ਪ੍ਰੇਮੀ ਵਰੁਣ ਕੁਮਾਰ ਇੰਸਾਂ ਪੁੱਤਰ ਮਾ. ਬਾਜੋਰਾਮ ਪਿੰਡ ਜਫਰਪੁਰ ਡਾਕਘਰ ਚਰਥਾਵਲ ਜ਼ਿਲ੍ਹਾ, ਮੁਜ਼ੱਫਰਨਗਰ (ਯੂਪੀ) ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਜੀ ਦੀ ਅਪਾਰ ਰਹਿਮਤ ਦੀ ਉਪਰੋਕਤ ਘਟਨਾ ਬਾਰੇ ਲਿਖਤੀ ਰੂਪ ’ਚ ਦੱਸਦੇ ਹਨ।
ਘਟਨਾ 8 ਅਪਰੈਲ 2005 ਦੀ ਹੈ ਉਸ ਦਿਨ ਸ਼ੁੱਕਰਵਾਰ ਦਾ ਦਿਨ ਸੀ ਮੈਂ ਡੀਐੱਮ ਆਫਿਸ ’ਚ ਆਪਣੀ ਡਿਊਟੀ ’ਤੇ ਜਾਣਾ ਸੀ ਸਵੇਰੇ ਨਹਾਉਣ ਤੋਂ ਬਾਅਦ ਜਿਵੇਂ ਹੀ ਮੈਂ ਆਪਣਾ ਅੰਡਰਵੀਅਰ, ਬਨਿਆਨ ਆਦਿ ਸੁਕਾਉਣ ਲਈ ਤਾਰ ’ਤੇ ਪਾਏ, ਤਾਰ ਨੇ ਮੈਨੂੰ ਫੜ੍ਹ ਲਿਆ ਤਾਰ ’ਚ ਬਿਜਲੀ ਦਾ ਤੇਜ਼ ਕਰੰਟ ਚੱਲ ਰਿਹਾ ਸੀ। ਇੱਕਦਮ ਮੇਰੀ ਚੀਕ ਨਿੱਕਲੀ ਚੀਕ ਸੁਣ ਕੇ ਮੇਰੀ ਪਤਨੀ ਭੱਜੀ ਆਈ ਮੈਂ ਉਸ ਨੂੰ ਕਿਸੇ ਲੱਕੜੀ ਦੇ ਡੰਡੇ ਆਦਿ ਨਾਲ ਤਾਰ ਨੂੰ ਹਟਾਉਣ ਦਾ ਇਸ਼ਾਰਾ ਕੀਤਾ ਉਸ ਨੇ ਜਿਵੇਂ ਹੀ ਡੰਡਾ ਤਾਰ ’ਤੇ ਮਾਰਿਆ, ਤਾਰ ਦੂਜੇ ਪਾਸਿਓਂ ਟੁੱਟ ਗਈ ਜਿੱਧਰੋਂ ਕਰੰਟ ਚੱਲ ਰਿਹਾ ਸੀ, ਉਹ ਤਾਂ ਜਿਉਂ ਦਾ ਤਿਉਂ ਹੀ ਚੱਲ ਰਿਹਾ ਸੀ ਮੈਂ ਆਪਣੀ ਘਰਵਾਲੀ ਨੂੰ ਦੂਰ ਰਹਿਣ ਨੂੰ ਕਿਹਾ ਉਸ ਤੋਂ ਬਾਅਦ ਸਾਡੇ ਆਂਢ-ਗੁਆਂਢ ਦੇ ਕਾਫ਼ੀ ਲੋਕ ਇਕੱਠੇ ਹੋ ਗਏ। (Saint Dr MSG)
ਹਾਲਾਂਕਿ ਮੈਂ ਪੂਰੀ ਤਰ੍ਹਾਂ ਬੇਹੋਸ਼ ਸੀ ਪਰ ਅੰਦਰੋਂ ਮੈਂ ਪੂਰੇ ਹੋਸ਼ ’ਚ ਸੀ ਮੈਨੂੰ ਸਾਰਿਆਂ ਦੀ ਅਵਾਜ਼ ਸੁਣਾਈ ਦੇ ਰਹੀ ਸੀ ਕੌਣ ਕੀ-ਕੀ ਕਹਿ ਰਿਹਾ ਸੀ, ਮੈਨੂੰ ਸਾਰਿਆਂ ਦੀਆਂ ਗੱਲਾਂ ਜਿਉਂ ਦੀਆਂ ਤਿਉਂ ਸੁਣ ਰਹੀਆਂ ਸਨ। ਮੈਨੂੰ ਮੰਜੇ ’ਤੇ ਪਾ ਦਿੱਤਾ ਗਿਆ ਸਾਰਿਆਂ ਨੂੰ ਇਹੀ ਸੀ ਕਿ ਇਹ ਤਾਂ ਮਰ ਚੁੱਕਿਆ ਹਾਂ ਸਾਡੇ ਪਿੰਡ ਦੇ ਡਾਕਟਰ ਨੂੰ ਘਰ ਹੀ ਬੁਲਾ ਲਿਆ ਗਿਆ ਸੀ ਉਸ ਨੇ ਚੈੱਕ ਕੀਤਾ ਅਤੇ ਕਿਹਾ ਇਸ ਵਿੱਚ ਕੁਝ ਵੀ ਨਹੀਂ ਹੈ ਡਾਕਟਰ ਇਹ ਕਹਿ ਕੇ ਜਾਣ ਲੱਗਾ ਤਾਂ ਸਾਡੇ ਕੁਝ ਲੋਕਾਂ ਦੇ ਇਹ ਕਹਿਣ ’ਤੇ ਰੁਕ ਗਿਆ ਕਿ ਡਾਕਟਰ ਸਾਹਿਬ, ਥੋੜ੍ਹਾ ਦੇਖ ਲਓ! ਕੋਸ਼ਿਸ਼ ਤਾਂ ਕਰੋ! ਉਸ ਨੇ ਘਿਓ ਨਾਲ ਮਾਲਿਸ਼ ਕਰਨ ਨੂੰ ਕਿਹਾ।
ਪਿਆਰੇ ਸਤਿਗੁਰੂ ਜੀ ਨੇ ਬਖ਼ਸ਼ੀ ਨਵੀਂ ਜ਼ਿੰਦਗੀ, ਦਿਖਾਏ ਰੂਹਾਨੀ ਨਜ਼ਾਰੇ ((Saint Dr MSG))
ਇਸ ਹਾਦਸੇ ਦਾ ਦਿ੍ਰਸ਼ਟਾਂਤ ਪੂਜਨੀਕ ਸਤਿਗੁਰੂ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੈਨੂੰ ਇੱਕ ਦਿਨ ਪਹਿਲਾਂ, ਭਾਵ 7 ਅਪਰੈਲ ਨੂੰ ਉਸ ਰਾਤ ਸੁਪਨੇ ’ਚ ਹੀ ਦੱਸ ਦਿੱਤਾ ਸੀ। ਪੂਜਨੀਕ ਹਜ਼ੂਰ ਪਿਤਾ ਜੀ ਨੇ ਬਚਨ ਫ਼ਰਮਾਇਆ, ‘‘ਬੇਟਾ, ਤੇਰੇ ਨਾਲ ਕਾਲ ਸ਼ਰਾਰਤ ਕਰ ਸਕਦਾ ਹੈ, ਘਬਰਾਉਣਾ ਨਹੀਂ’’ ਉਂਜ ਤਾਂ ਮੈਂ ਪੂਰੀ ਤਰ੍ਹਾਂ ਬੇਸੁੱਧ-ਬੇਹੋਸ਼ ਸੀ ਪਰ ਸੁਣਾਈ ਵੀ ਸਭ ਕੁਝ ਦੇ ਰਿਹਾ ਸੀ। ਮੈਂ ਬੋਲਣਾ ਚਾਹ ਰਿਹਾ ਸੀ, ਪਰ ਅੰਦਰੋਂ ਅਵਾਜ਼ ਬਾਹਰ ਨਹੀਂ ਆ ਰਹੀ ਸੀ। ਅਚਾਨਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਮੈਨੂੰ ਦਰਸ਼ਨ ਹੋਏ ਪੂਜਨੀਕ ਗੁਰੂ ਜੀ ਮੈਨੂੰ ਆਪਣੇ ਨਾਲ ਲੈ ਕੇ ਚੱਲ ਪਏੇ। ਉਹ ਬਹੁਤ ਖ਼ਤਰਨਾਕ ਅਤੇ ਬਹੁਤ ਹੀ ਡਰਾਉਣਾ ਅਤੇ ਭਿਆਨਕ ਰਸਤਾ ਸੀ।
ਮੈਂ ਦੇਖਿਆ, ਇੱਕ ਜਗ੍ਹਾ ਮੁਰਦਿਆਂ ਦੀਆਂ ਹੱਡੀਆਂ ਦੇ ਢੇਰ ਲੱਗੇ ਹੋਏ ਸਨ! ਖੂਨ ਪੀਕ (ਪੂੰ-ਰਾਧ) ਦੇ ਉੱਥੇ ਤਲਾਬ ਭਰੇ ਹੋਏ ਸਨ! ਮੈਂ ਦੇਖਿਆ ਕਿ ਲੋਕ (ਜੀਵ) ਕੱਟ-ਕੱਟ ਕੇ ਉਨ੍ਹਾਂ ਤਲਾਬਾਂ ’ਚ ਡਿੱਗ ਰਹੇ ਸਨ ਚਾਰੇ ਪਾਸੇ ਹਾਏ-ਤੌਬਾ, ਕੁਰਲਾਹਟ, ਤ੍ਰਾਹਿ-ਤ੍ਰਾਹਿ ਤੇ ਕੂਕ-ਪੁਕਾਰ ਹੋ ਰਹੀ ਸੀ ਅਜਿਹੇ ਭਿਆਨਕ ਦਿ੍ਰਸ਼ਾਂ ਨੂੰ ਦੇਖ ਕੇ ਰੂਹ ਵੀ ਕੰਬ ਉੱਠਦੀ ਹੈ ਉਹ ਤੜਫ਼ਦੀਆਂ ਰੂਹਾਂ ਆਪਣੇ ਕੋਲੋਂ ਲੰਘਣ ਵਾਲੀਆਂ ਰੂਹਾਂ ਨੂੰ ਕੂਕ-ਕੂਕ ਕੇ ਕਹਿੰਦੀਆਂ ਹਨ, ਕਿ ਹੇ ਜਾਣ ਵਾਲਿਓ, ਸਾਨੂੰ ਵੀ ਇੱਥੋਂ ਕੱਢ ਲਓ! ਸਾਨੂੰ ਵੀ ਆਪਣੇ ਨਾਲ ਲੈ ਚੱਲੋ!
ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੀ ਸਾਧ-ਸੰਗਤ ਦਾ ਕਮਾਲ, ਇੱਕ ਘੰਟੇ ’ਚ ਲਾਏ 595 ਪੌਦੇ
ਉਸ ਦੁਰਦਸ਼ਾ ’ਚ ਵਿਲਕਦੀਆਂ ਉਨ੍ਹਾਂ ਜੀਵ-ਆਤਮਾਵਾਂ ਦੀ ਚੀਕ-ਪੁਕਾਰ ਸੁਣ ਕੇ ਮੈਂ ਥੋੜ੍ਹਾ ਰੁਕ ਜਿਹਾ ਗਿਆ, ਤਾਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਫ਼ਰਮਾਇਆ ਕਿ ‘‘ਬੇਟਾ, ਅੱਗੇ ਚੱਲੋ! ਇਹ ਉਹ ਜੀਵ ਹਨ ਜੋ ਆਪਣੇ ਗੁਰੁੂ, ਪੀਰ-ਫਕੀਰ ਦੇ ਬਚਨ ਨਹੀਂ ਮੰਨਦੇ, ਇਸ ਲਈ ਇਹ ਅਜਿਹੀਆਂ ਸਜ਼ਾਵਾਂ ਭੁਗਤ ਰਹੇ ਹਨ’’ ਸੱਚਮੁੱਚ ਹੀ ਉਹ ਬਹੁਤ ਭਿਆਨਕ ਅਤੇ ਦਰਦਨਾਕ ਦ੍ਰਿਸ਼ ਸੀ। ਰੂਹ ਵਾਰ-ਵਾਰ ਕੰਬ ਉੱਠਦੀ ਸੀ।
ਉਸ ਨੂੰ ਦੇਖ ਕੇ ਉੱਥੋਂ ਪੂਜਨੀਕ ਪਿਤਾ ਜੀ ਮੈਨੂੰ ਅਜਿਹੀ ਜਗ੍ਹਾ ’ਤੇ ਲੈ ਗਏ ਜਿੱਥੋਂ ਦੀ ਸੁੰਦਰਤਾ ਬੇਮਿਸਾਲ ਸੀ ਇੰਨਾ ਜ਼ਬਰਦਸਤ ਸੁੰਦਰਤਾ ਦਾ ਨਜ਼ਾਰਾ ਕਿ ਜੋ ਕਹਿਣ-ਸੁਣਨ ਤੋਂ ਪਰ੍ਹੇ ਸੀ। ਪੂਜਨੀਕ ਹਜ਼ੂਰ ਪਿਤਾ ਜੀ ਸ਼ਾਹੀ ਸਟੇਜ਼ ’ਤੇ ਬਿਰਾਜਮਾਨ ਹੋਏ ਬਹੁਤ ਜ਼ਿਆਦਾ ਗਿਣਤੀ ’ਚ ਲੋਕ ਉੱਥੇ ਮੌਜ਼ੂਦ ਸਨ। ਉਹ ਪੂਜਨੀਕ ਗੁਰੂ ਜੀ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਵਿੱਚ ਪੂਜਨੀਕ ਗੁਰੂ ਜੀ ਦੇ ਦਰਸ਼ਨਾਂ ਪ੍ਰਤੀ ਉਤਾਵਲਾਪਣ ਵਿਖਾਈ ਦਿੱਤਾ।
Saint Dr MSG
ਪੂਜਨੀਕ ਗੁਰੂ ਜੀ (Saint Dr MSG) ਨੇ ਸਾਰਿਆਂ ਦੀ ਰਾਜ਼ੀ-ਖੁਸ਼ੀ ਪੁੱਛੀ ਤੇ ਸਾਰਿਆਂ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਵਾਜ਼ਿਆ ਆਪਣੇ ਸਤਿਗੁਰੂ ਮਾਲਕ ਪਿਆਰੇ ਦੇ ਦਰਸ਼ਨ ਪਾ ਕੇ ਹਰ ਕੋਈ ਖੁਸ਼, ਬਾਗੋਬਾਗ ਸੀ ਉਪਰੰਤ ਪੂਜਨੀਕ ਹਜ਼ੂਰ ਪਿਤਾ ਜੀ ਨੇ ਫ਼ਰਮਾਇਆ ਕਿ ‘‘ਚੱਲੋ ਬੇਟਾ, ਚੱਲੀਏ’’ ਇੰਨਾ ਅਨੰਦ, ਚੈਨ, ਇੰਨਾ ਸਕੂਨ ਅਤੇ ਇੰਨੀਆਂ ਖੁਸ਼ੀਆਂ ਸਨ ਉੱਥੇ ਕਿ ਬੱਸ ਉਹਨਾਂ ਵਿਚ ਹੀ ਡੁੱਬ ਜਾਈਏ ਮੈਂ ਅਰਦਾਸ ਕੀਤੀ ਕਿ ਪਿਤਾ ਜੀ, ਇਹ ਸਭ ਛੱਡਣ ਨੂੰ ਦਿਲ ਨਹੀਂ ਕਰਦਾ ਪਿਤਾ ਜੀ, ਮੈਨੂੰ ਤਾਂ ਇੱਥੇ ਹੀ ਰਹਿਣ ਦਿਓ ਅਤੇ ਇਹ ਕਹਿ ਕੇ ਮੈਂ ਪੂਜਨੀਕ ਹਜ਼ੂਰ ਪਿਤਾ ਜੀ ਦੇ ਪਵਿੱਤਰ ਚਰਨਾਂ ਨਾਲ ਲਿਪਟ ਗਿਆ ਕਿ ਪਿਤਾ ਜੀ, ਮੈਂ ਤਾਂ ਇੱਥੋਂ ਨਹੀਂ ਜਾਵਾਂਗਾ। ਪੂਜਨੀਕ ਸਤਿਗੁਰੂ ਪਿਆਰੇ ਪਿਤਾ ਜੀ ਨੇ ਬਚਨ ਫ਼ਰਮਾਇਆ ਕਿ ‘‘ਬੇਟਾ, ਅਜੇ ਤਾਂ ਤੇਰੇ ਤੋਂ ਬਹੁਤ ਸੇਵਾ ਲੈਣੀ ਹੈ ਚੱਲ, ਹੁਣ ਚੱਲਦੇ ਹਾਂ’’ ਪੂਜਨੀਕ ਗੁਰੂ ਜੀ ਅਜਿਹੇ ਬਚਨ ਫ਼ਰਮਾਅ ਮੈਨੂੰ ਜਾਣ ਲਈ ਕਹਿ ਰਹੇ ਸਨ ਅਤੇ ਇੰਨੇ ’ਚ ਮੇਰੀ (ਬੇਹੋਸ਼ ਪਏ ਦੀ) ਅੱਖ ਖੁੱਲ੍ਹ ਗਈ।
ਪਿਆਰੇ ਸਤਿਗੁਰੂ ਜੀ ਨੇ ਬਖ਼ਸ਼ੀ ਨਵੀਂ ਜ਼ਿੰਦਗੀ, ਦਿਖਾਏ ਰੂਹਾਨੀ ਨਜ਼ਾਰੇ
ਮੈਂ ਦੇਖਿਆ, ਪਰਿਵਾਰ ਦੇ ਲੋਕ ਮੇਰੇ ਸਰੀਰ ਦੀ ਮਾਲਿਸ਼ ਕਰ ਰਹੇ ਸਨ, ਕਈ ਲੋਕ ਖੜ੍ਹੇ ਦੇਖ ਰਹੇ ਸਨ ਕਿ ਹੁਣ ਕੀ ਹੋਵੇਗਾ! ਕੀ ਪ੍ਰਾਣ ਵਾਪਸ ਆਉਣਗੇ? ਮੈਂ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਹੁਣ ਮੈਂ ਬਿਲਕੁਲ ਠੀਕ ਹਾਂ ਪਿਆਰੇ ਪਿਤਾ ਜੀ ਦੀ ਰਹਿਮਤ ਦਾ ਇਹ ਪ੍ਰਤੱਖ ਕਰਿਸ਼ਮਾ ਦੇਖ ਕੇ ਹਰ ਆਦਮੀ ਹੈਰਾਨ ਸੀ, ਜਿਸ ਨੇ ਸੁਣਿਆ ਉਹੀ ਮੈਨੂੰ ਦੇਖਣ ਲਈ ਭੱਜਿਆ ਆਇਆ । ਪੂਜਨੀਕ ਸਤਿਗੁਰੂ ਜੀ ਦੀ ਦਇਆ-ਮਿਹਰ ਦੇ ਇਸ ਦਿ੍ਰਸ਼ਟਾਂਤ ਤੋਂ ਪ੍ਰਭਾਵਿਤ ਹੋ ਕੇ ਮੇਰੇ ਪਿੰਡ ਦੇ ਬਹੁਤ ਗਿਣਤੀ ਵਿੱਚ ਲੋਕਾਂ ਨੇ ਅਗਲੇ ਸਤਿਸੰਗ ’ਤੇ ਪਹੁੰਚ ਕੇ ਪੂਜਨੀਕ ਗੁਰੂ ਜੀ ਤੋਂ ਨਾਮ-ਸ਼ਬਦ, ਗੁਰੂਮੰਤਰ ਲੈ ਲਿਆ। ਇਸ ਤਰ੍ਹਾਂ ਸਾਡੇ ਪਿੰਡ ’ਚ ਹਰ ਪਾਸੇ ਪੂਜਨੀਕ ਗੁਰੂ ਜੀ ਦੀ ਮਹਿਮਾ, ਪੂਜਨੀਕ ਗੁਰੂ ਜੀ ਦੀ ਦਇਆ-ਮਿਹਰ, ਰਹਿਮਤ ਦੀ ਚਰਚਾ ਹੋਣ ਲੱਗੀ।
ਪੇ੍ਰਮੀ ਜੀ ਅੱਗੇ ਲਿਖਦੇ ਹਨ, ਸਾਡਾ ਸਾਰਾ ਪਰਿਵਾਰ ਡੇਰਾ ਸੱਚਾ ਸੌਦਾ ਤੋਂ ਨਾਮ-ਲੇਵਾ ਸਤਿਸੰਗੀ ਪ੍ਰੇਮੀ ਹੈ ਅਤੇ ਸਮੇਂ-ਸਮੇਂ ’ਤੇ ਦਰਬਾਰ ’ਚ ਤਨ-ਮਨ ਨਾਲ, ਪੂਰੀ ਲਗਨ ਨਾਲ ਸੇਵਾ ਕਰਦੇ ਹਨ ਪੂਜਨੀਕ ਹਜ਼ੂਰ ਪਿਤਾ ਜੀ ਦੇ ਬਚਨਾਂ ਅਨੁਸਾਰ ਕਿ ‘‘ਅਜੇ ਬਹੁਤ ਸੇਵਾ ਲੈਣੀ ਹੈ’’, ਉਸੇ ਸਾਲ 5 ਦਸੰਬਰ ਨੂੰ ਬਲਾਕਾਂ ਦੇ ਨਵੀਨੀਕਰਨ ਦੇ ਸਮੇਂ ਸਾਧ-ਸੰਗਤ ਨੇ ਮੈਨੂੰ ਬਲਾਕ ਪ੍ਰੇਮੀ ਸੇਵਕ ਦੀ ਸੇਵਾ ਸੌਂਪ ਦਿੱਤੀ। ਪੂਜਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਅੱਜ ਵੀ ਉਹ ਸੇਵਾ ਮੈਂ ਪੂਰੀ ਤਨਦੇਹੀ ਨਾਲ ਕਰ ਰਿਹਾ ਹਾਂ। ਦਾਤਾ ਪਿਆਰੇ, ਸਤਿਗੁਰੂ ਪਿਤਾ ਜੀ ਦੇ ਪਵਿੱਤਰ ਚਰਨਾਂ ’ਚ ਇਹੀ ਅਰਦਾਸ ਹੈ ਕਿ ਹੇ ਮਾਲਕ! ਆਪ ਜੀ ਦੇ ਹੁਕਮ ਅਨੁਸਾਰ ਇੱਕ-ਇੱਕ ਸਵਾਸ ਸੇਵਾ ਸਿਮਰਨ ’ਚ ਲੱਗੇ ਅਤੇ ਆਖ਼ਰੀ ਸਵਾਸ ਤੱਕ ਆਪ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਜੀ।