ਅਰਥਵਿਵਸਥਾ ‘ਚ ਸੁਧਾਰ ‘ਤੇ ਸਰਕਾਰ ਦਾ ਧਿਆਨ ਨਹੀਂ : ਪ੍ਰਿਯੰਕਾ
ਕਿਹਾ, ਅਰਥਵਿਵਸਥਾ ਸੁਧਾਰਨ ਦਾ ਮਾਮਲਾ ਠੰਢੇ ਬਸਤੇ ‘ਚ ਬੰਦ
ਨਵੀਂ ਦਿੱਲੀ, ਏਜੰਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka) ਨੇ ਅਰਥਵਿਵਸਥਾ ‘ਚ ਗਿਰਾਵਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਅਰਥਵਿਵਸਥਾ ‘ਚ ਸੁਧਾਰ ਉਸਦੀ ਪਹਿਲ ਹੋਣੀ ਚਾਹੀਦੀ ਸੀ ਪਰ ਉਸ ਨੇ ਇਸ ਮਾਮਲੇ ਨੂੰ ਠੰਢੇ ਬਸਤੇ ‘ਚ ਪਾ ਦਿੱਤਾ ਹੈ। ਸ੍ਰੀਮਤੀ ਵਾਡਰਾ ਨੇ ਵੀਰਵਾਰ ਨੂੰ ਟਵੀਟ ਕੀਤਾ ਕਿ ਅਰਥਵਿਵਸਥਾ ‘ਤੇ ਭਾਜਪਾ ਸਰਕਾਰ ਨੂੰ ਸਭ ਤੋਂ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਪਰ ਹੁਣ ਅਰਥਵਿਵਸਥਾ ਸੁਧਾਰਨ ਦਾ ਮਾਮਲਾ ਠੰਢੇ ਬਸਤੇ ‘ਚ ਬੰਦ ਹੈ। ਜੀਡੀਪੀ ਵਾਧੇ ਦੇ ਅਨੁਮਾਨ ਦੱਸਦੇ ਹਨ ਕਿ ਹਾਲਾਤ ਠੀਕ ਨਹੀਂ ਹਨ। ਉਹਨਾਂ ਕਿਹਾ ਕਿ ਕੁੱਲ ਘਰੇਲੂ ਉਤਪਾਦ ਜੀਡੀਪੀ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਸ ਵਾਰ ਵੀ ਗਿਰਾਵਟ ਦਾ ਹੀ ਅਨੁਮਾਨ ਹੈ। ਉਹਨਾਂ ਕਿਹਾ ਕਿ ਇਸ ਦਾ ਸਭ ਤੋਂ ਜ਼ਿਆਦਾ ਅਸਰ ਵਪਾਰ, ਗਰੀਬਾਂ, ਦਿਹਾੜੀ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰੋਜ਼ਗਾਰ ‘ਤੇ ਪੈ ਰਿਹਾ ਹੈ। ਸਰਕਾਰ ਵੱਲੋਂ ਕੋਈ ਵੀ ਭਰੋਸੇ ਲਾਇਕ ਕਾਰਵਾਈ ਨਹੀਂ ਹੋ ਰਹੀ।
- ਜੀਡੀਪੀ ਵਾਧੇ ਦੇ ਅਨੁਮਾਨ ਦੱਸਦੇ ਹਨ ਕਿ ਹਾਲਾਤ ਠੀਕ ਨਹੀਂ ਹਨ
- ਕੁੱਲ ਘਰੇਲੂ ਉਤਪਾਦ ਜੀਡੀਪੀ ‘ਚ ਆ ਰਹੀ ਹੈ ਲਗਾਤਾਰ ਗਿਰਾਵਟ
- ਸਭ ਤੋਂ ਜ਼ਿਆਦਾ ਅਸਰ ਵਪਾਰ, ਗਰੀਬਾਂ, ਦਿਹਾੜੀ ‘ਤੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਰੋਜ਼ਗਾਰ ‘ਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।