ਵੱਖ ਵੱਖ ਦਲਾਂ ਦੇ ਮੰਤਰੀਆਂ ਨੇ ਦੋਸ਼ੀਆਂ ਨੂੰ ਜਲਦੀ ਸਜ਼ਾ ਦੇਣ ਦੀ ਕੀਤੀ ਮੰਗ | Rajnath Singh
ਨਵੀਂ ਦਿੱਲੀ। ਸੰਸਦ ‘ਚ ਸਿਫਰ ਕਾਲ ਦੌਰਾਨ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਲੋਕ ਸਭਾ ‘ਚ ਹੈਦਰਾਬਾਦ ‘ਚ ਇਕ ਮਹਿਲਾ ਨਾਲ ਜਬਰ ਜਨਾਹ ਅਤੇ ਉਸ ਦੇ ਬੇਰਹਿਮੀ ਨਾਲ ਕਤਲ ਦੀ ਘਟਨਾ ਦੀ ਨਿੰਦਾ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਦਨ ‘ਚ ਸਖਤ ਕਾਨੂੰਨ ਬਣਾਉਣ ‘ਤੇ ਸਹਿਮਤੀ ਬਣੇਗੀ ਤਾਂ ਸਰਕਾਰ ਇਸ ਲਈ ਤਿਆਰ ਹੈ। ਉਨ੍ਹਾਂ ਨੇ ਸਦਨ ‘ਚ ਸਿਫ਼ਰਕਾਲ ਦੌਰਾਨ ਹੈਦਰਾਬਾਦ ਦੀ ਘਟਨਾ ਦੇ ਸਬੰਧ ‘ਚ ਇਹ ਟਿੱਪਣੀ ਕੀਤੀ। ਰਾਜਨਾਥ ਨੇ ਕਿਹਾ,”ਇਸ ਤੋਂ ਵਧ ਅਣਮਨੁੱਖੀ ਕੰਮ ਨਹੀਂ ਹੋ ਸਕਦਾ। ਸਾਰੇ ਸ਼ਰਮਸਾਰ ਅਤੇ ਦੁਖੀ ਹਨ।”ਉਨ੍ਹਾਂ ਨੇ ਕਿਹਾ ਕਿ ਨਿਰਭਿਆ ਕਾਂਡ ਤੋਂ ਬਾਅਦ ਇਸੇ ਸਦਨ ‘ਚ ਸਖਤ ਕਾਨੂੰਨ ਬਣਿਆ ਸੀ ਪਰ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਭਿਆਨਕ ਅਪਰਾਧ ਹੋ ਰਹੇ ਹਨ।
ਸਹਿਮਤੀ ਬਣਦੀ ਹੈ ਸਰਕਾਰ ਕਾਨੂੰਨ ਬਣਾਵੇਗੀ
ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਸਦਨ ‘ਚ ਚਰਚਾ ਲਈ ਤਿਆਰ ਹੈ ਅਤੇ ਅਜਿਹੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ ‘ਤੇ ਸਦਨ ‘ਚ ਜੋ ਸਹਿਮਤੀ ਬਣਦੀ ਹੈ, ਉਸ ਦੇ ਆਧਾਰ ‘ਤੇ ਸਰਕਾਰ ਪ੍ਰਬੰਧ ਲਿਆਉਣ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ,”ਸਾਰੇ ਮੈਂਬਰਾਂ ਦੀ ਰਾਏ ਤੋਂ ਬਾਅਦ ਜੋ ਸਖਤ ਕਾਨੂੰਨ ਬਣਾਉਣ ‘ਤੇ ਸਹਿਮਤੀ ਹੋਵੇਗੀ, ਅਸੀਂ ਉਸ ਲਈ ਤਿਆਰ ਹਾਂ।”ਇਸ ਤੋਂ ਪਹਿਲਾਂ ਕਾਂਗਰਸ, ਭਾਜਪਾ, ਤੇਲੰਗਾਨਾ ਰਾਸ਼ਟਰ ਕਮੇਟੀ, ਵਾਈ.ਐੱਸ.ਆਰ.ਸੀ.ਪੀ., ਬਸਪਾ ਅਤੇ ਦਰਮੁਕ ਸਮੇਤ ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਹੈਦਰਾਬਾਦ ‘ਚ ਪਿਛਲੇ ਹਫਤੇ ਇਕ ਮਹਿਲਾ ਪਸ਼ੂਆਂ ਦੀ ਡਾਕਟਰ ਦੇ ਨਾਲ ਜਬਰ ਜਨਾਹ ਅਤੇ ਉਸ ਦੇ ਕਤਲ ਦੇ ਘਟਨਾ ਦੀ ਨਿੰਦਾ ਕੀਤੀ ਅਤੇ ਅਜਿਹੇ ਮਾਮਲਿਆਂ ‘ਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦੇਣ ਦੀ ਮੰਗ ਕੀਤੀ।
- ਰਾਜਨਾਥ ਸਿੰਘ ਨੇ ਸੋਮਵਾਰ ਨੂੰ ਲੋਕ ਸਭਾ ‘ਚ ਹੈਦਰਾਬਾਦ ‘ਚ ਇਕ ਮਹਿਲਾ ਨਾਲ ਜਬਰ ਜਨਾਹ ਅਤੇ ਉਸ ਦੇ ਬੇਰਹਿਮੀ ਨਾਲ ਕਤਲ ਦੀ ਘਟਨਾ ਦੀ ਨਿੰਦਾ ਕੀਤੀ
- ਇਸ ਤੋਂ ਵਧ ਅਣਮਨੁੱਖੀ ਕੰਮ ਨਹੀਂ ਹੋ ਸਕਦਾ
- ਸਾਰੇ ਸ਼ਰਮਸਾਰ ਅਤੇ ਦੁਖੀ ਹਨ
- ਸਰਕਾਰ ਸਦਨ ‘ਚ ਚਰਚਾ ਲਈ ਤਿਆਰ
- ਜਬਰ ਜਨਾਹ ਅਤੇ ਉਸ ਦੇ ਕਤਲ ਦੇ ਘਟਨਾ ਦੀ ਨਿੰਦਾ ਕੀਤੀ
- ਅਜਿਹੇ ਮਾਮਲਿਆਂ ‘ਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦੇਣ ਦੀ ਮੰਗ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
#RajnathSingh