SRH vs GT : ਡੇਵਿਡ ਮਿਲਰ ਨੇ ਲਾਇਆ ਜੇਤੂ ਛੱਕਾ, ਗੁਜਰਾਤ ਦੀ ਟੂਰਨਾਮੈਂਟ ’ਚ ਦੂਜੀ ਜਿੱਤ

SRH vs GT

ਗਿੱਲ, ਸੁਦਰਸ਼ਨ ਤੇ ਡੇਵਿਡ ਮਿਲਰ ਦੀਆਂ ਜਬਰਦਸਤ ਪਾਰੀਆਂ | SRH vs GT

  • ਸੁਰਦਰਸ਼ਨ ਨੇ ਖੇਡੀ 45 ਦੌੜਾਂ ਦੀ ਪਾਰੀ | SRH vs GT
  • ਡੇਵਿਡ ਮਿਲਰ ਦੀ ਵੀ ਨਾਬਾਦ ਪਾਰੀ

ਅਹਿਮਦਾਬਾਦ (ਏਜੰਸੀ)। ਆਈਪੀਐੱਲ 2024 ਦਾ 12ਵਾਂ ਮੈਚ ਅੱਜ ਸਨਰਾਈਜਰਸ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 162 ਦੌੜਾਂ ਬਣਾਈਆਂ। ਜਵਾਬ ’ਚ ਗੁਜਰਾਤ ਦੀ ਟੀਮ ਨੇ ਇਹ ਟੀਚਾ 19.1 ਓਵਰਾਂ ’ਚ ਹੀ ਹਾਸਲ ਕਰ ਲਿਆ। ਜਦਕਿ ਪਾਰੀਆਂ ਦੀਆਂ 5 ਗੇਂਦਾਂ ਅਜੇ ਬਾਕੀ ਸਨ। ਗੁਜਰਾਤ ਤੇ ਹੈਦਰਾਬਾਦ ਨੇ ਇਸ ਟੂਰਨਾਮੈਂਟ ਦੇ ਮੌਜੂਦਾ ਸੀਜਨ ’ਚ ਦੋ-ਦੋ ਮੈਚ ਖੇਡੇ ਹਨ ਅਤੇ ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ ਹੈ ਤੇ ਇੱਕ ਹਾਰਿਆ ਹੈ। ਹੈਦਰਾਬਾਦ ਦੀ ਟੀਮ ਹੁਣ ਇਸ ਸੀਜ਼ਨ ’ਚ ਇਹ ਦੂਜਾ ਮੁਕਾਬਲਾ ਹਾਰ ਗਈ ਹੈ। (SRH vs GT)

ਕੁਝ ਇਸ ਤਰ੍ਹਾਂ ਰਹੀ ਹੈਦਰਾਬਾਦ ਦੀ ਪਾਰੀ | SRH vs GT

ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ। ਮਯੰਕ ਅਗਰਵਾਲ ਫਿਰ ਅਸਫਲ ਰਹੇ ਤੇ ਅਜਮਤੁੱਲਾ ਉਮਰਜਈ ਦੀ ਗੇਂਦ ’ਤੇ 17 ਗੇਂਦਾਂ ’ਚ 16 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਟ੍ਰੈਵਿਸ ਹੈੱਡ ਨੂੰ ਨੂਰ ਅਹਿਮਦ ਨੇ ਕਲੀਨ ਬੋਲਡ ਕੀਤਾ। ਉਹ 14 ਗੇਂਦਾਂ ’ਚ 19 ਦੌੜਾਂ ਹੀ ਬਣਾ ਸਕੇ। ਅਭਿਸ਼ੇਕ ਸ਼ਰਮਾ ਨੂੰ ਮੋਹਿਤ ਸ਼ਰਮਾ ਨੇ ਕਪਤਾਨ ਸ਼ੁਭਮਨ ਦੇ ਹੱਥੋਂ ਕੈਚ ਕਰਵਾਇਆ। ਉਨ੍ਹਾਂ ਨੇ ਆਪਣੀ ਪਾਰੀ ’ਚ ਦੋ ਚੌਕੇ ਤੇ ਦੋ ਛੱਕੇ ਜੜੇ। ਏਡਨ ਮਾਰਕਰਮ 19 ਗੇਂਦਾਂ ’ਚ 17 ਦੌੜਾਂ ਬਣਾ ਕੇ ਆਊਟ ਹੋ ਗਏ ਤੇ ਹੇਨਰਿਕ ਕਲਾਸੇਨ 13 ਗੇਂਦਾਂ ’ਚ 24 ਦੌੜਾਂ ਬਣਾ ਕੇ ਆਊਟ ਹੋ ਗਏ। (SRH vs GT)

ਵਿਦਿਆਰਥੀਆਂ ਲਈ ਅਹਿਮ ਖਬਰ, 10ਵੀਂ ਦਾ ਨਤੀਜਾ ਜਾਰੀ, ਹੁਣੇ ਵੇਖੋ

ਕਲਾਸੇਨ ਨੇ ਆਪਣੀ ਪਾਰੀ ’ਚ ਇੱਕ ਚੌਕਾ ਤੇ ਦੋ ਛੱਕੇ ਜੜੇ। ਸ਼ਾਹਬਾਜ ਅਹਿਮਦ ਨੇ 20 ਗੇਂਦਾਂ ਵਿੱਚ 22 ਦੌੜਾਂ ਬਣਾਈਆਂ ਅਤੇ ਸਮਦ ਨੇ 14 ਗੇਂਦਾਂ ਵਿੱਚ 29 ਦੌੜਾਂ ਦੀ ਆਪਣੀ ਪਾਰੀ ਵਿੱਚ ਤਿੰਨ ਚੌਕੇ ਤੇ ਇੱਕ ਛੱਕਾ ਜੜਿਆ। ਸੁੰਦਰ ਇੱਕ ਪ੍ਰਭਾਵੀ ਖਿਡਾਰੀ ਵਜੋਂ ਆਏ ਤੇ ਆਪਣਾ ਖਾਤਾ ਨਹੀਂ ਖੋਲ੍ਹ ਸਕੇ। ਗੁਜਰਾਤ ਲਈ ਮੋਹਿਤ ਨੇ ਤਿੰਨ ਵਿਕਟਾਂ ਲਈਆਂ। ਓਮਰਜਈ, ਉਮੇਸ਼, ਰਾਸ਼ਿਦ ਖਾਨ ਤੇ ਨੂਰ ਨੂੰ ਇੱਕ-ਇੱਕ ਵਿਕਟ ਮਿਲੀ। (SRH vs GT)