ਨਵੀਂ ਦਿੱਲੀ। ਅਸਿੱਧੇ ਟੈਕਸ ਦੀ ਦਿਸ਼ਾ ਦੇ ਸਭ ਤੋਂ ਵੱਡੇ ਸੁਧਾਰ ਵਸਤੂ ਤੇ ਸੇਵਾ ਕਰ ਨਾਲ ਜੁੜੇ ਸੰਵਿਧਾਨਕ ਸੋਧ ਦੇ ਰਾਜ ਸਭਾ ਤੋਂ ਪਾਸ ਹੋਣ ਦੇ ਨਾਲ ਹੀ ਇਸ ਨੂੰ ਲਾਗੂ ਕਰਨ ਦੀ ਚੁਣੌਤੀ ਦਰਮਿਆਨ ਸਰਕਾਰ ਨੇ 1 ਅਪਰੈਲ 2017 ਤੋਂ ਇਸ ਨੂੰ ਲਾਗੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਲਈ 60 ਹਜ਼ਾਰ ਮੁਲਾਜਮਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਬਿੱਲ ਦੇ ਰਾਜ ਸਭਾ ਤੋਂ ਪਾਸ ਕੀਤੇ ਜਾਣ ‘ਤੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ‘ਚ ਅਸਿੱਧੇ ਟੈਕਸ ਸੁਧਾਰ ਦੇ ਦਿਸ਼ਾ ‘ਚ ਕੱਲ੍ਹ ਦਾ ਦਿਨ ਇਤਿਹਾਸਕ ਸੀ ਜਦੋਂ ਭਾਰਤੀ ਰਾਜਨੀਤੀ ਦੀ ਪਰਿਪੱਕਤਾ ਦੇਖਣ ਨੂੰ ਮਿਲੀ
ਇੱਕ ਪਾਰਟੀ ਨੂੰ ਛੱਡਕੇ ਸਾਰੀਆਂ ਪਾਰਟੀਆਂ ਨੇ ਸਰਵਸੰਮਤੀ ਨਾਲ ਇਸ ਬਿੱਲ ਦਾ ਸਮਰਥਨ ਕੀਤਾ।