ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ 13.72 ਕਰੋੜ ਰੁਪਏ ਦੀ ਗ੍ਰਾਂਟ ਜਾਰੀ

Education

ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ 13.72 ਕਰੋੜ ਰੁਪਏ ਦੀ ਗ੍ਰਾਂਟ ਜਾਰੀ

ਮੋਹਾਲੀ, (ਕੁਲਵੰਤ ਕੋਟਲੀ) ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਸਿੱਖਿਆ ਸੁਧਾਰ ਮੁਹਿੰਮ ਤਹਿਤ ਰਾਜ ਦੇ 3660 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ 13.72 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਵਿੱਚ ਇਹ ਰਾਸ਼ੀ ਸਕੂਲ ਪ੍ਰਬੰਧਕ ਕਮੇਟੀਆਂ (ਐਸ.ਐਮ.ਸੀ.) ਵੱਲੋਂ ਪਾਰਦਰਸ਼ੀ ਢੰਗ ਨਾਲ ਖਰਚ ਕੀਤੀ ਜਾਵੇਗੀ

ਇਹ ਗ੍ਰਾਂਟ ਸਕੂਲ ੦ਚ ਪਖਾਨਿਆਂ ਦੀ ਮੁਰੰਮਤ ਅਤੇ ਰੱਖ-ਰਖਾਅ, ਨਕਾਰਾ ਪਏ ਲੋੜੀਂਦੇ ਉਪਕਰਨਾਂ ਨੂੰ ਬਦਲਣ, ਖੇਡਾਂ ਦੇ ਸਾਮਾਨ, ਵਿਗਿਆਨ ਪ੍ਰਯੋਗਸ਼ਾਲਾਵਾਂ, ਬਿਜਲੀ ਦੇ ਬਿੱਲਾਂ, ਇੰਟਰਨੈੱਟ ਦੇ ਖਰਚਿਆਂ, ਪਾਣੀ ਦੀ ਉਪਲਬੱਧਤਾ ਸਬੰਧੀ ਖਰਚਿਆਂ, ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਤੇ ਸਵੱਛਤਾ ਆਦਿ ਲਈ ਵਰਤੀ ਜਾਵੇਗੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਦਾਖਲ ਬੱਚਿਆਂ ਦੀ ਗਿਣਤੀ ਦੇ ਅਧਾਰ ‘ਤੇ ਸਿੱਖਿਆ ਵਿਭਾਗ ਵੱਲੋਂ ਸਾਲ 2020-21 ਲਈ ਉਕਤ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਜਿਹੜੇ ਸਰਕਾਰੀ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 251 ਜਾਂ ਇਸ ਤੋਂ ਵੱਧ ਹੈ, ਉਹਨਾਂ ਨੂੰ ਪ੍ਰਤੀ ਸਕੂਲ 50 ਹਜ਼ਾਰ ਰੁਪਏ ਅਤੇ ਜਿਹੜੇ ਸਕੂਲਾਂ ਦੀ ਗਿਣਤੀ 250 ਤੱਕ ਹੈ,

ਉਹਨਾਂ ਨੂੰ 25 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜ਼ਿਲ੍ਹਾ ਪਟਿਆਲਾ ਵਿੱਚ 14, ਅੰਮ੍ਰਿਤਸਰ, ਫਾਜ਼ਿਲਕਾ ਅਤੇ ਲੁਧਿਆਣਾ ਦੇ 7-7, ਫਰੀਦਕੋਟ, ਗੁਰਦਾਸਪੁਰ, ਜਲੰਧਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਦੇ 4-4, ਮੋਗਾ, ਸੰਗਰੂਰ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ 3-3, ਬਠਿੰਡਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਮਾਨਸਾ ਦੇ 2-2 ਅਤੇ ਬਰਨਾਲਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ ਅਤੇ ਸਭਸ ਨਗਰ ਦੇ 1-1 ਸਕੂਲ ਅਜਿਹੇ ਹਨ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 1000-1000 ਤੋਂ ਵੱਧ ਹੈ

 ਇਹਨਾਂ 77 ਸਕੂਲਾਂ ਨੂੰ 50 ਹਜ਼ਾਰ ਦੀ ਰਾਸ਼ੀ ਦਿੱਤੀ ਗਈ ਹੈ ਜਿਹੜੇ 1751 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਿਣਤੀ 251 ਤੋਂ 1000 ਹੈ, ਉਹਨਾਂ ਨੂੰ ਵੀ 50-50 ਹਜ਼ਾਰ ਰੁਪਏ ਸਕੂਲ ਗ੍ਰਾਂਟ ਦਿੱਤੀ ਗਈ ਹੈ ਇਸ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ 136, ਬਰਨਾਲਾ ਦੇ 45, ਬਠਿੰਡਾ ਦੇ 114, ਫਰੀਦਕੋਟ ਅਤੇ ਕਪੂਰਥਲਾ ਦੇ 40-40, ਫਤਿਹਗੜ੍ਹ ਸਾਹਿਬ ਦੇ 31, ਫਾਜ਼ਿਲਕਾ ਦੇ 92, ਫਿਰੋਜ਼ਪੁਰ ਦੇ 58, ਗੁਰਦਾਸਪੁਰ ਦੇ 108, ਹੁਸ਼ਿਆਰਪੁਰ ਦੇ 85, ਜਲੰਧਰ ਦੇ 117, ਲੁਧਿਆਣਾ ਦੇ 166, ਮਾਨਸਾ ਦੇ 80, ਮੋਗਾ ਦੇ 84, ਸ.ਅ.ਸ. ਨਗਰ ਦੇ 50, ਸ੍ਰੀ ਮੁਕਤਸਰ ਸਾਹਿਬ ਦੇ 67, ਸਭਸ ਨਗਰ ਦੇ 33, ਪਠਾਨਕੋਟ ਦੇ 52, ਪਟਿਆਲਾ ਦੇ 120, ਰੂਪਨਗਰ ਦੇ 45, ਸੰਗਰੂਰ ਦੇ 111 ਅਤੇ ਤਰਨਤਾਰਨ ਦੇ 77 ਸਕੂਲਾਂ ਨੂੰ ਵੀ 50-50 ਹਜ਼ਾਰ ਰੁਪਏ ਸਕੂਲ ਗ੍ਰਾਂਟ ਭੇਜੀ ਗਈ ਹੈ

PSEB, Practical, English

ਜਿਹੜੇ 1832 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 15 ਤੋਂ 250 ਹੈ ਉਹਨਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ 84, ਬਰਨਾਲਾ ਦੇ 44, ਬਠਿੰਡਾ ਦੇ 88, ਫਰੀਦਕੋਟ ਦੇ 41, ਫਤਿਹਗੜ੍ਹ ਸਾਹਿਬ ਦੇ 49, ਫਾਜ਼ਿਲਕਾ ਦੇ 46, ਫਿਰੋਜ਼ਪੁਰ ਦੇ 69, ਗੁਰਦਾਸਪੁਰ ਦੇ 96, ਹੁਸ਼ਿਆਰਪੁਰ ਦੇ 183, ਜਲੰਧਰ ਦੇ 155, ਕਪੂਰਥਲਾ ਦੇ 91, ਲੁਧਿਆਣਾ ਦੇ 171, ਮਾਨਸਾ ਦੇ 52, ਮੋਗਾ ਦੇ 81, ਸ.ਅ.ਸ. ਨਗਰ ਦੇ 57, ਸ੍ਰੀ ਮੁਕਤਸਰ ਸਾਹਿਬ ਦੇ 82, ਸਭਸ ਨਗਰ ਦੇ 71, ਪਠਾਨਕੋਟ ਦੇ 30, ਪਟਿਆਲਾ ਦੇ 70, ਰੂਪਨਗਰ ਦੇ 68, ਸੰਗਰੂਰ ਦੇ 111 ਅਤੇ ਤਰਨਤਾਰਨ ਦੇ 92 ਸਕੂਲਾਂ ਨੂੰ ਵੀ 25-25 ਹਜ਼ਾਰ ਰੁਪਏ ਸਕੂਲ ਗ੍ਰਾਂਟ  ਭੇਜੀ ਗਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.