ਇਥੋਪੀਆ ’ਚ ਬੰਦੂਕਧਾਰੀਆਂ ਦਾ ਹਮਲਾ, 90 ਤੋਂ ਵੱਧ ਲੋਕਾਂ ਦੀ ਮੌਤ
ਅਦੀਸ ਅਬਾਬਾ। ਪੂਰਬੀ ਅਫ਼ਰੀਕਾ ਦੇਸ਼ ਇਥੋਪੀਆ ਦੇ ਪੱਛਮੀ ਬੇਨੀਸ਼ੰਗੁਲ-ਗੁਮੂਜ ਪ੍ਰਾਂਤ ’ਚ ਕੁਝ ਅਣਪਛਾਤੇ ਬੰਦੂਕਧਾਰੀਆਂ ਦੇ ਹਮਲੇ ’ਚ 90 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਬੇਕੁਜੀ ਕੀਬੇਲੇ, ਬੁਲੇਨ ਵੀਰੇਡਾ ਤੇ ਮੇਟੇਕਲ ਖੇਤਰ ’ਚ ਰਿਹਾਇਸ਼ੀ ਇਲਾਕਿਆਂ ’ਚ ਬੁੱਧਵਾਰ ਨੂੰ ਹਮਲਾਵਰਾਂ ਨੇ ਉਸ ਸਮੇਂ ਹਮਲਾ ਕੀਤਾ,ਜਦੋਂ ਲੋਕ ਆਪਣੇ ਘਰਾਂ ’ਚ ਸੌਂ ਰਹੇ ਸਨ।
ਨੈਸ਼ਨਲ ਅਦੀਸ ਸਟੈਂਡਰਡ ਨਿਊਜ਼ ਪੱਤ੍ਰਿਕਾ ਨੇ ਇੱਕ ਮੌਕੇ ’ਤੇ ਮੌਜ਼ੂਦ ਸੂਤਰ ਦੇ ਹਵਾਲੇ ਨਾਲ ਕਿਹਾ, ਲੋਕਾਂ ਦਾ ਕਤਲ ਕੀਤਾ ਗਿਆ ਤੇ ਉਨ੍ਹਾਂ ਦੇ ਘਰਾਂ ਨੂੰ ਲੁੱਟਿਆ ਗਿਆ। ਇਲਾਕੇ ਦੇ ਵਾਸੀਆਂ ਨੇ ਪੁਲਿਸ ਨੂੰ ਹਮਲੇ ਸਬੰਧੀ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹਮਲਾਵਰ ਉੱਥੋਂ ਭੱਜ ਚੁੱਕੇ ਸਨ। ਜ਼ਿਕਰਯੋਗ ਹੈ ਕਿ ਇਥੋਪੀਆ ਦੇ ਪੱਛਮੀ ਖੇਤਰ ’ਚ ਕਈ ਜਨਜਾਤੀ ਸਮੂਹ ਨਿਵਾਸ ਕਰਦੇ ਹਨ। ਇੱਥੇ ਅਮਹਾਰਾ ਭਾਈਚਾਰੇ ਦੇ ਲੋਕਾਂ ਨੂੰ ਹਮਲਾਵਰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਇਥੋਪੀਆ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਲਮੇ ਦੀ ਪੁਸ਼ਟੀ ਕੀਤੀ ਤੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.