੇ ਪੁਜਦੇ ਸਾਰ ਹੀ ਆਪਣੀ ਵੱਡੀ ਮੰਗ ਰੱਖ ਦਿੱਤੀ। ਲਾੜੀ ਦੇ ਪਰਿਵਾਰ ਸਮੇਤ ਪਿੰਡ ਦੇ ਸਰਪੰਚ ਨੇ ਵੀ ਲਾੜੇ ਦੇ ਪਰਿਵਾਰ ਅੱਗੇ ਹੱਥ-ਪੈਰ ਜੋੜੇ, ਪਰ ਉਨ੍ਹਾਂ ਦਾ ਦਿਲ ਨਹੀਂ ਪਸੀਜਿਆ। ਲਾੜੇ ਦੇ ਚਾਚੇ ’ਤੇ ਦੁਰਵਿਵਹਾਰ ਕਰਨ ਅਤੇ ਬਰਾਤ ਵਾਪਸ ਲਿਜਾਣ ਦੀ ਧਮਕੀ ਦੇਣ ਦਾ ਦੋਸ਼ ਹੈ।