Amritsar News: (ਰਾਜਨ ਮਾਨ) ਅੰਮ੍ਰਿਤਸਰ। ਨਾਮਵਰ ਸਮਾਜ ਸੇਵੀ ਸੰਸਥਾ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ (ਇੰਡੀਆ ਬੁੱਕ ਰਿਕਾਰਡ ਹੋਲਡਰ) ਗੁਰਿੰਦਰ ਸਿੰਘ ਮੱਟੂ ਨੂੰ 26 ਜਨਵਰੀ ਨੂੰ ਅੰਮ੍ਰਿਤਸਰ ਗੁਰੂ ਨਾਨਕ ਸਟੇਡੀਅਮ ( ਗਾਂਧੀ ਗਰਾਊਂਡ) ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ ਦੌਰਾਨ ਮੈਨੂੰ ਸਮਾਜ ਸੇਵਾ ਅਤੇ ਖੇਡਾਂ ਦੇ ਖ਼ੇਤਰ ਬੇਹਤਰੀਨ ਅਤੇ ਉੱਤਮ ਸੇਵਾਵਾਂ ਤੌਰ ‘ਤੇ ਮਾਨਤਾ ਦਿੰਦੇ ਹੋਏ ਸੱਭਿਆਚਾਰਕ, ਸੈਰ-ਸਪਾਟਾ,ਪੇਡੂ ਪੰਚਾਇਤ ਤੇ ਵਿਕਾਸ ਮੰਤਰਾਲਿਆਂ ਦੇ ਕੈਬਨਿਟ ਮੰਤਰੀ ਪੰਜਾਬ ਸ੍ਰ. ਤਰਨਪ੍ਰੀਤ ਸਿੰਘ ਸੋਂਦ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਸਰਕਾਰੀ ਤੌਰ ਤੇ “ਉੱਤਮ ਸਮਾਜਿਕ ਸੇਵਾਵਾਂ ਵਕਾਰੀ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: Job Alert in Punjab: ਨੌਜਵਾਨਾਂ ਲਈ ਖੁਸ਼ਖਬਰੀ! ਪੰਜਾਬ ’ਚ ਨਿੱਕਲੀਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ
ਇਸ ਮੌਕੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਆਪਣੀ ਸੋਸਾਇਟੀ ਵੱਲੋਂ ਕੀਤੀਆਂ ਗਈਆ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਾਉਦਿਆਂ ਜਾਣਕਾਰੀ ਦਿੱਤੀ ਕੇ 151 ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ/ਕਾਲਜਾਂ ਦੇ ਇੱਕ ਲੱਖ,ਛੇ ਹਜ਼ਾਰ,ਅੱਠ ਸੋ ਅਠਾਰਾਂ ਦੇ ਕਰੀਬ ਵਿਦਿਆਰਥੀਆਂ ਨੂੰ ਭਰੂਣ ਹੱਤਿਆ ਖਿਲਾਫ “ਬੇਟੀ ਬਚਾਓ,ਬੇਟੀ ਪੜ੍ਹਾਓ” ਮੁਹਿੰਮ ਨਾਲ ਜੋੜਿਆ ਹੈ। ਵਾਤਾਵਰਨ ਦਿਵਸ ਮੌਕੇ ਜ਼ਿਲੇ ਦੇ ਵੱਖ-ਵੱਖ ਸਕੂਲਾਂ ’ਚ ਇੱਕ ਲੱਖ ਦੇ ਕਰੀਬ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹਨ। Amritsar News
ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਖੇਡਾਂ ਵੱਲ ਪ੍ਰੇਰਿਤ ਕੀਤਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾਣ ਵਾਲੀ ਦਸਵੀਂ ਤੇ ਬਾਹਰ੍ਹਵੀਂ ਦੀ ਸਲਾਨਾ ਪ੍ਰੀਖਿਆ ’ਚ ਪੰਜਾਬ ਪੱਧਰ ’ਤੇ ਮੈਰਿਟ ਪ੍ਰਾਪਤ ਕਰਨ ਵਾਲੀਆਂ ਹੋਣਹਾਰ ਧੀਆਂ ਨੂੰ ਹਰ ਸਾਲ ਸਨਮਾਨਿਤ ਕਰਨ ਦੀ ਪਿਰਤ ਪਾਈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਐਥਲੇਟਿਕਸ, ਕੱਬਡੀ, ਕ੍ਰਿਕਟ,ਰੱਸਾ-ਕੱਸੀ, ਵਾਲੀਬਾਲ ਮੁਕਾਬਲੇ ਕਰਵਾਏ । ਭਰੂਣ ਹੱਤਿਆ ਖਿਲਾਫ (ਭਾਸਣ/ਪੇਟਿੰਗ/ਖੇਡ ਮੁਕਾਬਲੇ ਅਤੇ ਪੋਸਟਰ ਪ੍ਰਦਰਸਨੀਆਂ ਲਗਾ ਕੇ ਜਾਗਰੂਕ ਕੀਤਾ ਜਾਂਦਾ ਹੈ।
ਸਕੂਲੀ ਵਿਦਿਆਰਥੀਆ ਵਿੱਚ ਧਾਰਮਿਕ ਰੁਚੀ ਪੈਦਾ ਕਰਨ ਲਈ ਧਾਰਮਿਕ ਪ੍ਰੀਖਿਆ ਕਰਵਾਈ । ਪਾਣੀ ਦੀ ਸਾਂਭ ਸੰਭਾਲ ਲਈ ਸਕੂਲਾਂ ਵਿੱਚ ਸੈਮੀਨਾਰ ਲਗਾਏ ਜਾਦੇ ਹਨ। ਬਾਲ ਦਿਵਸ ਮੌਕੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਵੱਡੀ ਜਾਦੀ ਹੈ। ਕਰੋਨਾ ਮਹਾਂਮਾਰੀ ਸਬੰਧੀ ਜਾਗਰੂਕਤਾ ਲਹਿਰ ਚਲਾਈ ਜਿਸ ਵਿਚ ਰਾਹਗੀਰਾਂ ਨੂੰ 2000 ਮਾਸਕ ਵੰਡੇ ਗਏ। ਕਰੋਨਾ ਮਹਾਂਮਾਰੀ ਦੌਰਾਨ ਸਕੂਲੀ ਵਿਦਿਆਰਥੀਆਂ ਦੇ 17 ਆਨਲਾਈਨ ਮੁਕਾਬਲੇ ਕਰਵਾਏ। ਵਿਸ਼ਵ ਏਡਜ ਦਿਵਸ ਮੌਕੇ ਜਾਗਰੂਕਤਾ ਮੁਹਿੰਮ ਛੇੜੀ। 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਹਰ ਸਾਲ ਵਿੱਦਿਆ ਦੇ ਖ਼ੇਤਰ ‘ਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ । ਹਰ ਧੀਆਂ ਦੀ ਲੋਹੜੀ ਮਨਾਈ ਜਾਂਦੀ ਹੈ। Amritsar News
ਲੋਹੜੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਖਿਲਾਫ ਜਾਗਰੂਕਤਾ ਮੁਹਿੰਮ ਚਲਾਈ ਗਈ। ਪਦਮ ਸ਼੍ਰੀ,ਦ੍ਰੋਣਾਚਾਰੀਆਂ, ਓਲੰਪੀਅਨ,ਕੌਮਾਂਤਰੀ ਅਤੇ ਕੌਂਮੀ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਪਿਰਤ ਪਾਈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੀ ਵਾਹਨਾਂ ਤੇ ਸੜਕ ਸੁਰੱਖਿਆ, ਹਾਦਸੇ ਰੋਕਣ ਲਈ ਮੁਹਿੰਮ ਚਲਾਈ ਗਈ ਅਤੇ ਮਨੁੱਖੀ ਰਹਿਤ ਫਾਟਕਾਂ ਬਾਰੇ ਸੁਰੱਖਿਆ ਸਬੰਧੀ ਮੁਹਿੰਮ ਅਤੇ ਪਰਿੰਦਿਆਂ ਦੀ ਸੇਵਾ ਸੰਭਾਲ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਹਰਮਨਬੀਰ ਸਿੰਘ ਗਿੱਲ, ਰਾਜੇਸ਼ ਸ਼ਰਮਾ, ਹਰਦੇਸ਼ ਸ਼ਰਮਾ,ਮਖਤੂਲ ਸਿੰਘ ਔਲਖ,ਗੁਰਵਿੰਦਰ ਸਿੰਘ ਢਿੱਲੋਂ (ਯੂਕੇ), ਨਿਰਵੈਰ ਸਿੰਘ ਸਰਕਾਰੀਆ,ਜੀਤ ਸਲੂਜਾ,ਐਡਵੋਕੇਟ ਅਜੈ ਕੁਮਾਰ ਵਰਮਾਨੀ,ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ, ਸ.ਗੁਰਦੇਵ ਸਿੰਘ ਮਾਹਲ, ਸ਼੍ਰੀਮਤੀ ਕੰਵਲਜੀਤ ਕੌਰ ਟੀਨਾ,ਸੀਮਾ ਚੋਪੜਾ, ਨਰਿੰਦਰ ਕੌਰ,ਕਰਮਜੀਤ ਕੌਰ ਜੱਸਲ ਨੇ ਗੁਰਿੰਦਰ ਸਿੰਘ ਮੱਟੂ ਨੂੰ ਵਧਾਈ ਦਿੱਤੀ।