Canada News: ਕੈਨੇਡਾ ਸਰਕਾਰ ਨੇ ਫਿਰ ਕੀਤੇ ਵਿਦਿਆਰਥੀਆਂ ਲਈ ਹੋਰ ਨਵੇਂ ਐਲਾਨ

Canada News
Canada News: ਕੈਨੇਡਾ ਸਰਕਾਰ ਨੇ ਫਿਰ ਕੀਤੇ ਵਿਦਿਆਰਥੀਆਂ ਲਈ ਹੋਰ ਨਵੇਂ ਐਲਾਨ

Canada News: ਕੈਨੇਡਾ ਸਰਕਾਰ ਨੇ ਫਿਰ ਤੋਂ ਵਿਦਿਆਰਥੀਆਂ ਲਈ ਹੋਰ ਨਵੇਂ ਅਪਡੇਟ ਜਾਰੀ ਕੀਤੇ ਹਨ। ਕੈਨੇਡਾ ਦੇ ਇਮਿਗ੍ਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਜਿਹੜੇ ਵਿਦਿਆਰਥੀ ਹਫਤੇ ’ਚ 20 ਘੰਟੇ ਕੰਮ ਕਰਦੇ ਸਨ, ਉਹ ਹੁਣ ਹਫਤੇ ’ਚ 24 ਘੰਟੇ ਕੰਮ ਕਰ ਸਕਣਗੇ। ਉਨ੍ਹਾਂ ਨੂੰ ਕੰਮ ਕਰਨ ਦੀ ਚਾਰ ਘੰਟਿਆਂ ਦੀ ਛੋਟ ਹੋਰ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਵੀ ਕਿਹਾ ਕਿ ਜੇਕਰ ਉਹ ਵਿਦਿਆਰਥੀ ਕਾਲਜ਼ ਬਦਲਣਾ ਚਾਹੁਣਗੇ ਤਾਂ ਉਨ੍ਹਾਂ ਨੂੰ ਸਟੱਡੀ ਵੀਜੇ ਨੂੰ ਨਵੇਂ ਸਿਰੇ ਤੋਂ ਲੈਣਾ ਪਵੇਗਾ।

ਇਹ ਖਬਰ ਵੀ ਪੜ੍ਹੋ : Women Punjab: ਪੰਜਾਬ ਦੀਆਂ ਔਰਤਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ, ਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਦਿੱਤੀ ਖੁਸ਼ਖ…

ਇਸ ਨੂੰ ਹੁਣ ਕੈਨੇਡਾ ਦੀ ਸਰਕਾਰ ਨੇ ਨਵਾਂ ਨਿਯਮ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਨਵੇਂ ਨਿਯਮਾਂ ਨੂੰ 15 ਨਵੰਬਰ ਤੋਂ ਲਾਗੂ ਮੰਨਿਆ ਜਾਵੇਗਾ। ਬਾਕੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਇਨ੍ਹਾਂ ਨਵੇਂ ਬਣੇ ਨਿਯਮਾਂ ਨੂੰ ਤੋੜੇਗਾ ਤਾਂ ਉਨ੍ਹਾਂ ਨੂੰ ਸਖਤ ਸਜਾ ਮਿਲੇਗੀ ਤੇ ਸਜਾ ਇਹ ਹੋਵੇਗੀ ਕਿ ਉਨ੍ਹਾਂ ਨੂੰ ਘੱਟੋ ਘੱਟ ਇੱਕ ਸਾਲ ਤੱਕ ਕੈਨੇਡਾ ਦੇ ਕੋਈ ਵੀ ਕਾਲਜ਼ ਜਾਂ ਯੂਨੀਵਰਸਿਟੀ ’ਚ ਦਾਖਲਾ ਨਹੀਂ ਮਿਲੇਗਾ। Canada News

ਹੁਣ ਪੂਰੇ 24 ਘੰਟੇ ਕਰ ਸਕਣਗੇ ਹਫਤੇ ’ਚ ਕੰਮ | Canada News

ਜਿਹੜੇ ਵਿਦਿਆਰਥੀ ਕੈਨੇਡਾ ’ਚ ਸਟੱਡੀ ਵੀਜੇ ’ਤੇ ਗਏ ਹੋਏ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਹਫਤੇ ’ਚ ਸਿਰਫ 20 ਘੰਟੇ ਕੰਮ ਕਰਨ ਦੀ ਇਜ਼ਾਜਤ ਹੀ ਸੀ, ਪਰ ਹੁਣ ਇਸ ਨੂੰ ਬਦਲ ਦਿੱਤਾ ਗਿਆ ਹੈ ਤੇ ਹੁਣ ਵਿਦਿਆਰਥੀ ਹਫਤੇ ’ਚ 24 ਘੰਟੇ ਕੰਮ ਕਰ ਸਕਣਗੇ। ਪਰ ਪਹਿਲਾਂ ਇਹ ਸੀ ਕਿ ਜਦੋਂ ਕਾਲਜ਼ ਜਾਂ ਯੂਨੀਵਰਸਿਟੀ ’ਚ ਛੁੱਟੀ ਹੋਵੇਗੀ ਤਾਂ ਉਹ ਜਿਨ੍ਹਾਂ ਮਰਜ਼ੀ ਸਮਾਂ ਕੰਮ ਕਰ ਸਕਦੇ ਹਨ ਇਸ ਬਾਰੇ ਕੋਈ ਬੰਦਿਸ਼ ਲਾਗੂ ਨਹੀਂ ਹੈ। ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲੇ ’ਚ ਇਹ ਸਹੂਲਤ ਇਸ ਲਈ ਦਿੱਤੀ ਗਈ ਹੈ ਕਿ ਵਿਦਿਆਰਥੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਣ ਤੇ ਨਾਲ ਹੀ ਇਹ ਵੀ ਯਕੀਨੀ ਬਣਾਉਣਾ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ-ਲਿਖਾਈ ਨਾਲ ਸਮਝੌਤਾ ਨਾ ਕਰਨਾ ਪਵੇ, ਇਸ ਲਈ ਇਹ ਸਹੂਲਤ ਦਿੱਤੀ ਗਈ ਹੈ।