ਡੇਰਾ ਸ਼ਰਧਾਲੂ ਬੋਲੋ, ਪੂਜਨੀਕ ਗੁਰੂ ਜੀ ਖੁਦ ਮੀਲਾਂ ਦਾ ਸਫਰ ਕਰਕੇ ਪੀੜਤਾਂ ਦਾ ਦਰਦ ਵੰਡਾਉਣ ਆਏ ਸਨ ਗੁਜਰਾਤ
(ਵਿਜੇ ਸ਼ਰਮਾ) ਭੁਜ। ਅੱਖਾਂ ਨਮ, ਬੁੱਲਾਂ ‘ਤੇ ਇੱਕ ਹੀ ਫਰਿਆਦ ਉਸ ਖੁਦਾ ਤੋਂ, ਆਪਣੇ ਪੂਰਨ ਮੁਰਸ਼ਿਦ ਦੇ ਦਰਸ਼ ਦੀਦਾਰ ਦੀ। ਜਿਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਕਰੋੜਾਂ ਘਰ ਨਸ਼ਿਆਂ ਦੇ ਕਾਰਨ ਬਰਬਾਦ ਹੋਣ ਤੋਂ ਬਚ ਗਏ। ਨਾ ਜਾਣੇ ਕਿੰਨੀਆਂ ਬੁਰਾਈਆਂ ਛੱਡ ਕੇ ਨੇਕੀ ਦੇ ਰਾਹ ਤੁਰ ਪਏ, ਪਤਾ ਨਹੀਂ ਕਿੰਨੀਆਂ ਧੀਆਂ ਜੰਮਣ ਤੋਂ ਪਹਿਲਾਂ ਹੀ ਮਰਨ ਤੋਂ ਬਚ ਗਈਆਂ। ਅਜਿਹੇ ਸੱਚੇ ਦਾਤਾ ਰਹਿਬਰ ਪ੍ਰਤੀ ਸ਼ਰਧਾਲੂ ਦੀ ਤੜਫ ਇੱਕ ਵਾਰੀ ਫਿਰ ਗੁਜਰਾਤ ’ਚ ਨਾਮ ਚਰਚਾ ਦੌਰਾਨ ਦੇਖਣ ਨੂੰ ਮਿਲੀ।
ਭੁਜ ਜ਼ਿਲ੍ਹੇ ਦੇ ਬਲਾਕ ਭਚਾਊ ’ਚ ਪਹੁੰਚੀ ਸ਼ਰਧਾਲੂਂਆਂ ਦੀ ਭੀੜ ਇਸ ਗੱਲ ਦਾ ਸਬੂਤ ਦੇ ਰਹੀ ਸੀ ਕਿ ਉਨਾਂ ਦਾ ਪ੍ਰੇਮ ਤੇ ਦ੍ਰਿੜ ਵਿਸ਼ਵਾਸ ਅੱਜ ਵੀ ਆਪਣੇ ਪੂਜਨੀਕ ਗੁਰੂ ਜੀ ’ਤੇ ਜਿਉਂ ਦਾ ਤਿਉਂ ਬਰਕਰਾਰ ਹੈ, ਉਸ ’ਚ ਰੱਤੀ ਭਰ ਵੀ ਕਮੀ ਨਹੀਂ ਆਈ। ਸੱਚ ਕਹੂੰ ਪੱਤਰਕਾਰ ਵਿਜੈ ਸ਼ਰਮਾ ਨੇ ਇਸ ਦੌਰਾਨ ਗੁਜਰਾਤ ਦੇ ਵੱਖ-ਵੱਖ ਬਲਾਕਾਂ ਤੋਂ ਪਹੁੰਚੀ ਸਾਧ-ਸੰਗਤ ਨਾਲ ਗੱਲਬਾਤ ਕੀਤੀ ਤਾਂ ਉਨਾਂ ਦਾ ਕਹਿਣਾ ਸੀ ਕਿ ਅੱਜ ਜੇਕਰ ਉਹ ਇਨਸਾਨੀਅਤ ਦੇ ਮਾਰਗ ’ਤੇ ਚੱਲ ਰਹੇ ਹਨ ਤਾਂ ਇਹ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆਵਾਂ ਦਾ ਹੀ ਅਸਰ ਹੈ। ਨਹੀਂ ਤਾਂ ਇਸ ਕਲਿਯੁਗ ’ਚ ਤਾਂ ਲੋਕ ਆਪਣਿਆਂ ਤੱਕ ਦੀ ਮੱਦਦ ਤੋਂ ਪਿੱਛੇ ਹਟ ਜਾਂਦੇ ਹਨ, ਦੂਜੇ ਪਾਸੇ ਡੇਰਾ ਸ਼ਰਧਾਲੂ ਦੂਜਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦਾਅ ‘ਤੇ ਲਾ ਦਿੰਦੇ ਹਨ।
“ਜਦੋਂ ਮੈਂ 2001 ਦੇ ਗੁਜਰਾਤ ਭੂਚਾਲ ਦੌਰਾਨ ਪੂਜਨੀਕ ਗੁਰੂ ਜੀ ਨੂੰ ਪੀੜਤਾਂ ਦੀ ਮਦਦ ਕਰਦੇ ਵੇਖਿਆ, ਤਾਂ ਮੈਂ ਇਹ ਦੇਖ ਕੇ ਹੈਰਾਨ ਸੀ ਕਿ ਇੱਕ ਸੰਤ ਖੁਦ ਮੀਲਾਂ ਦਾ ਸਫਰ ਤੈਅ ਕਰਕੇ ਗਰੀਬਾਂ ਦਾ ਦਰਦ ਵੰਡਣ ਆਏ ਹਨ। ਇਤਿਹਾਸ ਵਿੱਚ ਮੈਂ ਨਾ ਤਾਂ ਕਦੇ ਵੇਖਿਆ ਤੇ ਨਾ ਹੀ ਕਦੇ ਸੁਣਿਆ ਹੈ। ਪੂਜਨੀਕ ਗੁਰੂ ਜੀ ’ਚ ਅਜੀਬ ਕਸ਼ਿਸ਼ ਹੈ, ਉਨ੍ਹਾਂ ਦੇ ਆਉਣ ਨਾਲ ਸਭ ਆਪਣਾ ਦਰਦ ਭੁੱਲ ਗਏ। ਪੂਜਨੀਕ ਗੁਰੂ ਜੀ ਦੇ ਸਨੇਹ ਨੂੰ ਵੇਖ ਅਜਿਹਾ ਲੱਗ ਰਿਹਾ ਸੀ ਕਿ ਮੰਨੇ ਉਹ ਸਾਨੂੰ ਸਾਲਾਂ ਤੋਂ ਜਾਣਦੇ ਹੋਣ।
ਸੁਸ਼ੀਲਾ ਇੰਸਾਂ, ਅਹਿਮਦਾਬਾਦ
“ਮੈਂ ਸਾਲ 2005 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹਾਂ, ਪੂਜਨੀਕ ਗੁਰੂ ਜੀ ਤੋਂ ਨਾਮ ਸ਼ਬਦ ਪ੍ਰਾਪਤ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਬਦਲ ਗਈ। ਪੂਜਨੀਕ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖਤਾ ਦੀ ਸੇਵਾ ਹੀ ਪਰਮਾਤਮਾ ਦੀ ਭਗਤੀ ਹੈ। ਉਦੋਂ ਤੋਂ ਮੇਰੀ ਜ਼ਿੰਦਗੀ ਇਸ ਤਰ੍ਹਾਂ ਬਦਲ ਗਈ ਹੈ ਕਿ ਅੱਜ ਸਿਰਫ਼ ਮੈਂ ਹੀ ਨਹੀਂ, ਸਗੋਂ ਮੇਰਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ। ਪੂਜਨੀਕ ਗੁਰੂ ਜੀ ਦੇ ਰੂਪ ਵਿਚ ਸਾਨੂੰ ਪਰਮਾਤਮਾ ਦੇ ਦਰਸ਼ਨ ਹੋ ਗਏ।
ਕਨ੍ਹਈਆ ਇੰਸਾਂ, ਆਦਿਪੁਰ।
“ਪੂਜਨੀਕ ਗੁਰੂ ਜੀ ਵਿੱਚ ਮੇਰਾ ਵਿਸ਼ਵਾਸ ਦ੍ਰਿੜ ਰੂਪ ਨਾਲ ਕਾਇਮ ਹੈ। ਮੈਨੂੰ ਪਰਵਾਹ ਨਹੀਂ ਕਿ ਦੁਨੀਆਂ ਕੀ ਕਹਿੰਦੀ ਹੈ। ਸਾਡਾ ਕੰਮ ਹੈ ਆਪਣੇ ਪੂਜਨੀਕ ਗੁਰੂ ਜੀ ਵਿੱਚ ਦ੍ਰਿੜ੍ਹ ਵਿਸ਼ਵਾਸ ਨਾਲ ਅੱਗੇ ਵਧਣਾ ਅਤੇ ਸਾਰੀ ਦੁਨੀਆਂ ਵਿੱਚ ਮਨੁੱਖਤਾ ਦਾ ਡੰਕਾ ਵਜਾਉਣਾ ਹੈ। ਇੱਕ ਦਿਨ ਜ਼ਰੂਰ ਆਵੇਗਾ ਜਦੋਂ ਝੂਠ ਦੇ ਬੱਦਲ ਦੂਰ ਹੋ ਜਾਣਗੇ ਅਤੇ ਸੱਚ ਦਾ ਸੂਰਜ ਇੱਕ ਵਾਰ ਫਿਰ ਆਪਣੀ ਸ਼ੁੱਧ ਆਭਾ ਨਾਲ ਅਸਮਾਨ ਦੀਆਂ ਬੁਲੰਦੀਆਂ ‘ਤੇ ਚਮਕੇਗਾ।
ਬਜ਼ੁਰਗ ਸੇਜੀ ਇੰਸਾਂ, ਆਦੀਪੁਰ।
“ਜਦੋਂ ਦੇਸ਼ ਕਰੋਨਾ ਵਾਇਰਸ ਦੀ ਲਪੇਟ ਵਿੱਚ ਸੀ, ਉਦੋਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੱਦੇ ‘ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਤੇ ਡੇਰਾ ਸ਼ਰਧਾਲੂ ਇਸ ਵਾਇਰਸ ਦੌਰਾਨ ਇਨਸਾਨੀਅਦ ਦੀ ਮਦਦ ਲਈ ਮੈਦਾਨ ‘ਚ ਉਤਰੇ। ਖਾਲੀ ਪਏ ਬਲੱਡ ਬੈਂਕਾਂ ਨੂੰ ਆਪਣੀ ਖੂਨ ਦੀ ਇੱਕ-ਇੱਕ ਬੂੰਦ ਦੇ ਕੇ ਮਰੀਜ਼ਾਂ ਨੂੰ ਜੀਵਨਦਾਨ ਦਿੱਤਾ। ਸੈਨੇਟਾਈਜੇਸ਼ਨ, ਮਾਸਕ ਦੀ ਵੰਡ, ਫਲਾਂ ਦੀ ਵੰਡ ਅਤੇ ਕੋਵਿਡ ਦੀ ਰੋਕਥਾਮ ਲਈ ਕੀਟਾਂ ਦੀ ਵੰਡ, ਸਫ਼ਾਈ ਮੁਹਿੰਮ, ਘਰਾਂ ਵਿੱਚ ਬੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ, ਕਰੋਨਾ ਯੋਧਿਆਂ ਦੇ ਹੌਸਲੇ ਵਧਾਉਣ ਸਮੇਤ ਕਈ ਹੋਰ ਕੰਮ ਕੀਤੇ। ਪੂਜਨੀਕ ਗੁਰੂ ਜੀ ਨੇ ਹਮੇਸ਼ਾ ਦੇਸ਼ ਅਤੇ ਸਮਾਜ ਦਾ ਭਲਾ ਹੀ ਕੀਤਾ ਹੈ।
ਵਰਸ਼ਾ ਇੰਸਾਂ, ਅਹਿਮਦਾਬਾਦ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ