25 ਫੀਸਦੀ ਸੈਂਪਲਾਂ ’ਚ ਮਿਲਿਆ ਵਾਇਰਸ
ਏਜੰਸੀ ਅਹਿਮਦਾਬਾਦ । ਗੁਜਰਾਤ ਦੇ ਅਹਿਮਦਾਬਾਦ ’ਚ ਸਾਬਰਮਤੀ ਨਦੀ ’ਚ ਕੋਰੋਨਾ ਵਾਇਰਸ ਮਿਲਣ ਨਾਲ ਭਾਜੜ ਪੈ ਗਈ ਹੈ । ਸਾਬਰਮਤੀ ਨਦੀ ਦੇ ਪਾਣੀ ਦੇ ਸੈਂਪਲ ਲਏ ਗਏ ਸਨ, ਜਿਸ ’ਚ 25 ਫੀਸਦੀ ਕੋਰੋਨਾ ਸੰਕਰਮਿਤ ਮਿਲਿਆ ਹੈ ਅਹਿਮਦਾਬਾਦ ਦੇ ਸਾਬਰਮਤੀ ਨਦੀ ਤੋਂ ਇਲਾਵਾ ਸ਼ਹਿਰ ਦੇ ਦੋ ਵੱਡੇ ਤਲਾਬ (ਕਾਂਕਰੀਆ, ਚੰਦੋਲਾ) ’ਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਦਰਅਸਲ ਆਈਆਈਟੀ ਗਾਂਧੀਨਗਰ ਨੇ ਅਹਿਮਦਾਬਾਦ ਦੀ ਸਾਬਰਮਤੀ ਨਦੀ ਤੋਂ ਪਾਣੀ ਦੇ ਸੈਂਪਲ ਲਏ ਸਨ ਸੈਂਪਲ ਦੇ ਅਧਿਐਨ ਕਰਨ ਵਾਲੇ ਪ੍ਰੋਫੈਸਰ ਮਨੀਸ਼ ਕੁਮਾਰ ਅਨੁਸਾਰ ਜਾਂਚ ਦੌਰਾਨ ਪਾਣੀ ਦੇ 25 ਫੀਸਦੀ ਸੈਂਪਲ ’ਚ ਕੋਰੋਨਾ ਵਾਇਰਸ ਦੀ ਮੌਜ਼ੂਦਗੀ ਦਾ ਪਤਾ ਲੱਗਾ ਹੈ, ਜੋ ਬਹੁਤ ਖਤਰਨਾਕ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।