‘ਸੱਚ ਕਹੂੰ’ ਪ੍ਰਤੀਨਿਧਾਂ ਨਾਲ ਨਸ਼ਿਆਂ ਦੇ ਮੁੱਦੇ ‘ਤੇ ਡਾ. ਅਮਰਜੀਤ ਸਿੰਘ ਮਾਨ ਦੀ ਵਿਸ਼ੇਸ਼ ਗੱਲਬਾਤ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ
ਪੰਜਾਬ ਦੀ ਧਰਤੀ ਨੂੰ ਇੰਨ੍ਹੀ ਦਿਨੀਂ ਦਰਿਆਵਾਂ ਦੀ ਨਹੀਂ ਨਸ਼ਿਆਂ ਦੀ ਧਰਤੀ ਕਿਹਾ ਜਾਣ ਲੱਗਿਆ ਹੈ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਵਿਰੋਧੀ ਪਾਰਟੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਤਤਕਾਲੀਨ ਸਰਕਾਰ ਤੇ ਇਸਦੇ ਮੰਤਰੀਆਂ ‘ਤੇ ਦੋਸ਼ ਲਾ ਕੇ ਉਨ੍ਹਾਂ ਨੂੰ ਚਿੱਟੇ ਦੇ ਵਪਾਰੀ ਤੱਕ ਕਹਿ ਦਿੱਤਾ ਸੀ ਪਰ ਅਕਾਲੀ-ਭਾਜਪਾ ਗਠਜੋੜ ਦੇ ਪੰਜਾਬ ਦੇ ਹਾਰਨ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਵੀ ਨਸ਼ੇ ਰੋਕਣ ਤੋਂ ਬੇਵੱਸ ਹੋ ਗਈ ਹੈ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਚਾਰ ਹਫ਼ਤਿਆਂ ਵਿੱਚ ਨਸ਼ਾ ਬੰਦ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਪਰ ਦੋ ਸਾਲ ਤੋਂ ਜ਼ਿਆਦਾ ਸਮਾਂ ਗੁਜ਼ਰਨ ਤੋਂ ਬਾਅਦ ਹਾਲਾਤ ਜਿਉਂ ਦੇ ਤਿਉਂ ਹਨ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਦੇ ਕਾਰਨ, ਹੱਲ ਤੇ ਇਲਾਜ ਸਬੰਧੀ ਸੱਚ ਕਹੂੰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੰਮ ਕਰ ਰਹੇ ਲੋਕਾਂ ਦੇ ਵਿਚਾਰ ਜਾਣਨ ਲਈ ਮੁਹਿੰਮ ਚਲਾਈ ਗਈ ਹੈ ਸੰਗਰੂਰ ਤੋਂ ਡਾ. ਅਮਰਜੀਤ ਸਿੰਘ ਮਾਨ ਜਿਹਨਾਂ ਨੂੰ ਏਐਸ ਮਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ , ਨੇ ਬੜੀਆਂ ਵਜਨਦਾਰ ਗੱਲਾਂ ਕੀਤੀਆਂ, ਪੇਸ਼ ਹਨ ਇਸ ਮੁਲਾਕਾਤ ਦੇ ਕੁਝ ਅੰਸ਼:-
ਸਵਾਲ : ਸ਼ਰਾਬ ਦੇ ਨਸ਼ੇ ਬਾਰੇ ਤੁਹਾਡੇ ਕੀ ਵਿਚਾਰ ਹਨ, ਜਦੋਂ ਕਿ ਸਰਕਾਰ ਇਸ ਨੂੰ ਨਸ਼ਾ ਨਹੀਂ ਮੰਨਦੀ ?
ਜਵਾਬ : ਜੇਕਰ ਦੇਖਿਆ ਜਾਵੇ ਤਾਂ ਸ਼ਰਾਬ ਹੀ ਸਭ ਤੋਂ ਵੱਡਾ ਨਸ਼ਾ ਹੈ ਸ਼ਰਾਬ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ ਅਸੀਂ ਮੰਨਦੇ ਹਾਂ ਕਿ ਸ਼ਰਾਬ ਇੱਕ ਬਹੁਤ ਹੀ ਮਾੜਾ ਨਸ਼ਾ ਹੈ ਪਰ ਸਰਕਾਰ ਨੇ ਇਸ ਦੇ ਪਿੰਡ-ਪਿੰਡ ਠੇਕੇ ਖੋਲ੍ਹ ਰੱਖੇ ਹਨ ਅਸੀਂ 2007 ਤੋਂ ਲੈ ਕੇ ਹੁਣ ਤੱਕ ਸਮੁੱਚੇ ਪੰਜਾਬ ਦੀਆਂ 1200 ਪੰਚਾਇਤਾਂ ਨੂੰ ਆਪੋ ਆਪਣੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਮਤੇ ਪਵਾ ਚੁੱਕੇ ਹਾਂ ਜੇਕਰ ਸਰਕਾਰ ਸ਼ਰਾਬ ਨੂੰ ਪੰਜਾਬ ਵਿੱਚ ਕਮਾਈ ਦਾ ਸਾਧਨ ਨਹੀਂ ਮੰਨਦੀ ਤਾਂ ਪੰਜਾਬ ਵਿੱਚੋਂ ਸ਼ਰਾਬ ਬੰਦ ਕਰਵਾਏ ਅਤੇ ਪੰਜਾਬ ਦੇ ਲੋਕ ਇਸ ਦਾ ਘਾਟਾ ਟੈਕਸਾਂ ਦੇ ਰੂਪ ਵਿੱਚ ਦੇਣ ਲਈ ਤਿਆਰ ਬੈਠੇ ਹਨ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਗੁਜ਼ਰਾਤ ਵਰਗਾ ਸੂਬਾ ਸ਼ਰਾਬ ਬੰਦੀ ਕਰਕੇ ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ ਪਰ ਅਸੀਂ ਸ਼ਰਾਬ ਦਾ ਕਾਰੋਬਾਰ ਕਰਕੇ ਵੀ 2 ਲੱਖ ਕਰੋੜ ਦੇ ਕਰਜ਼ਾਈ ਹੋਏ ਬੈਠੇ ਹਾਂ।ਸਵਾਲ : ਡਾ. ਸਾਹਿਬ ਤੁਸੀਂ ਲੰਮੇ ਸਮੇਂ ਤੋਂ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਹੋ, ਇਸ ਦੀ ਕੋਈ ਖ਼ਾਸ ਵਜ੍ਹਾ?
ਜਵਾਬ : ਵਜ੍ਹਾ ਤਾਂ ਕੋਈ ਖ਼ਾਸ ਨਹੀਂ ਪਰ ਮੇਰੇ ਅੰਦਰ ਸ਼ੁਰੂ ਤੋਂ ਹੀ ਸਮਾਜ ਲਈ ਕੁਝ ਕਰਨ ਦੀ ਇੱਛਾ ਰਹੀ ਹੈ ਪੰਜਾਬ ਇਸ ਵੇਲੇ ਨਸ਼ਿਆਂ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਧਸ ਚੁੱਕਿਆ ਹੈ, ਜਿੱਥੋਂ ਬਾਹਰ ਨਿੱਕਲਣਾ ਬਹੁਤ ਔਖਾ ਹੋ ਚੁੱਕਿਆ ਹੈ ਪਿੰਡਾਂ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਤੇ ਆਰਥਿਕ ਬਰਬਾਦੀ ਕਾਰਨ ਨਸ਼ਿਆਂ ਵਿਰੁੱਧ ਨੌਜਵਾਨਾਂ ਨੂੰ ਜਾਗਰੂਕ ਕਰਨ ਦਾ ਫੈਸਲਾ ਕੀਤਾ ਇੱਕ ਜਥੇਬੰਦੀ ਬਣਾਈ, ਜਿਸ ਵਿੱਚ ਹੌਲੀ ਹੌਲੀ ਮੈਂਬਰ ਜੁੜਦੇ ਗਏ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਹੋ ਗਈ।ਸਵਾਲ : ਪੰਜਾਬ ਦੇ ਨੌਜਵਾਨਾਂ ਦਾ ਨਸ਼ਿਆਂ ‘ਚ ਏਨੀ ਬੁਰੀ ਤਰ੍ਹਾਂ ਧਸਣ ਪਿੱਛੇ ਕਾਰਨ ਕੀ ਹੈ ?
ਜਵਾਬ : ਪੰਜਾਬ ਦੇ ਨੌਜਵਾਨ ਨੂੰ ਭ੍ਰਿਸ਼ਟ ਰਾਜਨੀਤੀ ਤੇ ਭ੍ਰਿਸ਼ਟ ਪੁਲਿਸ ਤੰਤਰ ਨੇ ਅਜਿਹਾ ਘੇਰਾ ਪਾਇਆ ਹੈ ਕਿ ਉਹ ਨਸ਼ਿਆਂ ਵਿੱਚੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਬਾਹਰ ਨਹੀਂ ਆ ਰਿਹਾ ਅੱਜ ਸਾਡੇ ਕੁਝ ਭ੍ਰਿਸ਼ਟ ਰਾਜਸੀ ਆਗੂ ਪੈਸਿਆਂ ਦੇ ਲਾਲਚ ਵਿੱਚ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ, ਜਿਸ ਵਿੱਚ ਕੁਝ ਭ੍ਰਿਸ਼ਟ ਪੁਲਿਸ ਮੁਲਾਜ਼ਮ ਉਨ੍ਹਾਂ ਦਾ ਸਾਥ ਦੇ ਰਹੇ ਹਨ ਜਿੰਨਾ ਚਿਰ ਇਹ ਦੋਵੇਂ ਧੜੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਨਹੀਂ ਕਰਦੇ, ਉਸ ਸਮੇਂ ਤੱਕ ਹਾਲਾਤ ਬਦਲਣ ਬਹੁਤ ਔਖੇ ਹਨ ਬਾਕੀ ਸਭ ਤੋਂ ਵੱਡਾ ਸਕੂਲ ਬੱਚੇ ਦਾ ਆਪਣਾ ਹੀ ਘਰ ਹੁੰਦਾ ਹੈ ਜਿੱਥੋਂ ਉਹ ਅਜਿਹੀਆਂ ਚੀਜ਼ਾਂ ਸਿੱਖਦਾ ਹੈ ਅਸੀਂ ਅਕਸਰ ਹੀ ਲੈਕਚਰਾਂ ਵਿੱਚ ਮਾਂ-ਪਿਓ ਨੂੰ ਵੀ ਸਮਝਾਉਣ ਦਾ ਯਤਨ ਕਰਦੇ ਹਾਂ ਕਿ ਉਹ ਆਪਣੇ ਘਰ ਵਿੱਚ ਬੱਚਿਆਂ ਸਾਹਮਣੇ ਕੋਈ ਵੀ ਨਸ਼ੇ ਵਾਲੀ ਚੀਜ਼ ਜਿਵੇਂ ਤੰਬਾਕੂ, ਸਿਗਰਟ, ਸ਼ਰਾਬ ਆਦਿ ਨਾ ਪੀਓ ਕਿਉਂਕਿ ਇਸਦਾ ਅਸਰ ਸਿੱਧਾ ਬੱਚਿਆਂ ‘ਤੇ ਪੈਂਦਾ ਹੈ ਅਤੇ ਉਹ ਨਸ਼ਾ ਕਰਨ ਦੀਆਂ ਸਾਰੀਆਂ ਹੱਦਾਂ ਟੱਪ ਜਾਂਦੇ ਹਨ।ਸਵਾਲ : ਤੁਹਾਡੇ ਕਹੇ ਦਾ ਅਸਰ ਪਿੰਡਾਂ ਵਿੱਚ ਹੁੰਦਾ ਹੈ ਜਾਂ ਨਹੀਂ ?
ਜਵਾਬ : ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸ਼ਰਾਬ ਦੇ ਵਿਰੁੱਧ ਮਤਾ ਪਾਉਣ ਲਈ ਪ੍ਰੇਰਦੇ ਹਾਂ 1200 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਮਤੇ ਪਾਏ, ਜਿਨ੍ਹਾਂ ਵਿੱਚੋਂ 450 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਏ, ਜਿਨ੍ਹਾਂ ਵਿੱਚੋਂ ਇਕੱਲੇ ਜ਼ਿਲ੍ਹਾ ਸੰਗਰੂਰ ਵਿੱਚ 170 ਤੋਂ ਜ਼ਿਆਦਾ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਏ ਹਨ ਇਹ ਪ੍ਰਕਿਰਿਆ ਭਾਵੇਂ ਇੱਕ ਸਾਲ ਲਈ ਲਾਗੂ ਰਹਿੰਦੀ ਹੈ ਪਰ ਇੱਕ ਸਾਲ ਸ਼ਰਾਬ ਦਾ ਠੇਕਾ ਬੰਦ ਹੋਣ ਕਾਰਨ ਪਿੰਡ ਵਿੱਚ ਸ਼ਰਾਬ ਪੀਣ ਦੀ ਆਦਤ ਵਿੱਚ 50 ਫੀਸਦੀ ਤੱਕ ਬਦਲਾਅ ਆ ਜਾਂਦਾ ਹੈ।ਸਵਾਲ : ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ‘ਤੇ ਕਿਉਂ ਜ਼ੋਰ ਲਾਇਆ ਜਾਂਦਾ ਹੈ?
ਜਵਾਬ : ਬਹੁਤ ਵਧੀਆ ਸਵਾਲ ਕੀਤਾ, ਪੰਜਾਬ ਸਰਕਾਰ ਦੇ ਸਬੰਧਿਤ ਮਹਿਕਮੇ ਨੂੰ ਸ਼ਰਾਬ ਵਿੱਚੋਂ ਕਮਾਈ ਕਰਨ ਲਈ ਧੜਾ ਧੜ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਹਨ ਭਾਵੇਂ ਕਿ ਅੱਧੇ ਤੋਂ ਜ਼ਿਆਦਾ ਪਿੰਡ ਵਾਸੀ ਸ਼ਰਾਬ ਦੇ ਠੇਕੇ ਦੇ ਵਿਰੁੱਧ ਹੁੰਦੇ ਹਨ ਪਰ ਫਿਰ ਵੀ ਮਹਿਕਮੇ ਵੱਲੋਂ ਅਣਸੁਣਿਆ ਕਰਕੇ ਸ਼ਰਾਬ ਦੇ ਠੇਕ ਖੋਲ੍ਹ ਦਿੱਤੇ ਜਾਂਦੇ ਹਨ ਅਸੀਂ ਕਾਫ਼ੀ ਘੋਖ ਪੜਤਾਲ ਤੋਂ ਬਾਅਦ ਇਸ ਨਤੀਜੇ ‘ਤੇ ਪਹੁੰਚੇ ਕਿ ਹਰੇਕ ਛੋਟੇ ਪਿੰਡ ਵਿੱਚੋਂ ਸਰਕਾਰ ਦੇ ਸਬੰਧਿਤ ਮਹਿਕਮੇ ਨੂੰ 1 ਕਰੋੜ ਦੀ ਕਮਾਈ ਹੁੰਦੀ ਹੈ ਜਦੋਂ ਕਿ ਵੱਡੇ ਪਿੰਡਾਂ ਵਿੱਚ ਕਮਾਈ ਦਾ ਇਹ ਅੰਕੜਾ 2 ਕਰੋੜ ਤੋਂ ਉੱਪਰ ਚਲਿਆ ਜਾਂਦਾ ਹੈ ਇੰਨੀ ਕਮਾਈ ਕਾਰਨ ਹੀ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਹਨ।ਸਵਾਲ : ਸਰਕਾਰ ਦੀ ਡੈਪੋ ਸਕੀਮ ਨਸ਼ਿਆਂ ਨੂੰ ਰੋਕਣ ‘ਚ ਅਸਫ਼ਲ ਕਿਉਂ ਰਹੀ?
ਜਵਾਬ : ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਨਸ਼ਿਆਂ ‘ਤੇ ਲਗਾਮ ਲਾਉਣ ਲਈ ਜਿਹੜੇ ਡੈਪੋ ਚੁਣੇ ਗਏ ਹਨ, ਉਹ ਮਹਿਜ਼ ਕਾਗਜ਼ੀ ਕਾਰਵਾਈ ਹੈ ਕਿਉਂਕਿ ਅੱਜ ਤੱਕ ਇਨ੍ਹਾਂ ਵੱਲੋਂ ਨਸ਼ਿਆਂ ਖਿਲਾਫ਼ ਇੱਕ ਕਦਮ ਵੀ ਨਹੀਂ ਪੁੱਟਿਆ ਗਿਆ ਸਰਕਾਰ ਦੀ ਇਹ ਸਕੀਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਸੀਂ ਅਕਸਰ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਆਪਣੇ ਸੁਝਾਅ ਪੇਸ਼ ਕਰਦੇ ਰਹਿੰਦੇ ਹਾਂ ਡੈਪੋ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੂਰੀ ਤਰ੍ਹਾਂ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ, ਡੈਪੋ ਦਾ ਕਨਵੀਨਰ ਚੁਣ ਕੇ ਸਾਰੀ ਸਥਿਤੀ ਦੀ ਜਾਣਕਾਰੀ ਉਨ੍ਹਾਂ ਤੋਂ ਹਾਸਲ ਕੀਤੀ ਜਾਵੇ ਅਤੇ ਨਸ਼ਿਆਂ ਦੀ ਸਪਲਾਈ ਤੋੜਨ ਲਈ ਕਾਰਗਰ ਕਦਮ ਚੁੱਕੇ ਜਾਣ।ਸਵਾਲ : ਨਸ਼ਿਆਂ ‘ਤੇ ਲਗਾਮ ਕਿਵੇਂ ਲੱਗੇਗੀ ?
ਜਵਾਬ : ਸਭ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇਗੀ, ਬੱਚਿਆਂ ‘ਤੇ ਖ਼ਾਸ ਨਜ਼ਰ ਰੱਖਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਜੇਕਰ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਤਾਂ ਨਸ਼ਿਆਂ ‘ਤੇ ਬਹੁਤ ਹੀ ਛੇਤੀ ਕਾਬੂ ਪਾਇਆ ਜਾ ਸਕਦਾ ਹੈ ਫਿਰੋਜ਼ਪੁਰ ਦੇ ਐਸ.ਐਸ.ਪੀ. ਨੇ ਇੱਕ ਭਾਸ਼ਣ ਦੌਰਾਨ ਖੁਦ ਮੰਨਿਆ ਸੀ ਕਿ ਸਾਡੀ ਪੁਲਿਸ ਦੇ ਕੁਝ ਅਫ਼ਸਰ ਤੇ ਮੁਲਾਜ਼ਮ ‘ਚਿੱਟੇ’ ਵਰਗੇ ਨਸ਼ਿਆਂ ਦੇ ਵਪਾਰੀਆਂ ਨਾਲ ਮਿਲੇ ਹੋਏ ਹਨ ਇਸ ਸਬੰਧੀ ਪਿੰਡਾਂ ਦੇ ਲੋਕ ਖੁਦ ਆਪੋ ਆਪਣੇ ਪਿੰਡਾਂ ਵਿੱਚ ਠੀਕਰੀ ਪਹਿਰਾ ਦੇਣ ਅਤੇ ਨਸ਼ਾ ਵੰਡਣ ਵਾਲਿਆਂ ਨੂੰ ਖੁਦ ਫੜ ਕੇ ਪੁਲਿਸ ਹਵਾਲੇ ਕਰਵਾਉਣ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਨੌਜਵਾਨਾਂ ਨੂੰ ਰੋਜ਼ਗਾਰ ਦੇਵੇ ਕਿਉਂਕਿ ਵੇਖਣ ਵਿੱਚ ਆਇਆ ਹੈ ਕਿ ਅਕਸਰ ਨਸ਼ਿਆਂ ਵਿੱਚ ਉਹ ਨੌਜਵਾਨ ਹੀ ਪੈਂਦੇ ਹਨ ਜਿਹੜੇ ਵਿਹਲਾ ਰਹਿਣ ਦੇ ਆਦੀ ਹੁੰਦੇ ਹਨਸਵਾਲ : ਨੌਜਵਾਨ ਮੁੰਡੇ-ਕੁੜੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ?
ਜਵਾਬ : ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਪਰ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਪੰਜਾਬੀ ਨੌਜਵਾਨਾਂ ਦੇ ਨਾਲ ਨਸ਼ੇੜੀ ਸ਼ਬਦ ਜੋੜਿਆ ਜਾਣ ਲੱਗਿਆ ਹੈ ਘੋਲ, ਕਬੱਡੀ, ਭੰਗੜਿਆਂ ਦੀ ਸ਼ਾਨ ਰਹਿਣ ਵਾਲਾ ਪੰਜਾਬ ਦਾ ਗੱਭਰੂ ਅੱਜ ਕਿਧਰ ਨੂੰ ਚੱਲ ਪਿਆ ਹੈ ਗਿੱਧਿਆਂ ਦੀ ਰਾਣੀ, ਮੁਟਿਆਰ ਕਹੀ ਜਾਣ ਵਾਲੀ ਪੰਜਾਬ ਦੀ ਲੜਕੀ ਵੀ ਇਸ ਉਲਟੇ ਵਹਿਣ ਵਿੱਚ ਵਹਿ ਚੱਲੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਵਾਲਾ ਰਾਹ ਛੱਡ ਕੇ ਨੌਜਵਾਨ ਮੁੜ ਪੰਜਾਬ ਨੂੰ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।