ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਹੈਲਥ ਅਸਿਸਟੈਂਟ ਤਿਆਰ ਕਰੇਗੀ ਸਰਕਾਰ : ਕੇਜਰੀਵਾਲ

ਟਰੇਨਿੰਗ ਲਈ ਨੌਜਵਾਨ 17 ਜੂਨ ਤੋਂ ਆਨਲਾਈਨ ਕਰ ਸਕਦੇ ਹਨ ਬਿਨੈ

ਨਵੀਂ ਦਿੱਲੀ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਪੰਜ ਹਜ਼ਾਰ ਹੈਲਥ ਅਸਿਸਟੈਂਟ ਤਿਆਰ ਕਰੇਗੀ, ਜਿਸ ਦੇ ਤਹਿਤ ਪੰਜ ਹਜ਼ਾਰ ਨੌਜਵਾਨਾਂ ਨੂੰ ਹੈਲਥ ਅਸਿਸਟੈਂਟ ਨੂੰ ਟਰੇਨਿੰਗ ਦਿੱਤੀ ਜਾਵੇਗੀ। ਸ੍ਰੀ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪਹਿਲੀ ਤੇ ਦੂਜੀ ਲਹਿਰ ਦੌਰਾਨ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਦੀ ਘਾਟ ਦੇਖੀ ਗਈ ਸੀ ਇਸ ਦੇ ਮੱਦੇਨਜ਼ਰ ਪੰਜ ਹਜ਼ਾਰ ਹੈਲਥ ਅਸਿਸਟੈਂਟ ਤਿਆਰ ਕਰਨ ਦਾ ਫੈਸਲਾ ਲਿਆ ਹੈ ਸਰਕਾਰ ਇਨ੍ਹਾਂ ਨੂੰ ਆਈਪੀ ਯੂਨੀਵਰਸਿਟੀ ਤੇ 9 ਮੈਡੀਕਲ ਇੰਸਟੀਟਿਊਟ ’ਚ ਇੰਨ੍ਹਾਂ ਨੂੰ ਨਰਸਿੰਗ, ਪੈਰਾਮੈਡੀਕਲ, ਹੋਮ ਕੇਅਰ, ਬਲੱਡ ਪ੍ਰੈੱਸ਼ਰ ਮਾਪਣ, ਵੈਕਸੀਨ ਲਗਵਾਉਣ ਆਦਿ ਦੀ ਬੇਸਿਕ ਟਰੇਨਿੰਗ ਦਿਵਾਏਗੀ।


ਮੁੱਖ ਮੰਤਰੀ ਨੇ ਕਿਹਾ ਕਿ ਹੈਲਥ ਅਸਿਸਟੈਂਟ, ਡਾਕਟਰ ਤੇ ਨਰਸ ਦੇ ਅਸਿਸਟੈਂਟ ਦੇ ਰੂਪ ’ਚ ਕੰਮ ਕਰੇਗੀ ਤੇ ਖੁਦ ਕੋਈ ਫੈਸਲਾ ਨਹੀਂ ਲੈ ਸਕੇਗੀ ਇਨ੍ਹਾਂ ਮੱਦਦ ਲੈ ਕੇ ਡਾਕਟਰ ਵਧੇਰੇ ਸੁਚੱਜੇ ਤਰੀਕੇ ਨਾਲ ਕੰਮ ਕਰ ਸਕਣਗੇ ਤੇ ਮਰੀਜਾਂ ਦੀ ਦੇਖਭਾਲ ਵੀ ਕਾਫ਼ੀ ਚੰਗੇ ਢੰਗ ਨਾਲ ਹੋ ਸਕੇਗੀ ਇਸ ਦੇ ਲਈ 12ਵੀਂ ਜਮਾਤ ਪਾਸ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ 17 ਜੂਨ ਤੋਂ ਆਨਲਾਈਨ ਬਿਨੇ ਕਰ ਸਕਦੇ ਹਨ ਤੇ 28 ਜੂਨ ਤੋਂ 500-500 ਦੇ ਬੈਚ ’ਚ ਇਨ੍ਹਾਂ ਦੀ ਟਰੇਨਿੰਗ ਸ਼ੁਰੂ ਹੋਵੇਗੀ ਮੈਂ ਸਮਝਦਾ ਹਾਂ ਕਿ ਇਸ ਫੈਸਲੇ ਨਾਲ ਸੰਭਾਵਿਤ ਤੀਜੀ ਲਹਿਰ ਸਬੰਧੀ ਚੱਲ ਰਹੀ ਸਾਡੀ ਤਿਆਰੀ ਨੂੰ ਕਾਫ਼ੀ ਮਜ਼ਬੂਤੀ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।