ਹਿਸਾਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਹਿਸਾਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ (Anil Vij) ਨੇ ਗ੍ਰੀਵੈਂਸ ਕਮੇਟੀ ਦੀ ਮੀਟਿੰਗ ’ਚ ਹਾਂਸੀ ਦੇ ਲੋਕਾਂ ਦੀ ਸ਼ਿਕਾਇਤ ਦਾ ਹੱਲ ਕਰਨ ਲਈ ਐੱਸਪੀ ਨੂੰ ਬੁਲਾਇਆ। ਗ੍ਰਹਿ ਮੰਤਰੀ ਨੇ ਐੱਸਪੀ ਨੂੰ ਕਿਹਾ ਕਲੋਨਾਈਜ਼ਰ ਨੂੰ ਥਾਣੇ ’ਚ ਬੁਲਾਓ। ਅੱਜ ਤਾਂ ਬੁਲਟ ਟ੍ਰੇਨ ਦਾ ਜ਼ਮਾਨਾ ਆ ਗਿਆ। ਅੱਜ ਸਾਰੇ ਪੈਸੇਂਜ਼ਰ ਚਲਾ ਰਹੇ ਹੋ। ਅੱਜ ਸ਼ਾਮ ਤੱਕ ਕਲੋਨਾਈਜ਼ਰ ਥਾਣੇ ’ਚ ਬੈਠੇ ਹੋਣੇ ਚਾਹੀਦੇ ਹਨ। ਉਸ ਨੂੰ ਚਿੱਠੀ ਲਿਖ ਕੇ ਨਹੀਂ ਚੁੱਕ ਕੇ ਲਿਆਉਣਾ ਹੈ। ਵਿੱਜ ਨੇ ਹਿਸਾਰ ਸਕਾਲਰ ਹਸਾਊਸ ਵਿਲਡਿੰਗ ਸੁਸਾਇਟੀ ਦੇ ਪ੍ਰਧਾਨ ਕਪਿਲਾ ਦੇਵੀ ਦੇ ਗਬਨ ਮਾਮਲੇ ’ਚ ਰਿਕਾਰਡ ਉਪਲੱਬਧ ਕਰਵਾਉਣ ’ਤੇ ਸਹਾਇਕ ਰਜਿਸਟ੍ਰਾਰ ਸਸਪੈਂਡ ਕਰ ਦਿੱਤਾ।
ਕੀ ਹੈ ਮਾਮਲਾ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿੱਲ ਵਿੱਜ (Anil Vij) ਹਿਸਾਰ ’ਚ ਗ੍ਰੀਵੈਂਸ ਕਮੇਟੀ ਦੀ ਬੈਠਕ ’ਚ ਹਾਂਸੀ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਨਣ ਲਈ ਪਹੁੰਚੇ ਹੋਏ ਸਨ। ਮੀਟਿੰਗ ’ਚ ਮਾਰਵਲ ਸੁਸਾਇਟੀ ਦੇ ਲੋਕਾਂ ਨੈ ਕਿਹਾਕਿ ਲੋਕ ਬੇਸਿਕ ਸਹੂਲਤਾਂ ਲਈ ਤਰਸ ਰਹੇ ਹਨ। ਕਲੋਨੀ ’ਚ 1300 ਪਰਿਵਾਰ ਹਨ। ਪੀਣ ਦਾ ਪਾਣੀ ਨਹੀਂ ਹੈ। ਪਬਲਿਕ ਹੈਲਥ ਵਿਭਾਗ ਦੇ ਐਕਸਈਐੱਨ ਬਲਵਿੰਦਰ ਨੈਣ ਨੇ ਕਿਹਾ ਕਿ ਇਹ ਪ੍ਰਾਈਵੇਟ ਕਲੋਨੀ ਸੀ। ਪਾਣੀ ਦੇਣ ਲਈ ਕਲੋਨਾਈਜ਼ਰ ਨੇ 4 ਏਕੜ ਜ਼ਮੀਨ ’ਚ 3 ਏਕੜ 21 ਲੱਖ ਰੁਪਏ ਦਾ ਐਸਟੀਮੇਟ ਬਣਾਇਆ ਸੀ। ਵਿੱਜ ਨੇ ਕਿਹਾ ਕਿ ਕਲੋਨੀ ਕੱਟ ਕੇ ਕਲੋਨਾਈਜ਼ਰ ਐਸ਼ ਕਰਦੇ ਹਨ। ਵਿੱਜ ਨੇ ਕਿਹਾ ਕਿ ਕਲੋਨਾਈਜ਼ਰ ਦੇ ਖਿਲਾਫ਼ ਕੇਸ ਕਰਜ ਕਰੋ ਅਤੇ ਉਸ ਨੂੰ ਅੰਦਰ ਕਰੋ।
ਇਸ ਕੇਸ ਨੂੰ ਹਰੇਰਾ ਨੂੰ ਸੌਂਪ ਦਿਓ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਮਲਿਕ ਦੇ ਖਿਲਾਫ਼ 12 ਜੂਨ 2022 ਨੂੰ ਐੱਫ਼ਆਈਅਆਰ ਦਰਜ਼ ਕੀਤੀ ਸੀ। ਉਦੋਂ ਵਿੱਜ ਨੇ ਐੱਸਪੀ ਨੂੰ ਕਿਹਾ ਕਿ ਕਲੋਨਾਈਜ਼ਰ ਨੂੰ ਥਾਣੇ ’ਚ ਬੁਲਾਓ। ਅੱਜ ਸ਼ਾਮ ਤੱਕ ਕਲੋਨਾਈਜ਼ਰ ਥਾਣੇ ਵਿੱਚ ਬੈਠਾ ਹੋਣਾ ਚਾਹੀਦਾ ਹੈ। ਉਸ ਉਸ ਨੂੰ ਚਿੱਠੀ ਲਿਖ ਕੇ ਨਹੀਂ ਚੁੱਕ ਕੇ ਲਿਆਉਣਾ ਹੈ। ਗ੍ਰਹਿ ਮੰਤਰੀ ਨੇ ਆਦਰਸ਼ ਸਹਿਕਾਰੀ ਕਮੇਟੀ ਦੀ ਪ੍ਰਾਪਰਟੀ ਦੀ ਗਲਤ ਰਜਿਸਟਰੀ ਕਰਨ ’ਤੇ ਹਾਸੀ ਦੇ ਨਾਇਬ ਤਹਿਸੀਲਦਾਰ ਜੈਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ।