ਫਾਜ਼ਿਲਕਾ (ਰਜਨੀਸ਼ ਰਵੀ)। ਅੱਖਾਂ ਦਾਨ-ਖੂਨਦਾਨ ਤੋਂ ਬਆਦ ਸਰੀਰਦਾਨ (Body Donor) ਕਰਨ ਵਿੱਚ ਡੇਰਾ ਸ਼ਰਧਾਲੂ ਵੱਡਾ ਯੋਗਦਾਨ ਪਾ ਰਹੇ ਹਨ, ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਸੰਬਧੀ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨਮਾਈ ਹੇਠ ਚਲਾਈ ਮੁੰਹਿਮ ਤਹਿਤ ਜਿਲ੍ਹਾ ਫਾਜ਼ਿਲਕਾ ਦੇ ਪਿੰਡ ਆਜਮਵਾਲਾ ਵਿਖੇ ਸਰੀਰਦਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪ੍ਰੇਮੀ ਸੇਵਕ ਰਾਜਬੰਲਬਰ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸ਼ਰਧਾਲੂ ਗੁਰਜੰਟ ਸਿੰਘ ਪੁੱਤਰ ਸੇਰ ਸਿੰਘ ਵੱਲੋਂ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਮਰਨ ਉਪਰੰਤ ਸਰੀਰ ਦਾਨ ਕਰਨ ਪ੍ਰਣ ਲਿਆ ਹੋਇਆ ਸੀ ਅਤੇ ਉਨ੍ਹਾਂ ਦੇ ਦੇਹਾਂਤ ਤੋਂ ਬਆਦ ਉਨ੍ਹਾਂ ਦੇ ਪਰਵਾਰਿਕ ਮੈਬਰਾਂ ਵੱਲੋਂ ਆਪਣੇ ਪਿਤਾ ਦੀ ਇੱਛਾ ਮੁਤਾਬਿਕ ਮੈਡੀਕਲ ਖੋਜਾਂ ਲਈ ਜੀਐੱਸ ਮੈਡੀਕਲ ਕਾਲਜ ਹਾਪੜ ਪਿਲਖੂਵਾ ਉਤਰ ਪ੍ਰਦੇਸ਼ ਵਿਖੇ ਸਰੀਰਦਾਨ ਕੀਤਾ।
ਇਸ ਮੌਕੇ ਪਰਵਾਰਿਕ ਮੈਂਬਰ ਜਿਨ੍ਹਾਂ ਵਿੱਚ ਗੁਰਜੀਤ ਸਿੰਘ ਲਖਬੀਰ ਅਤੇ ਮਾਤਾ ਕੁਲਵੰਤ ਕੌਰ ਤੋਂ ਇਲਾਵਾ ਹਰਜੀਤ ਸਿੰਘ ਰੋਮਾਣਾ ਜਸਕਰਨ ਸਿੰਘ ਬਰਾੜ ਸੀਰਾ ਸਿੰਘ ਪ੍ਰੇਮੀ ਸੇਵਕ ਗੁਰਮੁੱਖ ਸਿੰਘ ਵਕੀਲ ਵਿਵੇਕ ਇੰਸਾਂ ਡਾਕਟਰ ਗੁਰਮੁਖ ਸਿੰਘ ਦਿਲਾਵਰ ਰਾਜਬਲੰਬਰ ਸਿੰਘ ਇੰਸਾਂ ਸੁਖਮਨ ਸਿੰਘ ਇੰਸਾਂ ਮੌਜ਼ੂਦ ਸਨ। (Body Donor)
ਇਸ ਤੋਂ ਪਹਿਲਾ ਪੰਚਾਇਤ ਮੈਬਰਾਂ ਅਤੇ ਪਿੰਡ ਦੇ ਸਰਪੰਚ ਦੇ ਪੁੱਤਰ ਰਵਤਾਜ ਸਰਾਂ ਵੱਲੋਂ ਹਰੀ ਝੰਡੀ ਦੇ ਕੇ ਅੰਤਿਮ ਯਾਤਰਾ ਗੱਡੀ ਨੂੰ ਰਾਵਨਾ ਕੀਤਾ ਜੋ ਪਿੰਡ ਦੀਆਂ ਵੱਖ-ਵੱਖ ਗਲੀਆ ਵਿੱਚੋਂ ਹੁੰਦੀ ਹੋਈ ਮੈਡੀਕਲ ਕਾਲਜ ਲਈ ਰਾਵਨਾ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜ਼ੂਦ ਸਨ। ਇਸ ਦੌਰਾਨ ਸਚਖੰਡ ਵਾਸੀ ਪ੍ਰੇਮੀ ਗੁਰਜੰਟ ਸਿੰਘ ਅਮਰ ਰਹੇ ਨਆਰਿਆਂ ਨਾਲ ਅਕਾਸ਼ ਗੂੰਜਾ ਦਿੱਤਾ।
ਮਾਨਵਤਾ ਭਲਾਈ ਦੇ ਕਾਰਜ ਲਈ ਪੰਚਾਇਤ ਵੱਲੋਂ ਕੀਤੀ ਸ਼ਲਾਘਾ | Body Donor
ਮਨੁੱਖੀ ਜ਼ਿੰਦਗੀ ਬਚਾਉਣ ਲਈ ਮੈਡੀਕਲ ਸਰਚ ਲਈ ਸਰੀਰਦਾਨ ਕੀਤੇ ਜਾਣ ਦੀ ਪਿੰਡ ਦੀ ਪੰਚਾਇਤ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਹੈ। ਪਿੰਡ ਦੀ ਪੰਚਾਇਤ ਵੱਲੋਂ ਪਰਿਵਾਰ ਦਾ ਧੰਨਵਾਦ ਅਤੇ ਸਰੀਰਦਾਨੀ ਨਮਨ ਕਰਦਿਆ ਕਿਹਾ ਕਿਹਾ ਮਾਨਵਤਾ ਲਈ ਵੱਡਾ ਯੋਗਦਾਨ ਹੈ।