ਜੀਐੱਸਟੀ: ਕੱਪੜਾ ਵਪਾਰੀਆਂ ਵੱਲੋਂ ਦੁਕਾਨਾਂ ਬੰਦ

GST: Shops off, Cloth Traders, protest

ਤਿੰਨ ਦਿਨ ਤੱਕ ਬੰਦ ਰਹਿਣਗੀਆਂ ਕੱਪੜਾ ਵਪਾਰੀਆਂ ਦੀਆਂ ਦੁਕਾਨਾਂ

ਖੁਸ਼ਵੀਰ ਸਿੰਘ ਤੂਰ, ਪਟਿਆਲਾ:ਪਟਿਆਲਾ ਦੇ ਕੱਪੜਾ ਵਪਾਰੀਆਂ ਵੱਲੋਂ ਇਕ ਜੁਲਾਈ ਤੋਂ ਕੱਪੜੇ ‘ਤੇ 5 ਫੀਸਦੀ ਜੀ.ਐਸ.ਟੀ ਲਾਗੂ ਹੋਣ ਦੇ ਵਿਰੋਧ ‘ਚ ਅੱਜ ਤੋਂ ਆਪਣੀਆਂ ਦੁਕਾਨਾਂ 3 ਦਿਨ ਬੰਦ ਰੱਖਣ ਦੀ ਸ਼ੁਰੂਆਤ ਕਰ ਦਿੱਤੀ ਹੈ। ਅੱਜ ਸਮੂਹ ਕੱਪੜਾ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਸ਼ੇਰਾ ਵਾਲਾ ਗੇਟ ਨੇੜੇ ਆਪਣਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ।  ਅੱਜ ਬੰਦ ਦੇ ਸੱਦੇ ਦੇ ਪਹਿਲੇ ਦਿਨ ਭਰਵਾਂ ਹੁੰਗਾਰਾ ਮਿਲਿਆ। ਸ਼ੇਰੇ ਪੰਜਾਬ ਮਾਰਕੀਟ ਸਮੇਤ ਲਗਭਗ ਸਾਰੀਆਂ ਕੱਪੜਾ ਦੁਕਾਨਾ ਬੰਦ ਰਹੀਆਂ।

ਇਸ ਮੌਕੇ ਇੰਦਰਮੋਹਨ ਸਿੰਘ ਬਜਾਜ ਸਮੇਤ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕੱਪੜੇ ਤੇ ਟੈਕਸ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੱਪੜਾ ਵਪਾਰੀਆਂ ਦਾ ਰੁਜ਼ਗਾਰ ਚੌਂਪਟ ਕਰਨ ਤੇ
ਤੁਲੀ ਹੋਈ ਹੈ।

ਵਪਾਰੀਆਂ ਦਾ ਕਹਿਣਾ ਹੈ ਕਿ ਟਰੇਡ ‘ਤੇ ਸੁੱਟੇ ਗਏ ਜੀ.ਐਸ.ਟੀ. ਬੰਬ ਨੂੰ ਫੱਟਣ ਤੋਂ ਪਹਿਲਾਂ ਉਹ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।  ਜੇਕਰ ਇਹ ਐਟਮ ਬੰਬ ਫਟਦਾ ਹੈ ਤਾਂ ਸਾਰੇ ਕਾਰੋਬਾਰੀ ਤਬਾਹ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੇ ਕੰਨ ਨਾ ਖੁੱਲ੍ਹੇ ਤਾਂ ਉਹ ਆਪਣਾ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ