ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News PEPSU Roadway...

    PEPSU Roadways News: ਗੁਰਪ੍ਰੀਤ ਵਿਰਕ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ

    PEPSU Roadways News
    ਪਟਿਆਲਾ: ਪੀ ਆਰ ਟੀ ਮੁੱਖ ਦਫਤਰ ਵਿਖੇ ਲਾਲਜੀਤ ਭੁੱਲਰ ਦੀ ਆਮਦ ਮੌਕੇ ਵਿਧਾਇਕ ਅਤੇ ਚੇਅਰਮੈਨ ਸਮੇਤ ਹੋਰ ਅਧਿਕਾਰੀ।

    ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਰਹੇ ਹਾਜ਼ਰ | PEPSU Roadways News

    (ਖੁਸਵੀਰ ਸਿੰਘ ਤੂਰ) ਪਟਿਆਲਾ। ਅੱਜ ਕਾਰਪੋਰੇਸ਼ਨ ਦਾ ਡਾਇਰੈਕਟਰ ਨਿਯੁਕਤ ਕੀਤੇ ਗਏ ਗੁਰਪ੍ਰੀਤ ਸਿੰਘ ਵਿਰਕ ਨੂੰ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੁਆਰਾ ਪਟਿਆਲਾ ਮੁੱਖ ਦਫਤਰ ਪਹੁੰਚ ਕੇ ਅਧਿਕਾਰਤ ਤੌਰ ’ਤੇ ਅਹੁਦੇ ਦਾ ਕਾਰਜਭਾਰ ਸੌਂਪਿਆ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਉਪਰੋਕਤ ਡਾਇਰੈਕਟਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸੇ ਤਰ੍ਹਾਂ ਵਰਕਰਾਂ ਨੂੰ ਪਾਰਟੀ ਵੱਲੋਂ ਪੂਰਾ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਰਹੇਗਾ। ਭਵਿੱਖ ਵਿੱਚ ਵੀ ਵਲੰਟੀਅਰਾਂ ਨੂੰ ਮੈਰਿਟ ਦੇ ਆਧਾਰ ਉੱਤੇ ਅਹੁਦੇਦਾਰੀਆਂ ਮਿਲਣਗੀਆਂ ਤੇ ਗੁਰਪ੍ਰੀਤ ਵਿਰਕ ਪਾਰਟੀ ਦੁਆਰਾ ਦਿੱਤੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ਼ ਨਿਭਾਉਣਗੇ। ਇਸ ਦੌਰਾਨ ਉਨ੍ਹਾਂ ਪੀਆਰਟੀਸੀ ਦੀਆਂ ਬੱਸਾਂ, ਵਰਕਸ਼ਾਪਾਂ, ਟਿਕਟ ਬੁਕਿੰਗ ਸਿਸਟਮ ਅਤੇ ਸਟਾਫ ਦੀਆਂ ਸਹੂਲਤਾਂ ਦਾ ਮੁਆਇਨਾ ਕਰਦਿਆਂ ਚੰਗੇ ਕਾਰਜ ਦੀ ਤਾਰੀਫ ਵੀ ਕੀਤੀ।

    ਇਹ ਵੀ ਪੜ੍ਹੋ: Kargil Vijay Diwas: ਭਾਰਤੀ ਫੌਜ ਨੇ ਕਾਰਗਿਲ ਯੁੱਧ ਦੇ ਯਾਦਗਾਰੀ ਪਲ ਕੀਤੇ ਸਾਂਝੇ

    ਵਿਧਾਇਕ ਰੰਧਾਵਾ ਵੱਲੋਂ ਗੁਰਪ੍ਰੀਤ ਸਿੰਘ ਵਿਰਕ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਪਾਰਟੀ ਦਾ ਮਿਹਨਤੀ ਤੇ ਜੁਝਾਰੂ ਵਰਕਰ ਕਰਾਰ ਦਿੱਤਾ।
    ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਆਮਦ ਦੌਰਾਨ ਹੋਈ ਗੱਲਬਾਤ ਬਾਰੇ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਲਈ ਸੁਰੱਖਿਅਤ, ਸਮਰੱਥ ਅਤੇ ਆਧੁਨਿਕ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਤੇ ਹੋਰ ਨਿਖਾਰ ਲਿਆਉਣ ਲਈ ਖਾਸ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਪੀ ਆਰ ਟੀ ਸੀ ਮਹਿਕਮਾਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਸਮਰਪਿਤ ਹੈ ਅਤੇ ਅਸੀਂ ਯਾਤਰੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।

    ਸੁਝਾਅ ਜਾ ਸ਼ਿਕਾਇਤ ਲਈ ਪੀਆਰਟੀਸੀ ਦੇ ਹੈਲਪਲਾਈਨ ਨੰਬਰ 9592195923 ’ਤੇ ਕਰੋ ਸੰਪਰਕ | PEPSU Roadways News

    ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਕਿਸੇ ਵੀ ਸੁਝਾਅ ਜਾ ਸ਼ਿਕਾਇਤ ਨੂੰ ਪੀ ਆਰ ਟੀ ਸੀ ਦੇ ਹੈਲਪਲਾਈਨ ਨੰਬਰ 9592195923 ਤੇ ਦਰਜ਼ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਵਿਰਕ ਨੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਡਾਇਰੈਕਟਰ ਪਦ ਦਾ ਅਹੁਦਾ ਸੰਭਾਲਣ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਆਪੋ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਆਮ ਆਦਮੀ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਇਹ ਉਨ੍ਹਾਂ ਲਈ ਵੀ ਇਤਿਹਾਸਕ ਪਲ ਹੈ।

    ਇਸ ਮੌਕੇ ਆਪ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ, ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ,ਚੈਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਣਾ, ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ, ਐਮ ਡੀ ਬਿਕਰਮਜੀਤ ਸਿੰਘ ਸ਼ੇਰਗਿੱਲ, ਮੇਅਰ ਪਟਿਆਲਾ ਕੁੰਦਨ ਗੋਗੀਆ, ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸ਼?ਰੀਮਤੀ ਪ੍ਰਭਜੋਤ ਕੌਰ ਉਚੇਚੇ ਤੌਰ ’ਤੇ ਹਾਜ਼ਰ ਰਹੇ।