ਪੂਜਨੀਕ ਗੁਰੂ ਜੀ ਦੀ ਸਿਹਤ ਦੀ ਰੋਹਤਕ ਪੀਜੀਆਈ ਵਿਖੇ ਹੋਈ ਜਾਂਚ

MSG

ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਤੇ ਪ੍ਰਬੰਧਕੀ ਕਮੇਟੀ ਨੇ ਪੂਜਨੀਕ ਗੁਰੂ ਜੀ ਦੀ ਸਿਹਤ ਪ੍ਰਤੀ ਪ੍ਰਗਟਾਈ ਚਿੰਤਾ

ਰੋਹਤਕ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਬੁੱਧਵਾਰ ਸ਼ਾਮ ਸੁਨਾਰੀਆ ਵਿਖੇ ਜੇਲ੍ਹ ਪ੍ਰਸ਼ਾਸਨ ਨੇ ਪੇਟ ਵਿੱਚ ਦਰਦ ਮਹਿਸੂਸ ਹੋਣ ਤੋਂ ਬਾਅਦ ਸੁਨਾਰੀਆ ਵਿੱਚ ਹੀ ਚੈਕਅੱਪ ਕਰਵਾਇਆ। ਜੇਲ੍ਹ ਡਾਕਟਰ ਦੀ ਸਿਫਾਰਸ਼ ਤੇ, ਇੱਕ ਮੈਡੀਕਲ ਬੋਰਡ ਨੇ ਪੂਜਨੀਕ ਗੁਰੂ ਜੀ ਦੀ ਸਿਹਤ ਦੀ ਜਾਂਚ ਕੀਤੀ ਅਤੇ ਬਾਅਦ ਵਿੱਚ ਪੂਜਨੀਕ ਗੁਰੂ ਜੀ ਦੀ ਸਿਹਤ ਜਾਂਚ ਮੈਡੀਕਲ ਬੋਰਡ ਵੱਲੋਂ ਵੀਰਵਾਰ ਸਵੇਰੇ 7:00 ਵਜੇ ਪੀਜੀਆਈ ਰੋਹਤਕ ਵਿਖੇ ਸਿਹਤ ਜਾਂਚ ਕਰਵਾਈ ਗਈ। ਇਥੇ ਡਾਕਟਰਾਂ ਨੇ ਪੂਜਨੀਕ ਗੁਰੂ ਜੀ ਦੇ ਪੇਟ ਨਾਲ ਸਬੰਧਤ ਸੀਟੀ ਸਕੈਨ ਅਤੇ ਹੋਰ ਟੈਸਟ ਕੀਤੇ। ਇਸ ਤੋਂ ਬਾਅਦ ਤਕਰੀਬਨ ਸਾਢੇ ਅੱਠ ਵਜੇ ਪੂਜਨੀਕ ਗੁਰੂ ਜੀ ਪੁਲਿਸ ਸੁਰੱਖਿਆ ਹੇਠ ਸੁਨਾਰੀਆ ਵਾਪਸ ਚਲੇ ਗਏ।

ਸੁਨਾਰੀਆ ਜੇਲ੍ਹ ਪ੍ਰਸ਼ਾਸਨ ਅਤੇ ਡਾਕਟਰਾਂ ਅਨੁਸਾਰ ਪੂਜਨੀਕ ਗੁਰੂ ਜੀ ਦੀ ਸਿਹਤ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਅਤੇ ਪ੍ਰਬੰਧਕੀ ਕਮੇਟੀ ਨੇ ਪੂਜਨੀਕ ਗੁਰੂ ਜੀ ਦੀ ਸਿਹਤ ਪ੍ਰਤੀ ਚਿੰਤਾ ਪ੍ਰਗਟਾਈ ਹੈ। ਪ੍ਰਬੰਧਕੀ ਕਮੇਟੀ ਅਤੇ ਸਾਧ ਸੰਗਤ ਕੁਲ ਮਾਲਕ ਨੂੰ ਅਰਦਾਸ ਕਰਦੀ ਹੈ ਕਿ ਪੂਜਨੀਕ ਗੁਰੂ ਜੀ ਪੂਰੀ ਤਰ੍ਹਾਂ ਸਿਹਤਮੰਦ ਰਹਿਣ। ਜ਼ਿਕਰਯੋਗ ਹੈ ਕਿ 12 ਮਈ ਨੂੰ ਵੀ ਪੂਜਨੀਕ ਗੁਰੂ ਜੀ ਦੀ ਸਿਹਤ ਸਦਕਾ ਪੀਜੀਆਈ ਵਿੱਚ ਜਾਂਚ ਕਰਵਾਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।