(ਸੱਚ ਕਹੂੰ ਨਿਊਜ਼) ਸਰਸਾ। ਗੁਰਾਂ ਦੇ ਨਾਲ ਅੱਖੀਆਂ ਨੇ ਲਾਈਆਂ ਵਾਹ ਕੀ ਭਜਨ ਹੈ। ਇਹ ਭਜਨ ਇੰਨਾ ਪ੍ਰਭਾਵਸ਼ਾਲੀ ਹੈ ਕੀ ਸੋਸ਼ਲ ਮੀਡੀਆ ’ਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਭਜਨ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਹੈ। ਇਹ ਭਜਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਹਜ਼ੂਰੀ ’ਚ ਰੂਹਾਨੀ ਮਜਲਿਸ ’ਚ ਕਵੀਰਾਜ ਵੀਰ ਵੱਲੋਂ ਗਾਇਆ ਗਿਆ ਹੈ। ਆਓ ਸੁਣਦੇ ਹਾਂ ਇਹ ਭਜਨ…
ਇਹ ਵੀ ਪੜੋ : ਇੱਕ ਕਰੋੜ ਤੋਂ ਵੱਧ ਵਾਰ ਸੁਣਿਆ ਗਿਆ Saint Dr MSG ਦਾ ਨਵਾਂ ਹਰਿਆਣਵੀ ਗਾਣਾ
(ਸੱਚ ਕਹੂੰ ਨਿਊਜ਼) ਬਰਨਾਵਾ। ਮਹਾਨ ਸਮਾਜ ਸੁਧਾਰਕ ਤੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਵੇਂ ਗੀਤ (Latest Haryanvi Song) ‘ਅਸ਼ੀਰਵਾਦ ਮਾਂਓਂ ਕਾ’ ਨੇ ਸਾਰੇ ਰਿਕਾਰਡ ਤੋਡ਼ ਦਿੱਤੇ ਹਨ। ਸਿਰਫ ਡੇਢ ਦਿਨ ਵਿੱਚ ਹੀ 10 ਮਿਲੀਅਨ (1 Crore) ਤੋਂ ਵਿਊਜ਼ ਪਾਰ ਹੋ ਗਏ ਹਨ ਜੋ ਇੱਕ ਬਹੁਤ ਵੱਡੀ ਗੱਲ ਹੈ। ਪੂਜਨੀਕ ਗੁਰੂ ਜੀ ਨੇ ਇਹ ਭਜਨ ਠੇਠ ਹਰਿਆਣਵੀ ’ਚ ਗਾਇਆ ਹੈ। ਜਿਸ ਨੂੰ ਹਰ ਵਰਗ ਦੇ ਲੋਕ ਬਹੁਤ ਪਸੰਦ ਕਰ ਰਹੇ ਹਨ। (Dera Sach Sauda )
ਗੀਤ ਸੋਸ਼ਲ ਮੀਡੀਆ ’ਤੇ ਖੂਬ ਛਾਇਆ (Dera Sach Sauda )
ਗੀਤ ਇੰਨਾ ਪ੍ਰਭਾਵਸ਼ਾਲੀ ਹੈ ਕਿ ਲਾਂਚ ਹੁੰਦਿਆ ਹੀ ਇਹ ਗੀਤ ਸੋਸ਼ਲ ਮੀਡੀਆ ’ਤੇ ਛਾ ਗਿਆ । ‘ਅਸ਼ੀਰਵਾਦ ਮਾਂਓਂ ਕਾ’ ਗੀਤ ਰਾਹੀਂ ਪੂਜਨੀਕ ਗੁਰੂ ਜੀ ਨੇ ਪਿੰਡਾਂ ਦੇ ਸਰਪੰਚਾਂ ਸਮੇਤ ਹੋਰ ਪਤਵੰਤੇ ਸੱਜਣਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ੇ ਨਾਲ ਮਰ ਰਹੇ ਨੌਜਵਾਨਾਂ ਨੂੰ ਨਸ਼ਿਆਂ ’ਚੋਂ ਬਚਾ ਕੇ ਉਨ੍ਹਾਂ ਦੀਆਂ ਮਾਵਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ । ਕਿਉਕਿ ਤੁਸੀਂ ਆਪਣੇ-ਆਪਣੇ ਪਿੰਡ ਤੇ ਸ਼ਹਿਰ ਦੇ ਮੌਜ਼ਿਜ ਲੋਕ ਹੋ ਅਤੇ ਤੁਸੀਂ ਨਸ਼ੇ ’ਤੇ ਲਗਾਮ ਲਾ ਸਕਦੇ ਹੋ । ਚਾਰ ਮਿੰਟ ਅਤੇ 35 ਸੈਕਿੰਡ ਦੇ ਇਸ ਗੀਤ ’ਚ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਅੱਜ ਹਰ ਪਿੰਡ, ਸ਼ਹਿਰ ਤੇ ਮੁਹੱਈਆ ’ਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਨਸ਼ੇ ’ਚ ਡੁੱਬੀਆਂ ਹੋਈਆਂ ਹਨ ਅਤੇ ਮੌਤ ਦੇ ਮੂੰਹ ’ਚ ਜਾ ਰਹੀਆਂ ਹਨ। (Latest Haryanvi Song)
ਸੌਂਗ ਦੇ ਵਿਊਜ਼ ਵੱਧਦੇ ਜਾ ਰਹੇ ਹਨ।
ਜਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਤੋਂ ਬੀਤੇ ਦਿਨ ਹਰਿਆਣਵੀ ਸੌਂਗ ਲਾਂਚ ਕੀਤਾ ਸੀ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਹੋ ਗਿਆ। ਜਿਵੇਂ ਹੀ ਇਹ ਸੌਂਗ ਯੂਟਿਊਬ ’ਤੇ ਅਪਲੋਡ ਹੋਇਆ ਹੈ ਉਦੋਂ ਤੋਂ ਹਰ ਇੱਕ ਮੋਬਾਇਲ ਫੋਨ ’ਚ ਵੱਜ ਰਿਹਾ ਹੈ। ਇਹ ਸੌਂਗ ਦੇ ਵਿਊਜ਼ ਵੱਧਦੇ ਜਾ ਰਹੇ ਹਨ। ਪੂਜਨੀਕ ਗੁਰੂ ਜੀ ਇਸ ਦਮਦਾਰ ਹਰਿਆਣਵੀਂ ਭਜਨ ਨੇ ਧੁੰਮਾਂ ਪਾ ਰੱਖੀਆਂ ਹਨ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇਸ ਤੋਂ ਪਹਿਲਾਂ ਵੀ ਨਸ਼ਿਆਂ ਖਿਲਾਫ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਅਤੇ ‘ਜਾਗੋ ਦੁਨੀਆ ਦੇ ਲੋਕੋ’ ਲਾਂਚ ਕੀਤਾ ਸੀ । ਇਨ੍ਹਾਂ ਗੀਤਾਂ ਵਿੱਚ ਵੀ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਦੇ ਖਾਤਮੇ ਲਈ ਪਿੰਡਾਂ-ਸ਼ਹਿਰਾਂ ਦੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ । ਇਹ ਗੀਤ ਕੀ ਬੱਚੇ, ਕੀ ਨੌਜਵਾਨ, ਕੀ ਬਜ਼ੁਰਗ, ਹਰ ਇੱਕ ਦੀ ਜ਼ੁਬਾਨ ’ਤੇ ਚੜ੍ਹ ਗਿਆ ਸੀ ਤੇ ਹਰ ਵਰਗ ਦੇ ਲੋਕਾਂ ਵੱਲੋਂ ਪੂਜਨੀਕ ਗੁਰੂ ਜੀ ਦੇ ਨਸ਼ਿਆਂ ਖਿਲਾਫ਼ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ।
ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।