Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ

Indian Medicine
Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ

Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ ਦਵਾਈਆਂ ਦੀ ਮੰਗ ਵਧ ਰਹੀ ਹੈ, ਜਿਸ ਨਾਲ ਇਹ ਖੇਤਰ ਕੌਮਾਂਤਰੀ ਪੱਧਰ ’ਤੇ ਛਵ੍ਹੀ ਬਣਾ ਰਿਹਾ ਹੈ ਹਾਲ ਦੇ ਸਾਲਾਂ ’ਚ, ਖਾਸ ਕਰਕੇ ਸਾਲ 2019-20 ਤੋਂ 2023-24 ਤੱਕ, ਭਾਰਤ ਦੀ ਦਵਾਈ ਬਰਾਮਦ 20.68 ਅਰਬ ਡਾਲਰ ਤੋਂ ਵਧ ਕੇ 28 ਅਰਬ ਡਾਲਰ ਹੋ ਗਈ ਹੈ ਇਸ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ’ਚ ਭਾਰਤ ਦੀ ਦਵਾਈ ਬਰਾਮਦ 14.45 ਅਰਬ ਡਾਲਰ ਤੋਂ ਪਾਰ ਪਹੁੰਚ ਗਈ ਹੈ।

ਇਹ ਖਬਰ ਵੀ ਪੜ੍ਹੋ : Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾ…

ਅੰਦਾਜ਼ਾ ਹੈ ਕਿ ਇਹ 30 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦਵਾਈਆਂ ਦੇ ਕੱਚੇ ਮਾਲ ਲਈ ਚੀਨ ’ਤੇ ਨਿਰਭਰ ਸੀ, ਪਰ ਪੀਐਲਆਈ ਯੋਜਨਾ ਨੇ ਇਸ ਨਿਰਭਰਤਾ ਨੂੰ ਘੱਟ ਕਰਨ ’ਚ ਸਹਾਇਤਾ ਕੀਤੀ ਦਰਜਨਾਂ ਕੰਪਨੀਆਂ ਨੇ ਸਰਕਾਰ ਦੀ ਇਸ ਯੋਜਨਾ ਤਹਿਤ ਆਪਣੀ ਉਤਪਾਦਨ ਸਮਰੱਥਾ ਵਧਾਈ ਅਤੇ ਗੁਣਵੱਤਾ ’ਚ ਸੁਧਾਰ ਕੀਤਾ ਇਸ ਤਰ੍ਹਾਂ, ਭਾਰਤ ਨੇ ਦਵਾਈਆਂ ਦੇ ਉਤਪਾਦਨ ’ਚ ਆਤਮ-ਨਿਰਭਰਤਾ ਵੱਲ ਕਦਮ ਵਧਾਏ ਭਾਰਤ ਨੇ ਬ੍ਰਾਂਡਿਡ ਦਵਾਈਆਂ ਦੇ ਨਾਲ-ਨਾਲ ਸਸਤੀਆਂ ਜੈਨੇਰਿਕ ਦਵਾਈਆਂ ਦਾ ਵੀ ਉਤਪਾਦਨ ਕੀਤਾ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਲਾਹਿਆ ਗਿਆ ਫਾਰਮਾ ਪ੍ਰੋਨਤੀ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ, 2021-22 ’ਚ ਭਾਰਤ ਨੇ 24.47 ਅਰਬ ਡਾਲਰ ਦੀਆਂ ਦਵਾਈਆਂ ਦੀ ਬਰਾਮਦ ਕੀਤੀ। Indian Medicine

ਇਹ ਅੰਕੜਾ 2030 ਤੱਕ 70 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਭਾਰਤ 206 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਬਰਾਮਦ ਕਰ ਰਿਹਾ ਹੈ ਯੂਏਈ ਅਤੇ ਅਸਟਰੇਲੀਆ ਵਰਗੇ ਦੇਸ਼ਾਂ ਨਾਲ ਦੁਵੱਲੇ ਵਪਾਰ ਸਮਝੌਤਿਆਂ ਨੇ ਭਾਰਤੀ ਦਵਾਈਆਂ ਦੀ ਪਹੁੰਚ ਨੂੰ ਹੋਰ ਵੀ ਵਿਸਤ੍ਰਿਤ ਕਰ ਦਿੱਤਾ ਹੈ ਅਸਟਰੇਲੀਆ ਨੂੰ ਬਰਾਮਦ ਵਧ ਕੇ ਇੱਕ ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਯੂਕਰੇਨ ਜੰਗ ਕਾਰਨ ਰੂਸ ’ਤੇ ਲੱਗੀਆਂ ਪਾਬੰਦੀਆਂ ਨੇ ਵੀ ਭਾਰਤ ਲਈ ਨਿਰਯਾਤ ਦਾ ਇੱਕ ਨਵਾਂ ਰਸਤਾ ਖੋਲ੍ਹਿਆ ਹੈ ਪੱਛਮੀ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਾ ਦਿੱਤੀਆਂ, ਜਿਸ ਤੋਂ ਬਾਅਦ ਰੂਸ ਨੇ ਭਾਰਤੀ ਦਵਾਈਆਂ ਦਾ ਰੁਖ਼ ਕੀਤਾ ਇਸ ਤਰ੍ਹਾਂ ਭਾਰਤ ਰੂਸ ਨੂੰ ਦਵਾਈਆਂ ਬਰਾਮਦ ਕਰਨ ਵਾਲਾ ਇੱਕ ਮਹੱਤਵਪੂਰਨ ਦੇਸ਼ ਬਣ ਗਿਆ ਹੈ ਯੂਰਪੀ ਸੰਘ। Indian Medicine

ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਭਾਰਤ ਤੋਂ ਜੈਨੇਰਿਕ ਦਵਾਈਆਂ ਖਰੀਦਣ ਲਈ ਵਪਾਰਕ ਸਮਝੌਤੇ ਕੀਤੇ ਹਨ ਰਸਾਇਣ ਅਤੇ ਉਰਵਰਕ ਮੰਤਰਾਲੇ ਨੇ 35 ਸਰਗਰਮ ਫਾਰਮਾਸਿਊਟੀਕਲਸ ਇੰਗ੍ਰੀਡੀਐਂਟਸ (ਏਪੀਆਈ) ਇਕਾਈਆਂ ਨੂੰ ਉਤਪਾਦਨ ਵਧਾਉਣ ਦੀ ਆਗਿਆ ਦਿੱਤੀ ਹੈ ਪੀਐਲਆਈ ਯੋਜਨਾ ਤਹਿਤ 53 ਏਪੀਆਈ ਦਾ ਉਤਪਾਦਨ ਨਿਸ਼ਾਨਦੇਹ ਕੀਤਾ ਗਿਆ ਹੈ, ਅਤੇ ਇਸ ਲਈ 32 ਨਵੇਂ ਪਲਾਂਟ ਸਥਾਪਿਤ ਕੀਤੇ ਗਏ ਹਨ ਇਹ ਪਲਾਂਟ ਦਵਾਈਆਂ ਦੇ ਕੱਚੇ ਮਾਲ ਦੀ ਪ੍ਰੋਸੈਸਿੰਗ ਕਰਦੇ ਹਨ, ਪਰ ਕੱਚੇ ਮਾਲ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੇੈ ਕੋਰੋਨਾ ਮਹਾਂਮਾਰੀ ਦੌਰਾਨ, ਚੀਨ ਵੱਲੋਂ ਭਾਰਤ ਦੀਆਂ ਦਵਾਈ ਅਤੇ ਟੀਕਾ ਉਤਪਾਦਨ ਸਮਰੱਥਾਵਾਂ ’ਤੇ ਕਈ ਵਾਰ ਸਵਾਲ ਚੁੱਕੇ ਗਏ।

ਵਿਸ਼ੇਸ਼ ਰੂਪ ਨਾਲ ਲਾਂਸੈਟ ਵਰਗੇ ਮੈਡੀਕਲ ਜਨਰਲ ਨੇ ਭਾਰਤੀ ਦਵਾਈਆਂ ਦੀ ਸਮਰੱਥਾ ’ਤੇ ਸ਼ੱਕ ਜਤਾਇਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਵਿਵਾਦ ਖੜ੍ਹਾ ਕੀਤਾ ਹਾਲਾਂਕਿ, ਬ੍ਰਸੇਲਸ ਸਥਿਤ ਨਿਊਜ਼ ਵੈੱਬਸਾਈਟ ਈਯੂ ਰਿਪੋਰਟ ਨੇ ਇਨ੍ਹਾਂ ਰਿਪੋਰਟਰ ਨੇ ਇਨ੍ਹਾਂ ਰਿਪੋਰਟਾਂ ਨੂੰ ਦਵਾਈ ਕੰਪਨੀਆਂ ਦੀ ਲਾਬੀ ਦਾ ਹਿੱਸਾ ਦੱਸਿਆ, ਜੋ ਨਹੀਂ ਚਾਹੁੰਦੀ ਸੀ ਕਿ ਭਾਰਤ ਵਰਗੀ ਉੱਭਰਦੀ ਅਰਥਵਿਵਸਥਾ ਘੱਟ ਕੀਮਤ ’ਤੇ ਵੈਕਸੀਨ ਮੁਹੱਈਆ ਕਰਵਾਏ ਭਾਰਤ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਾਈਡ੍ਰੋਕਸੀਕਲੋਰੋਕਵੀਨ ਦਾ ਉਤਪਾਦਨ ਵਧਾਇਆ, ਜੋ ਲਾਗ ਨੂੰ ਕੰਟਰੋਲ ਕਰਨ ’ਚ ਉਪਯੋਗੀ ਸਾਬਤ ਹੋਈ ਇਸ ਦਵਾਈ ਦੀ ਮੰਗ ਅਮਰੀਕਾ ਸਮੇਤ ਲਗਭਗ 150 ਦੇਸ਼ਾਂ ’ਚ ਸੀ, ਅਤੇ ਭਾਰਤ ਨੇ ਸਮੇਂ ’ਤੇ ਇਸ ਦੀ ਸਪਲਾਈ ਕੀਤੀ ਹਾਲਾਂਕਿ, ਲਾਂਸੈਟ ਨੇ ਇਸ ਦਵਾਈ ਦੇ ਪ੍ਰਭਾਵ ’ਤੇ ਸਵਾਲ ਖੜ੍ਹੇ ਕੀਤੇ। Indian Medicine

ਜਿਸ ਦੇ ਚੱਲਦੇ ਸੰਸਾਰ ਸਿਹਤ ਸੰਗਠਨ ਨੇ ਇਸ ਦੇ ਕਲੀਨੀਕਲ ਪ੍ਰੀਖਣ ’ਤੇ ਰੋਕ ਲਾ ਦਿੱਤੀ ਇਸ ਤਰ੍ਹਾਂ ਦੀਆਂ ਰਿਪੋਰਟਾਂ, ਜੋ ਚੀਨ ਅਤੇ ਕੁਝ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਨੂੰ ਸਾਧਣ ਲਈ ਸਨ, ਭਾਰਤ ਖਿਲਾਫ ਕੂੜਪ੍ਰਚਾਰ ਦਾ ਹਿੱਸਾ ਮੰਨੀਆਂ ਗਈਆਂ ਪੇਟੈਂਟ ਕਾਨੂੰਨ ਵੀ ਭਾਰਤ ਦੇ ਪਾਰੰਪਰਿਕ ਗਿਆਨ ’ਤੇ ਖ਼ਤਰਾ ਬਣ ਕੇ ਉੱਭਰਿਆ ਹੈ ਇਹ ਕਾਨੂੰਨ ਮੁੱਖ ਤੌਰ ’ਤੇ, ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਟੀਚਾ ਬਣਾਉਂਦਾ ਹੈ, ਜਿਨ੍ਹਾਂ ਕੋਲ ਜੈਵ-ਵਿਭਿੰਨਤਾ ਦਾ ਵਿਸ਼ਾਲ ਭੰਡਾਰ ਹੈ ਕਈ ਵੱਡੀਆਂ ਕੰਪਨੀਆਂ ਇਨ੍ਹਾਂ ਪਾਰੰਪਰਿਕ ਨੁਸਖਿਆਂ ਨੂੰ ਮਾਮੂਲੀ ਬਦਲਾਵਾਂ ਨਾਲ ਆਪਣੇ ਨਾਂਅ ’ਤੇ ਪੇਟੈਂਟ ਕਰਵਾ ਲੈਂਦੀਆਂ ਹਨ ਅਤੇ ਇਸ ਗਿਆਨ ’ਤੇ ਏਕਾਧਿਕਾਰ ਸਥਾਪਿਤ ਕਰ ਲੈਂਦੀਆਂ ਹਨ।

ਇਹ ਕਾਨੂੰਨ ਮੁੱਖ ਰੂਪ ਨਾਲ ਭਾਰਤ ਵਰਗੇ ਦੇਸ਼ਾਂ ਦੀ ਹਰਬਲ ਅਤੇ ਆਯੁਰਵੈਦਿਕ ਸੰਪਦਾ ਨੂੰ ਆਪਣੇ ਕੰਟਰੋਲ ’ਚ ਲੈਣ ਦਾ ਯਤਨ ਹੈ ਵਿਸ਼ਵ ਬੈਂਕ ਨੇ ਵੀ ਆਪਣੀ ਇੱਕ ਰਿਪੋਰਟ ’ਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਭਾਰਤ ਦਾ ਪਾਰੰਪਰਿਕ ਗਿਆਨ ਅਤੇ ਆਯੁਰਵੈਦਿਕ ਦਵਾਈਆਂ ਦਾ ਖੇਤਰ ਸੰਸਾਰ ’ਚ ਇੱਕ ਕੀਮਤੀ ਵਿਰਾਸਤ ਹੈ ਜੈਵ-ਵਿਭਿੰਨਤਾ ਦੇ ਇਸ ਭੰਡਾਰ ’ਤੇ ਕਬਜ਼ਾ ਜਮਾਉਣ ਦੇ ਮਕਸਦ ਨਾਲ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਫਾਰਮਾ ਕੰਪਨੀਆਂ ਪੇਟੈਂਟ ਦਾ ਸਹਾਰਾ ਲੈ ਰਹੀਆਂ ਹਨ ਆਯੁਰਵੈਦਿਕ ਉਤਪਾਦਾਂ ਦਾ ਬਜ਼ਾਰ ਇਸ ਸਮੇਂ ਅਰਬਾਂ ਡਾਲਰ ਦਾ ਹੈ, ਅਤੇ ਵਿਦੇਸ਼ੀ ਕੰਪਨੀਆਂ ਦੀ ਨਜ਼ਰ ਇਸ ‘ਹਰੇ ਸੋਨੇ’ ਤੇ ਟਿਕੀ ਹੋਈ ਹੈ। Indian Medicine

1970 ’ਚ ਅਮਰੀਕੀ ਪੇਟੈਂਟ ਕਾਨੂੰਨ ’ਚ ਸੋਧ ਕੀਤੀ ਗਈ, ਜੋ ਪਾਰੰਪਰਿਕ ਗਿਆਨ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਸਿਰਫ਼ ਇੱਕ ਤਰ੍ਹਾਂ ਭਾਰਤੀ ਸੰਪਦਾ ਦੇ ਦੋਹਨ ਦਾ ਸਾਧਨ ਬਣ ਗਿਆ ਹੈ, ਜੋ ਇਸ ਗਿਆਨ ਨੂੰ ਜਨਤਕ ਵਰਤੋਂ ਤੋਂ ਵਾਂਝਾ ਕਰਨਾ ਚਾਹੁੰਦਾ ਹੈ ਸਪੱਸ਼ਟ ਹੈ ਕਿ ਭਾਰਤੀ ਦਵਾਈਆਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ, ਅਤੇ ਭਾਰਤ ਹੁਣ ਆਪਣੀ ਗੁਣਵੱਤਾ, ਸਸਤੀਆਂ ਜੈਨੇਰਿਕ ਦਵਾਈਆਂ ਅਤੇ ਪਾਰੰਪਰਿਕ ਔਸ਼ਧੀਆਂ ਜ਼ਰੀਏ ਅੰਤਰਰਾਸ਼ਟਰੀ ਬਜ਼ਾਰ ’ਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ’ਚ ਉੱਭਰ ਰਿਹਾ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ