ਦੁਨੀਆਂ ਤੋਂ ਜਾਂਦੇ ਹੋਏ ਵੀ ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾ ਗਏ ਗੁਰਸੇਵਕ ਸਿੰਘ ਇੰਸਾਂ

Body Donation

ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ

(ਜਸਵੀਰ ਸਿੰਘ ਗਹਿਲ/ ਜਸਵੰਤ ਰਾਏ) ਜਗਰਾਓਂ/ਲੁਧਿਆਣਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੁੱਖ ਹੋਵੇ ਭਾਵੇਂ ਸੁੱਖ ਮਾਨਵਤਾ ਦੇ ਭਲੇ ਨੂੰ ਹਮੇਸ਼ਾ ਅੱਗੇ ਰੱਖਦੇ ਹਨ। ਅਜਿਹੀ ਹੀ ਇੱਕ ਬੇਮਿਸਾਲ ਉਦਾਹਰਨ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਬਲਾਕ ਮਾਣੂਕੇ ਦੇ ਪਿੰਡ ਅਖਾੜਾ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਪੇਸ਼ ਕੀਤੀ ਗਈ ਹੈ। ਜਿੰਨ੍ਹਾਂ ਨੇ ਆਪਣੇ ਹੋਣਹਾਰ ਨੌਜਵਾਨ ਪਰਿਵਾਰਕ ਮੈਂਬਰ ਗੁਰਸੇਵਕ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਦੇ ਭਲੇ ਲਈ ਮੈਡੀਕਲ ਖੋਜ ਕਾਰਜ਼ਾਂ ਵਾਸਤੇ ਦਾਨ ਕੀਤਾ ਹੈ। Body Donation

ਜਾਣਕਾਰੀ ਮੁਤਾਬਕ ਗੁਰਸੇਵਕ ਸਿੰਘ ਇੰਸਾਂ ਦਾ ਸ਼ੁੱਕਰਵਾਰ ਸਵੇਰੇ ਅਚਾਨਕ ਹੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਗੁਰਸੇਵਕ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਹਾਨ ਸਿੱਖਿਆਵਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਜਿਉਂਦੇ- ਜੀਅ ਅੰਤਿਮ ਇੱਛਾ ਅਨੁਸਾਰ ਦੇਹਾਂਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦਾ ਲਿਖ਼ਤੀ ਪ੍ਰਣ ਕੀਤਾ ਸੀ, ਜਿਸ ਨੂੰ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਅਚਾਨਕ ਹੋਏ ਦੇਹਾਂਤ ਤੋਂ ਬਾਅਦ ਪੂਰਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: Weather Update : ਮੌਸਮ ਵਿਭਾਗ ਦੀ ਚੇਤਾਵਨੀ, ਇਸ ਤਰੀਕ ਨੂੰ ਆਵੇਗਾ ਤੇਜ਼ ਤੂਫਾਨ? ਪਵੇਗਾ ਭਾਰੀ ਮੀਂਹ

ਪਰਿਵਾਰਕ ਮੈਂਬਰਾਂ ਮੁਤਾਬਕ ਗੁਰਸੇਵਕ ਸਿੰਘ ਨੂੰ ਸਵੇਰ ਸਮੇਂ ਛਾਤੀ ’ਚ ਦਰਦ ਮਹਿਸੂਸ ਹੋਇਆ ਤਾਂ ਉਹ ਆਪਣੇ ਇੱਕ ਦੋਸਤ ਨੂੰ ਲੈ ਕੇ ਜਗਰਾਓਂ ਵਿਖੇ ਇੱਕ ਹਸਪਤਾਲ ਨੂੰ ਜਾ ਰਹੇ ਸਨ ਪਰ ਪਿੰਡੋਂ ਬਾਹਰ ਹੁੰਦਿਆਂ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਗੁਰਸੇਵਕ ਸਿੰਘ ਇੰਸਾਂ (30) ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ। ਪੰਜ ਮਹੀਨੇ ਪਹਿਲਾਂ ਵਿਆਹੇ ਗੁਰਸੇਵਕ ਸਿੰਘ ਇੰਸਾਂ ਨੇ ਜਲਦ ਹੀ ਵਰਕ ਪਰਮਿਟ ’ਤੇ ਕੈਨੇਡਾ ਜਾਣਾ ਸੀ।

ਗੁਰਸੇਵਕ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਪਰਿਵਾਰ, ਰਿਸ਼ਤੇਦਾਰਾਂ, ਸਾਧ-ਸੰਗਤ ਤੇ ਵੱਡੀ ਗਿਣਤੀ ’ਚ ਹਾਜ਼ਰ ਪਿੰਡ ਵਾਸੀਆਂ ਦੀ ਮੌਜੂਦਗੀ ਦੌਰਾਨ ‘ਗੁਰਸੇਵਕ ਸਿੰਘ ਇੰਸਾਂ, ਅਮਰ ਰਹੇ’ ਤੇ ‘ਡੇਰਾ ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਦੀ ਗੂੰਜ ’ਚ ਸੁਰਜੀਤ ਸਿੰਘ ਇੰਸਾਂ ਦੁਆਰਾ ਸਲਾਮੀ ਦਿੱਤੇ ਜਾਣ ਤੋਂ ਬਾਅਦ ਜੋਰਾ ਸਿੰਘ ਇੰਸਾਂ, ਅਜੀਤ ਸਿੰਘ ਇੰਸਾਂ, ਬਿਕਰਮਜੀਤ ਸਿੰਘ ਇੰਸਾਂ, ਰਾਜੇਸ ਕੁਮਾਰ ਇੰਸਾਂ, ਰਾਜਿੰਦਰਪਾਲ ਇੰਸਾਂ ਤੇ ਕ੍ਰਿਸ਼ਨਾ ਇੰਸਾਂ ਲੁਧਿਆਣਾ (ਚਾਰੇ 85 ਮੈਂਬਰ) ਵੱਲੋਂ ਹਰੀ ਝੰਡੀ ਦਿਖਾਏ ਜਾਣ ਦੇ ਨਾਲ ਹੀ ਮੈਡੀਕਲ ਖੋਜ਼ ਕਾਰਜਾਂ ਲਈ ਭਗਵੰਤ ਆਯੂਰਵੈਦਿਕ ਕਾਲਜ ਐਂਡ ਹਸਪਤਾਲ ਮੁਜੱਫਰਨਗਰ (ਯੂ.ਪੀ) ਨੂੰ ਰਵਾਨਾ ਕੀਤਾ ਗਿਆ। Body Donation

ਇਸ ਮੌਕੇ ਪਰਮਜੀਤ ਕੌਰ ਇੰਸਾਂ (ਸੱਸ), ਸ਼ਰਨਜੀਤ ਕੌਰ ਇੰਸਾਂ (ਧਰਮਪਤਨੀ), ਨਾਥ ਸਿੰਘ ਇੰਸਾਂ (ਪਿਤਾ), ਗੁਰਦੀਪ ਇੰਸਾਂ, ਗੁਰਬਚਨ ਇੰਸਾਂ ਵੱਲੋਂ (ਅਮਰੀਕਾ ਤੋਂ) ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ, ਮਾ. ਮੇਹਰ ਸਿੰਘ ਇੰਸਾਂ, ਬਲਾਕ ਮਹਿਲ ਕਲਾਂ ਦੇ ਬਲਾਕ ਪ੍ਰੇਮੀ ਸੇਵਕ ਹਜ਼ੂਰਾ ਸਿੰਘ ਇੰਸਾਂ ਤੋਂ ਇਲਾਵਾ ਰਿਸਤੇਦਾਰਾਂ, ਸਨੇਹੀਆਂ ਤੇ ਬਲਾਕ ਮਾਣੂਕੇ, ਬਲਾਕ ਜਗਰਾਓਂ ਤੇ ਬਲਾਕ ਮਹਿਲ ਕਲਾਂ ਦੇ ਸਮੂਹ ਜਿੰਮੇਵਾਰ, ਸਾਧ-ਸੰਗਤ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।

‘ਨਾ- ਪੂਰਾ ਹੋਣ ਵਾਲਾ ਘਾਟਾ’ (Body Donation)

ਬਲਾਕ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਇੰਸਾਂ ਨੇ ਬਲਾਕ ਦੇ 34ਵੇਂ ਅਤੇ ਪਿੰਡ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੁਰਸੇਵਕ ਸਿੰਘ ਇੰਸਾਂ ਹੱਸਮੁੱਖ ਤੇ ਬੇਹੱਦ ਨਰਮ ਸੁਭਾਅ ਦੇ ਇਨਸਾਨ ਸਨ ਜਿਹੜੇ ਸਮਾਜ ਦੇ ਭਲੇ ਲਈ ਕੀਤੇ ਜਾਣ ਵਾਲੇ ਹਰ ਕਾਰਜ਼ ’ਚ ਹਮੇਸਾ ਮੋਹਰੀ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਦੀ ਬੇਵਕਤੀ ਮੌਤ ਨਾਲ ਸਿਰਫ਼ ਪਰਿਵਾਰ ਨੂੰ ਸਗੋਂ ਬਲਾਕ ਮਾਣੂਕੇ ਨੂੰ ਵੀ ਨਾ- ਪੂਰਾ ਹੋਣ ਵਾਲਾ ਘਾਟਾ ਪਿਆ ਹੈ।

LEAVE A REPLY

Please enter your comment!
Please enter your name here