ਦੇਵਭੂਮੀ ਵਿੱਚ ਗੂੰਜਿਆ ਗੁਰੂਯਸ਼

Naamcharcha in Himachal Sachkahoon

ਚਚੀਆ ਨਗਰੀ ਵਿੱਚ ਹਜ਼ਾਰਾਂ ਸ਼ਰਧਾਲੂਆਂ ‘ਤੇ ਬਰਸੀ ਸਤਿਗੁਰੂ ਦੀ ਰਹਿਮਤ

  • ਸੇਵਾਦਾਰਾਂ ਨੇ ਬਜ਼ੁਰਗ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਕੀਤੇ ਭਲਾਈ ਕਾਰਜ

ਚਚੀਆ ਨਗਰੀ। ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੀ ਧਰਤੀ ਲਈ ਐਤਵਾਰ ਦਾ ਦਿਨ ਖੁਸ਼ੀਆਂ ਦਾ ਤੋਹਫਾ ਲੈ ਕੇ ਆਇਆ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ ਚਚੀਆ ਨਗਰੀ ਸਥਿਤ ਪਰਮਪਿਤਾ ਸ਼ਾਹ ਸਤਨਾਮ ਜੀ ਸੱਚਖੰਡ ਧਾਮ, ਚਚੀਆ ਨਗਰੀ, ਪਾਲਮਪੁਰ (ਕਾਂਗੜਾ) ਵਿਖੇ ਨਾਮਚਰਚਾ (Naamcharcha in Himachal) ਦਾ ਆਯਜਨ ਕਰਵਾਇਆ। ਨਾਮਚਰਚਾ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸੂਬੇ ਭਰ ਤੋਂ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।Naamcharcha in Himachal

ਨਾਮ ਚਰਚਾ ਦੌਰਾਨ ਕਵੀਰਾਜ ਭਰਾਵਾਂ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ‘ਜੀਏ ਤੁਝ ਬਿਨ ਗੁਰੂ ਜੀ ਕੈਸੇ, ‘ਸਤਿਗੁਰੂ ਜੀ ਤੇਰੇ ਪਿਆਰ ਦੀ ਬਰਸਾਤ ਹੁੰਦੀ ਰਹੇ,’ਆਦਿ ਭਜਨਾਂ ਦਾ ਉਚਾਰਨ ਕੀਤਾ। ਇਸ ਮੌਕੇ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡ ਕੀਤੇ ਸਤਿਸੰਗ ਨੂੰ ਵੱਡੀਆਂ ਐਲਈਡੀ ਸਕਰੀਨਾਂ ‘ਤੇ ਪ੍ਰਸਾਰਿਤ ਕੀਤਾ ਗਿਆ, ਜਿਸ ਨੂੰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਬੜੀ ਸ਼ਰਧਾ ਨਾਲ ਸੁਣਿਆ ਸਤਿਕਾਰਯੋਗ ਗੁਰੂ ਜੀ ਨੇ ਆਪਣੇ ਪਵਿੱਤਰ ਬਚਨਾਂ ਰਾਹੀਂ ਸੰਗਤਾਂ ਨੂੰ ਆਪਣੇ ਸਤਿਗੁਰੂ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖਣ ਦਾ ਸੱਦਾ ਦਿੱਤਾ। ਮਾੜੇ ਕੰਮਾਂ ਤੋਂ ਦੂਰ ਰਹਿ ਕੇ ਚੰਗਿਆਈ ਦੇ ਰਾਹ ’ਤੇ ਚੱਲੋ। ਨਾਮ ਚਰਚਾ ਵਿੱਚ ਖਾਸ ਗੱਲ ਇਹ ਰਹੀ ਕਿ ਹਾਲ ਹੀ ਵਿੱਚ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ 29 ਅਪ੍ਰੈਲ ਮੌਕੇ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਲੋਕ ਭਲਾਈ ਕਾਰਜ ‘ਅਨਾਥ ਮਾਤਰ-ਪਿਤ੍ਰੁ ਸੇਵਾ ਤਹਿਤ ਹਿਮਾਚਲ ਪ੍ਰਦੇਸ਼ ਦੇ ਸਾਧ-ਸੰਗਤ ਨੇ 7 ਬੇਸਹਾਰਾ ਲੋੜਵੰਦ ਬਜ਼ੁਰਗ ਪਰਿਵਾਰਾਂ ਨੂੰ ਪੌਸ਼ਟਿਕ ਭੋਜਨ ਅਤੇ ਖਾਣ-ਪੀਣ ਦੀਆਂ ਵਸਤੂਆਂ ਵੰਡੀਆਂ। Naamcharcha in HimachalNaamcharcha in Himachal

ਇਸ ਦੇ ਨਾਲ ਹੀ ਇਸ ਮੌਕੇ ਜਿੰਮੇਵਾਰ ਸੇਵਾਦਾਰ ਪੁਰਸ਼ੋਤਮ ਲਾਲ ਇੰਸਾਂ ਨੇ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 139 ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਆਈਆਂ ਸਾਧ-ਸੰਗਤਾਂ ਨੂੰ ਪ੍ਰੇਰਿਆ। ਇਸ ਦੇ ਨਾਲ ਹੀ ਨਾਮ ਚਰਚਾ ਵਿੱਚ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ਦੇ ਪਵਿੱਤਰ ਨਾਅਰੇ ਨਾਲ ਦੋਵੇਂ ਹੱਥ ਉਠਾ ਕੇ ਸਤਿਕਾਰਯੋਗ ਗੁਰੂ ਜੀ ਵੱਲੋਂ ਦੱਸੇ ਗਏ ਨੇਕ ਕੰਮਾਂ ਨੂੰ ਨੇਪਰੇ ਚਾੜ੍ਹਨ ਦਾ ਅਹਿਦ ਲਿਆ। ਨਾਮ ਚਰਚਾ ਦੌਰਾਨ ਆਸ਼ਰਮ ਨੂੰ ਰੰਗ-ਬਿਰੰਗੇ ਝੰਡਿਆਂ ਅਤੇ ਵੱਡੇ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ। ਨਾਮਚਰਚਾ ‘ਚ ਪੁੱਜੀ ਸਾਧ-ਸੰਗਤ ਲਈ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਲੰਗਰ ਛਕਣ ਦੇ ਨਾਲ-ਨਾਲ ਠੰਡੇ ਪਾਣੀ, ਟ੍ਰੈਫਿਕ ਗਰਾਊਂਡ ਦੀ ਸਹੂਲਤ ਅਤੇ ਸਾਧ-ਸੰਗਤ ਲਈ ਰੁਕਣ ਦਾ ਪ੍ਰਬੰਧ ਕੀਤਾ ਗਿਆ ਸੀ। ਨਾਮਚਰਚਾ ਦੀ ਸਮਾਪਤੀ ਉਪਰੰਤ ਸਾਧ-ਸੰਗਤ ਨੇ ਲੰਗਰ ਛਕਿਆ।

29 ਮਈ ਨੂੰ ਸੋਲਨ ਵਿੱਚ ਵਿਸ਼ਾਲ ਨਾਮਚਰਚਾ

ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਨੇ ਚਚੀਆ ਨਗਰੀ ਵਿੱਚ ਇਕੱਤਰ ਹੋ ਕੇ ਪੂਜਨੀਕ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵਿੱਚ ਪੂਰਨ ਵਿਸ਼ਵਾਸ ਪ੍ਰਗਟਾਉਂਦਿਆਂ ਪ੍ਰਣ ਲਿਆ ਕਿ ਹੁਣ ਹਰ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੀ ਸਾਧ-ਸੰਗਤ ਵੱਡੇ ਪੱਧਰ ‘ਤੇ ਨਾਮਚਰਚਾ ਦਾ ਆਯੋਜਨ ਕਰਿਆ ਕਰੇਗੀ। ਇਸ ਦੇ ਨਾਲ ਹੀ ਜਿੰਮੇਵਾਰਾਂ ਨੇ ਦੱਸਿਆ ਕਿ 29 ਮਈ ਨੂੰ ਸਮੁੱਚੀ ਹਿਮਾਚਲ ਪ੍ਰਦੇਸ਼ ਦੀਆਂ ਸੰਗਤਾਂ ਵੱਲੋਂ ਹਲਕਾ ਸੋਲਨ ਵਿਖੇ ਵਿਸ਼ਾਲ ਨਾਮ ਚਰਚਾ ਦਾ ਆਯੋਜਨ ਕੀਤਾ ਜਾਵੇਗਾ।

Naamcharcha in Himachalਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ