ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home Breaking News Canal Breach:...

    Canal Breach: ਨਹਿਰ ’ਚ ਪਏ 50 ਫੁੱਟ ਦੇ ਪਾੜ ਨੂੰ ਪੂਰਨ ’ਚ ਜੁਟੇ ਗ੍ਰੀਨ ਐੱਸ ਦੇ ਸੇਵਾਦਾਰ

    Canal Breach
    Canal Breach: ਨਹਿਰ ’ਚ ਪਏ 50 ਫੁੱਟ ਦੇ ਪਾੜ ਨੂੰ ਪੂਰਨ ’ਚ ਜੁਟੇ ਗ੍ਰੀਨ ਐੱਸ ਦੇ ਸੇਵਾਦਾਰ

    Canal Breach: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੂਲਰਘਰਾਟ ਵੱਲ ਤੋਂ ਪਿੰਡ ਨੀਲੋਵਾਲ ਵੱਲ ਜਾ ਰਹੀ ਨਹਿਰ ਖੜਿਆਲ ਪਿੰਡ ਦੇ ਖੇਤਾਂ ਵਿੱਚ ਅਚਾਨਕ ਟੁੱਟ ਗਈ ਹੈ ਤੇ 50 ਫੁੱਟ ਦਾ ਪਾੜ ਪੈ ਗਿਆ,  ਜਿਸ ਕਾਰਨ ਆਸ-ਪਾਸ ਦੇ ਖੇਤਾਂ ਦੇ ਵਿੱਚ ਸੈਂਕੜੇ ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਜਿੱਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਹਿਰ ਸਵੇਰ ਸਾਜਰੇ ਟੁੱਟੀ ਸੀ ਤੋ ਪਾੜ ਲਗਾਤਾਰ ਵਧਦਾ ਜਾ ਰਿਹਾ ਸੀ । ਇਸ ਘਟਨਾ ਦੀ ਸੂਚਨਾ ਜਿਵੇਂ ਹੀ ਡੇਰਾ ਸੱਚਾ ਸੌਦਾ ਦੇ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੂੰ ਮਿਲੀ ਤਾਂ ਵੱਡੀ ਗਿਣਤੀ ’ਚ ਸੇਵਾਦਾਰ ਪਹੁੰਚਣੇ ਸ਼ੁਰੂ ਹੋ ਅਤੇ ਪਿੰਡ ਵਾਸੀਆਂ ਨਾਲ ਰਲ ਕੇ ਪਾੜ ਪੂਰਨ ’ਚ ਜੁਟ ਗਏ।

    ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਇਆ ਨੁਕਸਾਨ

    ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਣਕ ਦੀ ਵਾਡੀ ਤੋਂ ਬਾਅਦ ਹੁਣ ਝੋਨਾ ਲਗਾਉਣ ਲਈ ਜਮੀਨ ਤਿਆਰ ਕੀਤੀ ਹੋਈ ਸੀ ਅਤੇ ਪਸ਼ੂਆਂ ਲਈ ਹਰਾ-ਚਾਰਾ ਵੀ ਖੜਾ ਸੀ ਅਤੇ ਬਹੁਤ ਸਾਰੇ ਰਕਵੇ ਵਿੱਚ ਕਿਸਾਨਾਂ ਵੱਲੋਂ ਝੋਨਾ ਲਗਾ ਵੀ ਦਿੱਤੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਉਹਨਾਂ ਦਾ ਇਹ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਬਾਰ-ਬਾਰ ਕਿਹਾ ਗਿਆ ਸੀ ਕਿ ਨਹਿਰ ਦੇ ਪਟੜੇ ਕਮਜ਼ੋਰ ਹਨ। ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਹੁਣ ਪ੍ਰਸ਼ਾਸਨ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ, ਇਸ ਮੌਕੇ ਕਿਸਾਨਾਂ ‘ਚ ਨਰਾਜ਼ਗੀ ਦੇਖੀ ਜਾ ਰਹੀ ਸੀ ਅਤੇ ਪਏ ਪਾੜ ਨੂੰ ਜਲਦ ਪੂਰਨ ਦੀ ਵੀ ਕਿਸਾਨ ਮੰਗ ਕਰ ਰਹੇ ਸਨ।

    ਇਸ ਨਹਿਰ ਦੇ ਪਏ ਪਾੜ ਨੂੰ ਪੂਰਨ ਦੇ ਲਈ ਸਮੂਹ ਗ੍ਰਾਮ ਪੰਚਾਇਤਾਂ ਦੇ ਸੱਦੇ ’ਤੇ ਗਰੀਨੈ ਐੱਸ ਦੇ ਸੇਵਾਦਾਰ ਪੁੱਜ ਗਏ ਹਨ ਜੋ ਨਹਿਰ ਦੇ ਵਿੱਚ ਬੜ ਕੇ ਪਾੜ ਪੂਰਨ ਦੀ ਕਾਰਵਾਈ ਕਰਨ ਦੇ ਵਿੱਚ ਸਹਿਯੋਗ ਕਰ ਰਹੇ ਹਨ। ਪਿੰਡ ਖੜਿਆਲ ਅਤੇ ਪਿੰਡ ਚੱਠਾ ਨਨਹੇੜਾ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਡੇਰਾ ਸੱਚਾ ਸੌਦਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ।

    ਇਸ ਮੌਕੇ ਪਿੰਡ ਖੜਿਆਲ ਦੇ ਸਰਪੰਚ ਕੈਪਟਨ ਲਾਭ ਸਿੰਘ, ਪਿੰਡ ਚੱਠਾ ਨਨਹੇੜਾ ਦੇ ਸਰਪੰਚ ਕੁਲਵੰਤ ਕੌਰ ਦੇ ਪਤੀ ਬ੍ਰਿਜ ਲਾਲ ਅਤੇ ਉਨ੍ਹਾਂ ਦੇ ਸਪੁੱਤਰ ਤਰਸੇਮ ਲਾਲ ਰਿੰਕੂ, ਗੁਰਦੀਪ ਸਿੰਘ ਗਿਪੀ ਸਰਪੰਚ, ਸਤਿਗੁਰ ਸਿੰਘ, ਕਾਲਾ ਘੁਮਾਣ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਪਿਆਰਾ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਗੁਰਪ੍ਰੀਤ ਸਿੰਘ, ਸਿੰਗਾਰਾ ਸਿੰਘ, ਕਰਮਜੀਤ ਸਿੰਘ, ਗੁਰਪਿਆਰ ਸਿੰਘ, ਤਰਸੇਮ ਸਿੰਘ ਕਾਲਾ ਪੰਚ, ਚਮਕੌਰ ਸਿੰਘ, ਗੁਰਵਿੰਦਰ ਸਿੰਘ, ਬੱਗਾ ਸਿੰਘ ਆਦਿ ਕਿਸਾਨ ਅਤੇ ਪਤਵੰਤੇ ਹਜ਼ਾਰ ਸਨ।

    ਇਹ ਵੀ ਪੜ੍ਹੋ: ED News Today: ਮੈਡੀਕਲ ਨਸ਼ੇ ਖ਼ਿਲਾਫ਼ ਈ.ਡੀ. ਦੀ ਵੱਡੀ ਕਾਰਵਾਈ, ਕਈ ਕੰਪਨੀਆਂ ’ਚ ਕੀਤੀ ਛਾਪੇਮਾਰੀ

    Canal Breach
    Canal Breach

    ਦੋਵਾਂ ਪਿੰਡਾਂ ਦੀਆ ਸਮੂਹ ਗ੍ਰਾਮ ਪੰਚਾਇਤਾਂ ਦੇ ਪਤਵੰਤਿਆਂ ਵੱਲੋਂ ਡੇਰਾ ਸੱਚਾ ਸੌਦਾ ਦਾ ਵਿਸ਼ੇਸ਼ ਧੰਨਵਾਦ…

    Canal Breach

    ਦੋਵੇਂ ਪਿੰਡਾਂ ਦੀ ਸਮੂਹ ਗ੍ਰਾਮ ਪੰਚਾਇਤਾਂ ਦੇ ਪਤਵੰਤਿਆਂ ਵੱਲੋਂ ਡੇਰਾ ਸੱਚਾ ਸੌਦਾ ਅਤੇ ਸਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਇੱਕ ਛੋਟੇ ਜਿਹੇ ਸੱਦੇ ਤੇ ਸੇਵਾਦਾਰ ਕੁਝ ਸਮੇਂ ਦੇ ਵਿੱਚ ਪਹੁੰਚ ਗਏ ਹਨ ਜੋ ਪਾੜ ਪੂਰਨ ਦੇ ਵਿੱਚ ਸਹਿਯੋਗ ਕਰ ਰਹੇ ਹਨ।।