ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home ਇੱਕ ਨਜ਼ਰ ਨਾਈਜ਼ੀਰੀਆ &#82...

    ਨਾਈਜ਼ੀਰੀਆ ‘ਚ ਬੰਦੂਕਧਾਰੀਆਂ ਨੇ 14 ਵਿਅਕਤੀਆਂ ਦਾ ਕੀਤਾ ਕਤਲ

    ਹਮਲੇ ‘ਚ ਛੇ ਵਿਅਕਤੀ ਜ਼ਖਮੀ

    ਅਬੁਜਾ। ਦੱਖਣੀ ਅਫ਼ਰੀਕਾ ਦੇਸ਼ ਨਾਈਜ਼ੀਰੀਆ ‘ਚ ਬੰਦੂਕਧਾਰੀਆਂ ਦੇ ਇੱਕ ਸਮੂਹ ਨੇ ਕੋਗੀ ਪ੍ਰਾਂਤ ‘ਚ ਇੱਕ ਭਾਈਚਾਰੇ ‘ਤੇ ਹਮਲਾ ਕਰਕੇ 14 ਵਿਅਕਤੀਆਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।

    ਸੂਬੇ ਦੇ ਪੁਲਿਸ ਮੁਖੀ ਏਦੇ ਆਉਬਾ ਨੇ ਬੁੱਧਵਾਰ ਨੂੰ ਦੱਸਿਆ ਕਿ ਮਾਰੇ ਗਏ ਲੋਕਾਂ ‘ਚੋਂ 13 ਕੋਗੀ ‘ਚ ਸਥਾਨਕ ਸਰਕਾਰੀ ਕੋਰਟਨ ਕਾਰਫ਼ੇ ਖੇਤਰ ‘ਚ ਅਗਰਬੁਡੁ ਭਾਈਚਾਰੇ ਦੇ ਇੱਕ ਪਰਿਵਾਰ ਦੇ ਮੈਂਬਰ ਹਨ। ਆਉਬਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਹਮਲੇ ‘ਚ ਛੇ ਹੋਰ ਵਿਅਕਤੀ ਹੋਰ ਜ਼ਖਮੀ ਹੋਏ ਹਨ। ਹਾਲੇ ਤੱਕ ਹਮਲੇ ਦਾ ਕਾਰਨ ਨਹੀਂ ਪਤਾ ਚੱਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਪੀੜਤਾਂ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਬੰਦੂਕਧਾਰੀ ਸੁਰੱਖਿਆ ਬਲਾਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਭੱਜ ਗਏ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here