Pusa 44: ਸਰਕਾਰ ਨੇ ਪੂਸਾ 44 ਝੋਨੇ ਦੀ ਬਿਜਾਈ ’ਤੇ ਲਿਆ ਨਵਾਂ ਫੈਸਲਾ

Paddy ki Kheti

ਸਰਕਾਰ ਨੇ ਝੋਨੇ ਦੀ ਪੂਸਾ 44 ਕਿਸਮ ’ਤੇ ਲਾਈ ਪੂਰਨ ਤੌਰ ’ਤੇ ਪਾਬੰਦੀ | Pusa 44

  • ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਜਾਰੀ ਕੀਤਾ ਪੱਤਰ | Pusa 44
  • ਪੰਜਾਬ ਅੰਦਰ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਸਮੇਤ ਅਨੇਕਾਂ ਖਾਮੀਆਂ ਤਹਿਤ ਲਿਆ ਫੈਸਲਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲਗਾਤਾਰ ਡੂੰਘੇ ਜਾ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਕਿਸਮ ਪੂਸਾ 44 ਦੇ ਬੀਜ਼ ਦੀ ਵਿਕਰੀ ਅਤੇ ਬਿਜਾਈ ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ। ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਸਖਤੀ ਕਰਦਿਆ ਇਸ ਸਬੰਧੀ ਆਪਣੇ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਜਾਰੀ ਕਰਦਿਆ ਇਸ ਤੇ ਨਿਗਾਹ ਰੱਖਣ ਲਈ ਆਖਿਆ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਤੋਂ ਹੀ ਝੋਨੇ ਦੀ ਪੁਰਾਣੀ ਕਿਸਮ ਪੂਸਾ 44 ਨੂੰ ਨਾ ਬੀਜਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਪੱਕਣ ਵਿੱਚ ਬਹੁਤ ਸਮਾਂ ਲੈਦੀ ਹੈ ਅਤੇ ਇਸ ਵਿੱਚ ਪਾਣੀ ਦੀ ਵਧੇਰੇ ਖ਼ਪਤ ਹੁੰਦੀ ਹੈ। ਪੰਜਾਬ ਅੰਦਰ ਪਾਣੀ ਦੇ ਨੀਵੇਂ ਹੁੰਦੇ ਪੱਧਰ ਕਾਰਨ ਪੰਜਾਬ ਦੇ ਕਾਫ਼ੀ ਜ਼ਿਲ੍ਹੇ ਡਾਰਕ ਜੋਨ ਵਿੱਚ ਪੁੱਜ ਗਏ ਹਨ। (Pusa 44)

ਇਹ ਵੀ ਪੜ੍ਹੋ : Murder: ਮੋਹਾਲੀ ’ਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ

ਭਗਵੰਤ ਮਾਨ ਸਰਕਾਰ ਵੱਲੋਂ ਪੂਸਾ 44 ਤੇ ਸਖ਼ਤੀ ਨਾਲ ਫੈਸਲਾ ਲਿਆ ਗਿਆ ਹੈ। ਡਾਇਰੈਕਟਰ ਖੇਤੀਬਾੜੀ ਵਿਭਾਗ ਵੱਲੋਂ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਪੱਤਰ ਭੇਜਦਿਆ ਆਖਿਆ ਗਿਆ ਕਿ ਪੀਏਯੂ ਦੀਆਂ ਸਿਫ਼ਾਰਸਾਂ ਅਨੁਸਾਰ ਘੱਟ ਪਾਣੀ ਅਤੇ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇੇਂ ਪੀਆਰ 126 ਆਦਿ ਘੱਟ ਵਾਲੀਆਂ ਕਿਸਮਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀਂ ਬਿਜਵਾਉਣ ਦੀ ਸਿਫ਼ਾਰਸ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਸਾਂ ਅਧੀਨ ਝੋਨੇ ਦੀ ਪੂਸਾ 44 ਕਿਸਮ ਨੂੰ ਲਾਉਣ ਸਬੰਧੀ ਕਿਹਾ ਗਿਆ ਹੈ। ਕਿਉਂਕਿ ਪੂਸਾ 44 ਕਿਸਮ ਜਿੱਥੇ ਵੱਧ ਪਾਣੀ ਪੱਕਣ ਵਿੱਚ ਵੱਧ ਸਮਾਂ ਲੈਦੀ ਹੈ ਨਾਲ ਹੀ ਕਟਾਈ ਉਪਰੰਤ। (Pusa 44)

ਇਸ ਦੀ ਪਰਾਲੀ ਜਿਆਦਾ ਹੁੰਦੀ ਹੈ। ਕਿਸਾਨਾਂ ਵੱਲੋਂ ਜਿਆਦਾ ਪਰਾਲੀ ਕਾਰਨ ਇਸ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਪੂਸਾ 44 ਦੀ ਕਿਸਮ ਨੂੰ ਝੁਲਸ ਰੋਗ ਸਮੇਤ ਹੋਰ ਬਿਮਾਰੀਆਂ ਜਿਆਦਾਂ ਪੈਂਦੀਆਂ ਹਨ, ਜਿਸ ਕਾਰਨ ਕੀਟਨਾਸਕਾਂ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ। ਇਸ ਕਾਰਨ ਸੂਬੇ ਦੀ ਮਿੱਟੀ, ਪਾਣੀ ਅਤੇ ਹਵਾ ਵੱਡੀ ਪੱਧਰ ਤੇ ਪਲੀਤ ਹੁੰਦੀ ਹੈ। ਇਸ ਤਹਿਤ ਹਦਾਇਤ ਕੀਤੀ ਜਾਂਦੀ ਹੈ ਕਿ ਪੂਸਾ 44 ਦੀ ਵਿਕਰੀ ਅਤੇ ਬਿਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ। ਇੱਧਰ ਕਿਸਾਨ ਕੁਲਵਿੰਦਰ ਸਿੰਘ, ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਣੀ ਦੀ ਬੱਚਤ ਲਈ ਪੂਸਾ 44 ਨੂੰ ਕਿਸਾਨਾਂ ਵੱਲੋਂ ਆਪੇ ਹੀ ਤਿਆਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਪਾਣੀ, ਬਿਮਾਰੀ ਅਤੇ ਖਰਚੇ ਦਾ ਘਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਫੈਸਲਾ ਚੰਗਾ ਲਿਆ ਗਿਆ ਹੈ। (Pusa 44)

ਪੰਜਾਬ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਸਖ਼ਤ : ਡਾਇਰੈਕਟਰ | Pusa 44

ਇਸ ਸਬੰਧੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਸੂਬੇ ਦੇ ਦੁਕਾਨਦਾਰਾਂ ਨੂੰ ਪਹਿਲਾ ਹੀ ਪੂਸਾ 44 ਜਾਂ ਪੀਲੀ ਪੂਸਾ ਦੇ ਬੀਜ਼ ਨਾ ਰੱਖਣ ਅਤੇ ਨਾ ਹੀ ਵੇਚਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੂਹ ਖੇਤੀਬਾੜੀ ਅਫ਼ਸਰਾਂ ਨੂੰ ਵੀ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜੇਕਰ ਕੋਈ ਕਿਸਾਨ ਪੂਸਾ 44 ਦੀ ਪਨੀਰੀ ਆਦਿ ਲਗਾਉਦਾ ਹੈ ਤਾ ਉਸ ਨੂੰ ਰੋਕਿਆ ਜਾਵੇ। (Pusa 44)

ਜ਼ਿਲ੍ਹੇ ਅੰਦਰ ਕਿਸੇ ਦੁਕਾਨਦਾਰ ਕੋਲ ਪੂਸਾ 44 ਦਾ ਬੀਜ਼ ਨਹੀਂ : ਮੁੱਖ ਖੇਤੀਬਾੜੀ ਅਫ਼ਸਰ | Pusa 44

ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ 11 ਪਰਮਲ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਪੀਆਰ 126, 121, 122, 128, 131 ਹਨ। ਉਨ੍ਹਾਂ ਕਿਹਾ ਕਿ ਪੀਆਰ 126 ਬਿਜਾਈ ਤੋਂ ਬਾਅਦ 93 ਦਿਨ ਲੈਦੀ ਹੈ ਅਤੇ ਪ੍ਰਤੀ ਏਕੜ ਇਸ ਦਾ ਝਾੜ 30 ਕੁਇੰਟਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਅੰਦਰ ਕਿਸੇ ਵੀ ਦੁਕਾਨਦਾਰ ਕੋਲ ਪੂਸਾ 44 ਦਾ ਬੀਜ਼ ਨਹੀਂ ਹੈ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਪਹਿਲਾ ਹੀ ਚੈਕਿੰਗ ਕਰ ਲਈ ਗਈ ਹੈ। (Pusa 44)