ਮੱਖੂ ‘ਚ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ

(ਸੱਤਪਾਲ ਥਿੰਦ) ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਖੂ ‘ਚ ਲੋਕਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਨਿੱਚਰਵਾਰ ਚੜ੍ਹਦੀ ਸਵੇਰੇ 6: 30 ਵਜੇ ਦੇ ਕਰੀਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਜ਼ਬਰਦਸਤ ਗੋਲੀਬਾਰੀ ਹੋਣ ਲੱਗੀ  ਅੱਧੇ ਘੰਟੇ ਦੇ ਇਸ ਮੁਕਾਬਲੇ ‘ਚ ਦੋਵਾਂ ਪਾਸਿਓਂ ਭਾਰੀ ਗੋਲੀਬਾਰੀ ਦੌਰਾਨ ਕਰੀਬ 100 ਤੋਂ ਵੱਧ ਗੋਲੀਆਂ ਚੱਲੀਆਂ ਦਿਨ ਚੜ੍ਹਦਿਆਂ ਹੀ ਗੋਲੀਆਂ ਦੀਆਂ ਅਵਾਜ਼ਾਂ ਸੁਣ ਕੇ ਲੋਕ ਸਹਿਮ ਗਏ।

ਜਾਣਕਾਰੀ ਅਨੁਸਾਰ ਇਸ ਮੁਕਾਬਲੇ ਦੌਰਾਨ ਕੁੱਲ 5 ਗੈਂਗਸਟਰ ਗਾਜਿਆ ਖਾਨ ਪੁੱਤਰ ਅਕਬਰ ਵਾਸੀ ਮਾਤੋਈ ਜ਼ਿਲ੍ਹਾ ਸੰਗਰੂਰ, ਬੂਟਾ ਖਾਂ ਪੁੱਤਰ ਰੁਲਦੂ ਖਾਂ ਵਾਸੀ ਤੱਖਰਖੁਰਦ ਜ਼ਿਲ੍ਹਾ ਸੰਗਰੂਰ, ਅਮਨ ਪੁੱਤਰ ਰੇਸ਼ਮ ਮੱਖੂ, ਵਿਸ਼ਾਲ ਪੁੱਤਰ ਸੁੱਖਾ ਵਾਸੀ ਈਸਾ ਨਗਰੀ ਮੱਖੂ ਅਤੇ ਸਟੀਫਨ ਪੁੱਤਰ ਰੇਸ਼ਮ ਨੂੰ ਪੁਲਿਸ ਗ੍ਰਿਫਤਾਰ ਕਰਨ ਵਿਚ ਸਫਲ ਰਹੀ।

ਇਸ ਪੁਲਿਸ ਮੁਕਾਬਲੇ ਦੌਰਾਨ ਗਾਜਿਆ ਖਾਨ ਦੇ ਪੱਟ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਤੇ ਜਿਸ ਨੂੰ ਮੱਖੂ ਦੇ ਸਿਵਲ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ ਇਸ ਸਬੰਧੀ ਐਸਐਸਪੀ ਗੌਰਵ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਕੁਝ ਗੈਂਗਸਟਰ ਮੱਖੂ ‘ਚ ਇਕ ਮਕਾਨ ‘ਚ ਲੁਕੇ ਹੋਏ ਸਨ ਤੇ ਸਵੇਰੇ ਵਕਤ ਜਦੋਂ ਪੁਲਿਸ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲੱਗੀ ਤਾਂ ਗੈਂਗਸਟਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦੇ ਜਵਾਬ ‘ਚ ਪੁਲਿਸ ਨੇ ਵੀ ਕਾਰਵਾਈ ਕੀਤੀ ਉਹਨਾਂ ਦੱਸਿਆ ਕਿ ਜਿਸ ਮਕਾਨ ‘ਚ ਇਹ ਗੈਂਗਸਟਰ ਲੁਕੇ ਹੋਏ ਸਨ ਉਹ ਅਮਨ ਨਾਮ ਦੇ ਗੈਂਗਸਟਰ ਜੋ ਮੱਖੂ ‘ਚ ਵੋਡਾਫੋਨ ਦੇ ਦਫਤਰ ‘ਚ ਕੰਮ ਕਰਦਾ ਸੀ ਨੇ ਇਹ ਮਕਾਨ ਕਿਰਾਏ ‘ਤੇ ਲਿਆ ਹੋਇਆ ਹੈ ਜੋ ਕਿ ਸਾਬਕਾ ਕਾਂਗਰਸੀ ਐੱਮ. ਸੀ. ਕ੍ਰਿਸ਼ਣਾ ਰਾਣੀ ਦਾ ਹੈ  ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ 3 ਹਥਿਆਰ ਬਰਾਮਦ ਕੀਤੇ ਹਨ ਜਿਨ੍ਹਾਂ ‘ਚ 1 ਪਿਸਤੌਲ 315 ਬੋਰ ਦਾ ਹੈ ਅਤੇ ਬਾਕੀ ਦੋ 32 ਬੋਰ ਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ