ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home Breaking News Sirsa News: ਪ...

    Sirsa News: ਪੂਜਨੀਕ ਗੁਰੂ ਜੀ ਨੇ ਆਪਣੇ ਖਰਚੇ ’ਤੇ ਨੇਪਾਲ ਦੇ ਆਛੇ ਲਾਲ ਦੀ ਅੱਖ ਦਾ ਆਪ੍ਰੇਸ਼ਨ ਕਰਵਾ ਕੇ ਬਖਸ਼ੀ ਰੌਸ਼ਨੀ

    Sirsa News
    Sirsa News: ਪੂਜਨੀਕ ਗੁਰੂ ਜੀ ਨੇ ਆਪਣੇ ਖਰਚੇ ’ਤੇ ਨੇਪਾਲ ਦੇ ਆਛੇ ਲਾਲ ਦੀ ਅੱਖ ਦਾ ਆਪ੍ਰੇਸ਼ਨ ਕਰਵਾ ਕੇ ਬਖਸ਼ੀ ਰੌਸ਼ਨੀ

    Sirsa News: ਆਪ੍ਰੇਸ਼ਨ ਕਰਕੇ ਅੱਖ ਦੀ ਖਰਾਬ ਹੋਈ ਪੁਤਲੀ ਬਦਲੀ

    • ਅੱਖਾਂ ਦੀ ਰੌਸ਼ਨੀ ਮਿਲਣ ’ਤੇ ਕਿਹਾ- ਭਗਵਾਨ ਹਨ ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ/ਸੁਸ਼ੀਲ ਕੁਮਾਰ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ੍ਰਿਸ਼ਟੀ ਦੇ ਹਰ ਜੀਵ, ਪ੍ਰਾਣੀ ਨਾਲ ਅਥਾਹ ਪਿਆਰ ਰੱਖਦੇ ਹਨ ਅਤੇ ਉਨ੍ਹਾਂ ਦੇ ਦੁੱਖ-ਪਰੇਸ਼ਾਨੀਆਂ ਨੂੰ ਦੂਰ ਕਰਕੇ ਜੀਵਨ ਨੂੰ ਖੁਸ਼ਹਾਲ ਬਣਾਉਂਦੇ ਹਨ। ਇਸੇ ਲੜੀ ’ਚ ਪੂਜਨੀਕ ਗੁਰੂ ਜੀ ਨੇ ਆਰਥਿਕ ਤੌਰ ’ਤੇ ਕਮਜ਼ੋਰ ਇੱਕ ਨੌਜਵਾਨ ਦੀਆਂ ਅੱਖਾਂ ਦਾ ਆਪ੍ਰੇਸ਼ਨ ਕਰਵਾ ਕੇ ਉਸ ਦੇ ਜੀਵਨ ’ਚ ਖੁਸ਼ੀਆਂ ਦੀ ਰੌਸ਼ਨੀ ਭਰ ਦਿੱਤੀ।

    ਜਾਣਕਾਰੀ ਅਨੁਸਾਰ ਰਾਜਪੁਰ ਨਗਰ ਪਲਕਾ ਵਾਰਡ ਨੰਬਰ 2, ਫਤੂਹਾ ਮਹੇਸ਼ਪੁਰ, ਰੌਤਹਟ ਜ਼ਿਲ੍ਹਾ (ਨੇਪਾਲ) ਦੇ ਵਸਨੀਕ ਆਛੇ ਲਾਲ ਨੂੰ ਅੱਖਾਂ ਦੀ ਪੁਤਲੀ ਖਰਾਬ ਹੋਣ ਕਾਰਨ ਦਿਖਾਈ ਨਹੀਂ ਦਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਪੰਜ ਬੱਚੇ ਹਨ। ਆਛੇ ਲਾਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਕਾਠਮੰਡੂ ਵਿੱਚ ਅੱਖਾਂ ਦਾ ਬਹੁਤ ਇਲਾਜ ਕਰਵਾਇਆ ਅਤੇ ਇਲਾਜ ’ਤੇ 3-4 ਲੱਖ ਰੁਪਏ ਖਰਚ ਕੀਤੇ, ਪਰ ਕੋਈ ਫਾਇਦਾ ਨਹੀਂ ਹੋਇਆ। ਅੰਤ ਵਿੱਚ ਥੱਕ ਕੇ ਉਹ ਘਰ ਬੈਠ ਗਿਆ।

    Read Also : MSG Avatar month ’ਚ ਸੇਵਾ ਦਾ ਮਹਾਂਕੁੰਭ ਜਾਰੀ, ਪੂਜਨੀਕ ਗੁਰੂ ਜੀ ਨੇ ਕੀਤੀ ਇੱਕ ਹੋਰ ਨਵੇਂ ਕਾਰਜ ਦੀ ਸ਼ੁਰੂਆਤ

    ਉਹ ਆਪਣੀ ਦੂਜੀ ਅੱਖ ਨਾਲ ਵੀ ਸਾਫ਼-ਸਾਫ਼ ਨਹੀਂ ਦੇਖ ਸਕਦਾ ਸੀ। ਇਸ ਕਾਰਨ ਉਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲ ਹੀ ਵਿੱਚ ਉਹ ਡੇਰਾ ਸੱਚਾ ਸੌਦਾ ਆਇਆ, ਉਦੋਂ ਇੱਕ ਦਿਨ ਅਚਾਨਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਉਸ ਨੂੰ ਮਿਲੇ ਤਾਂ ਆਛੇ ਲਾਲ ਨੇ ਆਪਣੀ ਇਸ ਮੁਸ਼ਕਲ ਹਾਲਤ ਬਾਰੇ ਦੱਸਿਆ। ਇਸ ’ਤੇ ਪੂਜਨੀਕ ਗੁਰੂ ਜੀ ਨੇ ਤੁਰੰਤ ਡੇਰਾ ਸੱਚਾ ਸੌਦਾ ਮੈਨੇਜ਼ਮੈਂਟ ਨੂੰ ਆਛੇ ਲਾਲ ਦਾ ਪੂਰਾ ਇਲਾਜ ਕਰਵਾਉਣ ਦੇ ਬਚਨ ਫ਼ਰਮਾਏ।

    ਸਾਰਾ ਖਰਚਾ ਪੂਜਨੀਕ ਗੁਰੂ ਜੀ ਨੇ ਖੁਦ ਆਪਣੇ ਵੱਲੋਂ ਚੁੱਕਿਆ

    ਇਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਮੋਨਿਕਾ ਇੰਸਾਂ ਨੇ ਆਛੇ ਲਾਲ ਦਾ ਆਪ੍ਰੇਸ਼ਨ ਕੀਤਾ। ਇਸ ਆਪ੍ਰੇਸ਼ਨ ’ਤੇ ਆਇਆ ਸਾਰਾ ਖਰਚਾ ਪੂਜਨੀਕ ਗੁਰੂ ਜੀ ਨੇ ਖੁਦ ਆਪਣੇ ਵੱਲੋਂ ਚੁੱਕਿਆ। ਅੱਖਾਂ ਦੀ ਰੌਸ਼ਨੀ ਪਰਤਨ ’ਤੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਆਛੇ ਲਾਲ ਨੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੂਜਨੀਕ ਗੁਰੂ ਜੀ ਭਗਵਾਨ ਹਨ, ਉਨ੍ਹਾਂ ਦੇ ਮਹਾਨ ਉਪਕਾਰ ਦਾ ਬਦਲਾ ਮੈਂ ਜਨਮਾਂ-ਜਨਮਾਂ ਤੱਕ ਨਹੀਂ ਚੁੱਕਾ ਸਕਾਂਗਾ। ਆਛੇ ਲਾਲ ਇਕੱਲੇ ਨਹੀਂ ਹਨ, ਅਜਿਹੀਆਂ ਅਣਗਿਣਤ ਉਦਾਹਰਨਾਂ ਹਨ, ਜਿਨ੍ਹਾਂ ਦੀ ਪੂਜਨੀਕ ਗੁਰੂ ਜੀ ਨੇ ਸੁਧ-ਸਾਰ ਲੈ ਕੇ ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਕੇ ਜੀਵਨ ਨੂੰ ਖੁਸ਼ੀਆਂ ਨਾਲ ਭਰ ਦਿੱਤਾ।