ਪੰਜਾਬ ਰੋਡਵੇਜ ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਸਰਕਾਰ : ਗਿੱਲ

Punjab Roadways Sachkahoon

ਟਰਾਂਸਪੋਰਟ ਵਿਭਾਗ ਕਮਾਈ ਵਾਲਾ ਮਹਿਕਮਾ ਪਰ ਸਰਕਾਰਾਂ ਦੀ ਬੇਰੁਖੀ ਨੇ ਕੀਤਾ ਖਤਮ ਹੋਣ ਕਿਨਾਰੇ : ਕਮਲ ਕੁਮਾਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਰੋਡਵੇਜ (Punjab Roadways) ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸੂਬਾ ਪੱਧਰੀ ਮੀਟਿੰਗ ਪੀ ਆਰ ਟੀ ਸੀ ਦੀ ਰੇਸਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਗੂਆਂ ਨੇ 28-29 ਦੀ ਦੇਸ਼ ਵਿਆਪੀ ਹੜਤਾਲ ਵਿੱਚ ਸਮੂਲੀਅਤ ਕਰਨ ਤੇ ਸਹਿਮਤੀ ਜਤਾਈ ਅਤੇ ਵਿਭਾਗ ਬਾਰੇ ਅੱਜ ਦੀ ਮੀਟਿੰਗ ਵਿੱਚ ਮਹਿਕਮੇ ਵਿੱਚ ਆ ਰਹੀ ਮੁਸਕਿਲਾਂ ਸਬੰਧੀ ਗੱਲਬਾਤ ਕੀਤੀ ਗਈ।

ਇਸ ਮੌਕੇ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜਮਾਂ ਅਤੇ ਪੰਜਾਬ ਰੋਡਵੇਜ ਪਨਬੱਸ ਅਤੇ ਪੀ ਆਰ ਟੀ ਸੀ ਵੱਲ ਧਿਆਨ ਨਹੀਂ ਦਿੱਤਾ ਕਿਉਂਕਿ ਮੰਤਰੀਆਂ ਦੀਆਂ ਆਪਣੀਆਂ ਬੱਸਾਂ ਚੱਲਦੀਆਂ ਸਨ ਹੁਣ ਨਵੀਂ ਸਰਕਾਰ ਦੇ ਆਉਣ ਤੇ ਵਰਕਰਾਂ ਵਿੱਚ ਇੱਕ ਆਸ ਜਾਗੀ ਹੈ ਪਰ ਅਫਸਰਸਾਹੀ ਅਤੇ ਮੈਨੇਜਮੈਂਟ ਵੱਲੋ ਕੁਰੱਪਸਨ ਨੂੰ ਹੱਲਾਸੇਰੀ ਦੇਣ ਅਤੇ ਕੁਝ ਡਿੱਪੂਆਂ ਵਿੱਚ ਵਰਕਰਾਂ ਨਾਲ ਹੋ ਰਹੀ ਧੱਕੇਸ਼ਾਹੀ ਕਰਕੇ ਤੰਗ ਕਰਨ ਸਮੇਤ ਵਰਕਰਾਂ ਨੂੰ ਬਣਦਾ ਓਵਰ ਟਾਈਮ ਸਹੀ ਤਰੀਕੇ ਨਾਲ ਨਾ ਦੇਕੇ ਸੋਸ਼ਣ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਬੋਲਦਿਆਂ ਕਿਹਾ ਕਿ ਵਿਭਾਗ ਵੱਲੋਂ ਵਰਕਰਾਂ ਨਾਲ ਹੋ ਰਿਹਾ ਧੱਕਾ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸੂਬਾ ਸੈਕਟਰੀ ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਵੀ ਹਵਾ ਵਿੱਚ ਬਿਆਨਬਾਜੀ ਕਰਕੇ ਵਿਭਾਗਾਂ ਵਿੱਚ ਪਹਿਲਾਂ ਹੀ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲ ਬਿਲਕੁੱਲ ਵੀ ਧਿਆਨ ਨਹੀਂ ਦਿੱਤਾ ਨਾ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਸਬੰਧੀ ਨੋਟਿਸ ਲਿਆ ਗਿਆ ਜਿਸ ਦਾ ਵਰਕਰਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਹਰਕੇਸ ਵਿੱਕੀ ਨੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਵਰਕਰਾਂ ਦਾ ਦਿਲ ਜਿੱਤ ਕੇ ਸੱਤਾ ਵਿੱਚ ਆਈ ਹੈ ਪਰ ਕੰਮ ਇਸਦੇ ਉਲਟ ਕਰ ਰਹੀ ਮੌਜੂਦਾ ਠੇਕੇ ਤੇ ਕੰਮ ਕਰ ਰਹੇ ਵਰਕਰਾਂ ਨੂੰ ਪੱਕਾ ਕਰਨ ਦੀ ਬਜਾਏ ਨਵੀਂ ਭਰਤੀ ਕੀਤੀ ਜਾ ਰਹੀ ਹੈ ਜਿਸਦਾ ਕੱਚੇ ਮੁਲਾਜਮਾਂ ਵੱਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ। ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਆਉਣ ਵਾਲੀ 28-29 ਮਾਰਚ ਨੂੰ ਕੇਂਦਰ ਸਰਕਾਰ ਵੱਲੋਂ ਮੁਲਾਜਮ ਤੇ ਜਨਤਾ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਭਾਰਤ ਬੰਦ ਦਾ ਸਮਰਥਨ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਵਲੋਂ ਠੇਕੇ ’ਤੇ ਰੱਖੇ ਹੋਏ ਵਰਕਰਾਂ ਬਾਰੇ ਨਾ ਸੋਚ ਕੇ ਸਗੋਂ ਨਵੀਂ ਭਰਤੀ ਰੈਗੂਲਰ ਕਰਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਰੋਡਵੇਜ ਪੱਨਬਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋ ਤਿੱਖੇ ਸੰਘਰਸ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ