Government School Students: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਦਾ ਤੋਹਫ਼ਾ, ਹੁਣ ਇਨ੍ਹਾਂ ਨੂੰ ਮਿਲੇਗੀ ਮੁਫ਼ਤ ਕੋਚਿੰਗ

Government School Students
Government School Students: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰ ਦਾ ਤੋਹਫ਼ਾ, ਹੁਣ ਇਨ੍ਹਾਂ ਨੂੰ ਮਿਲੇਗੀ ਮੁਫ਼ਤ ਕੋਚਿੰਗ

Government School Students: ਰੇਖਾ ਗੁਪਤਾ ਸਰਕਾਰ ਨੇ ਫਿਜ਼ਿਕਸ ਵਾਲਾ ਲਿਮ. ਨਾਲ ਕੀਤਾ ਸਮਝੌਤਾ

ਨਵੀਂ ਦਿੱਲੀ (ਏਜੰਸੀ)। ਕੌਮੀ ਰਾਜਧਾਨੀ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਅਤੇ ਸਸ਼ਕਤ ਬਣਾਉਣ ਵੱਲ ਇੱਕ ਕਦਮ ਵਧਾਉਂਦੇ ਹੋਏ, ਦਿੱਲੀ ਸਿੱਖਿਆ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਭਾਰਤ ਇਨੋਵੇਸ਼ਨ ਗਲੋਬਲ ਪ੍ਰਾਈਵੇਟ ਲਿਮਟਿਡ (ਬੀਆਈਜੀ) ਨਾਲ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ, ਜੋ ਕਿ ਕੌਮੀ ਹੁਨਰ ਵਿਕਾਸ ਨਿਗਮ ਇੰਟਰਨੈਸ਼ਨਲ (ਐੱਨਐੱਸਡੀਸੀ ਇੰਟਰਨੈਸ਼ਨਲ) ਅਤੇ ਫਿਜ਼ਿਕਸ ਵਾਲਾ ਲਿਮਟਿਡ ਦੀ ਸਾਂਝੀ ਪਹਿਲ ਹੈ। Government School Students

ਇਸ ਸਮਝੌਤੇ ’ਤੇ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਰਾਜ ਦੇ ਸਿੱਖਿਆ ਮੰਤਰੀ ਆਸ਼ੀਸ਼ ਸੂਦ ਦੀ ਮੌਜ਼ੂਦਗੀ ਵਿੱਚ ਦਸਤਖਤ ਕੀਤੇ ਗਏ। ਇਸ ਸਮਝੌਤੇ ਤਹਿਤ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ 1,63,000 ਵਿਦਿਆਰਥੀਆਂ ਨੂੰ ਕੌਮੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (ਨੀਟ) ਅਤੇ ਕੇਂਦਰੀ ਯੂਨੀਵਰਸਿਟੀ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਯੀਯੂਈਟੀ) ਦੀ ਪ੍ਰਵੇਸ਼ ਪ੍ਰੀਖਿਆ ਲਈ ਮੁਫਤ ਆਨਲਾਈਨ ਕੋਚਿੰਗ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਸਮਝੌਤੇ ਤਹਿਤ ਦਿੱਲੀ ਦੇ ਵਿਦਿਆਰਥੀਆਂ ਨੂੰ 2 ਅਪਰੈਲ ਤੋਂ 2 ਮਈ, 2025 ਤੱਕ ਰੋਜ਼ਾਨਾ ਛੇ ਘੰਟੇ ਲਈ ਆਨਲਾਈਨ ਕੋਚਿੰਗ ਦੀ ਸਹੂਲਤ ਮਿਲੇਗੀ, ਜਿਸ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਗਣਿਤ, ਜਨਰਲ ਯੋਗਤਾ ਅਤੇ ਅੰਗਰੇਜ਼ੀ ਵਰਗੇ ਵਿਸ਼ੇ ਸ਼ਾਮਲ ਹਨ।

Read Also : Immigration Bill: ਇੰਮੀਗ੍ਰੇਸ਼ਨ ਬਿੱਲ ਲੋਕ ਸਭਾ ’ਚ ਪਾਸ

ਇਸ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਪ੍ਰਤੀ ਦਿਨ ਛੇ ਘੰਟੇ ਅਤੇ 30 ਦਿਨਾਂ ਵਿੱਚ ਕੁੱਲ 180 ਘੰਟੇ ਆਨਲਾਈਨ ਕਲਾਸਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੀਐਮ ਗੁਪਤਾ ਨੇ ਕਿਹਾ ਕਿ ਸਿੱਖਿਆ ਡਾਇਰੈਕਟੋਰੇਟ (ਡੀਓਈ) ਨੇ ਵਿਦਿਆਰਥੀਆਂ ਨੂੰ ਨੀਟ-2025 ਅਤੇ ਸੀਯੂਈਟੀ (ਯੂਜੀ)-2025 ਦੀ ਤਿਆਰੀ ਲਈ 30 ਦਿਨਾਂ ਦੀ ਮੁਫ਼ਤ ਆਨਲਾਈਨ ਕੋਚਿੰਗ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਨਾਲ ਉਨ੍ਹਾਂ ਦੇ ਮੈਡੀਕਲ ਕਾਲਜਾਂ ਦੇ ਨਾਲ-ਨਾਲ ਦੇਸ਼ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖਲੇ ਦਾ ਰਾਹ ਪੱਧਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਇਸ ਵਿਲੱਖਣ ਪਹਿਲਕਦਮੀ ਦਾ ਸਿੱਧਾ ਲਾਭ ਦਿੱਲੀ ਦੇ ਸਕੂਲਾਂ ਦੇ ਇੱਕ ਲੱਖ 63 ਹਜ਼ਾਰ ਵਿਦਿਆਰਥੀਆਂ ਨੂੰ ਮਿਲੇਗਾ।