ਬਹਾਦਰ ਮਹਿਲਾ ਪੁਲਿਸ ਮੁਲਾਜ਼ਮ ਤਿੰਨ ਲੁਟੇਰਿਆਂ ਨਾਲ ਭਿੜ ਗਈਆਂ
ਪਟਨਾ (ਏਜੰਸੀ)। ਬਿਹਾਰ ਦੇ ਹਾਜੀਪੁਰ ‘ਚ ਦੋ ਬਹਾਦਰ ਮਹਿਲਾ ਕਾਂਸਟੇਬਲਾਂ (Women Constables) ਨੇ ਬੈਂਕ ਲੁੱਟਣ ਆਏ ਲੁਟੇਰਿਆਂ ਨੂੰ ਭਜਾ ਦਿੱਤਾ। ਬੈਂਕ ਲੁੱਟਣ ਲਈ ਤਿੰਨ ਲੁਟੇਰੇ ਹਥਿਆਰਾਂ ਨਾਲ ਆਏ ਸਨ। ਮਹਿਲਾ ਕਾਂਸਟੇਬਲ ’ਤੇ ਪਿਸਤੌਲ ਤਾਣ ਦਿੱਤੀ ਅਤੇ ਬੈਂਕ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ, ਇਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਵੀ ਆਪਣੀ ਰਾਈਫਲ ਲੁਟੇਰਿਆਂ ’ਤੇ ਤਾਣ ਦਿੱਤੀ। ਲੁਟੇਰਿਆਂ ਨੇ ਮਹਿਲਾ ਕਾਂਸਟੇਬਲ ਦੀ ਰਾਈਫਲ ਲੁੱਟਣ ਦੀ ਕੋਸ਼ਿਸ਼ ਕੀਤੀ, ਝੜਪ ‘ਚ ਮਹਿਲਾ ਕਾਂਸਟੇਬਲ ਵੀ ਜ਼ਖਮੀ ਹੋ ਗਈ। ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।।
ਕੁਝ ਵੀ ਹੋ ਜਾਵੇ, ਬੈਂਕ ਨੂੰ ਲੁੱਟਣ ਨਹੀਂ ਦੇਵਾਂਗੀ : ਸ਼ਾਂਤੀ ਕੁਮਾਰੀ
ਇਸ ਸਾਰੀ ਘਟਨਾ ‘ਤੇ ਮਹਿਲਾ ਕਾਂਸਟੇਬਲ ਸ਼ਾਂਤੀ ਕੁਮਾਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਲੜਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਕੁਝ ਵੀ ਹੋ ਜਾਵੇ, ਅਸੀਂ ਤੁਹਾਨੂੰ ਬੈਂਕ ਲੁੱਟਣ ਜਾਂ ਹਥਿਆਰ ਖੋਹਣ ਨਹੀਂ ਦੇਵਾਂਗੇ। ਸਾਡੇ ਸਾਥੀ ਵੱਲ ਵੀ ਰਾਈਫਲ ਤਾਣਈ ਸੀ, ਉਹ ਡਰ ਕੇ ਭੱਜ ਗਏ। ਉਹ ਤਿੰਨ ਜਣੇ ਸਨ।
ਕੀ ਹੈ ਪੂਰਾ ਮਾਮਲਾ
ਪਟਨਾ ਦੇ ਸਦਰ ਥਾਣਾ ਖੇਤਰ ਦੇ ਸੇਂਦੁਆਰੀ ਚੌਕ ਸਥਿਤ ਗ੍ਰਾਮੀਣ ਬੈਂਕ ‘ਚ ਤਾਇਨਾਤ ਦੋ ਮਹਿਲਾ ਕਾਂਸਟੇਬਲ (Women Constables) ਜੂਹੀ ਕੁਮਾਰੀ ਅਤੇ ਸ਼ਾਂਤੀ ਕੁਮਾਰੀ ਨੇ ਇਹ ਬਹਾਦਰੀ ਵਿਖਾਈ। ਜਦੋਂ ਅਪਰਾਧੀ ਮੂੰਹ ‘ਤੇ ਮਾਸਕ ਪਾ ਕੇ ਅੰਦਰ ਆਏ ਤਾਂ ਉਥੇ ਤਾਇਨਾਤ ਮਹਿਲਾ ਕਾਂਸਟੇਬਲ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਨੂੰ ਭਜਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ