ਕਿਹਾ, ਗਲਤ ਤਰੀਕੇ ਨਾਲ ਆਪਣੀਆਂ ਪ੍ਰਾਪਤੀਆਂ ਗਿਣਾਉਂਦੀ ਹੈ ਸਰਕਾਰ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਨੂੰ ਸੰਕਟ ‘ਚ ਤਾਂ ਪਹੁੰਚਾ ਦਿੰਦੀ ਹੈ ਪਰ ਸਮੱਸਿਆ ਦੇ ਹੱਲ ਦੀ ਉਸ ਕੋਲ ਕੋਈ ਯੋਜਨਾ ਨਹੀਂ ਹੁੰਦੀ ਹੈ।
ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਰਕਾਰ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਦੀ ਬਜਾਇ ਗਲਤ ਦੌੜ ‘ਚ ਸ਼ਾਮਲ ਹੋ ਜਾਂਦੀ ਹੈ ਤੇ ਗਲਤ ਤਰੀਕੇ ਨਾਲ ਆਪਣੀਆਂ ਪ੍ਰਾਪਤੀਆਂ ਗਿਣਾਉਣ ਲੱਗਦੀ ਹੈ। ਕੋਰੋਨਾ ਮਹਾਂਮਾਰੀ ਤੇ ਵਸਤੂ ਤੇ ਸੇਵਾ ਟੈਕਸ ਜੀਐਸਟੀ ‘ਚ ਵੀ ਉਹ ਇਹੀ ਕਰ ਰਹੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, ”ਮੋਦੀ ਸਰਕਾਰ ਦੇਸ਼ ਨੂੰ ਸੰਕਟ ‘ਚ ਪਹੁੰਚਾ ਕੇ ਹੱਲ ਲੱਭਣ ਦੀ ਬਜਾਇ ਸ਼ਤੁਰਮੁਰਗ ਬਣ ਜਾਂਦੀ ਹੈ। ਹਰ ਗਲਤ ਦੌੜ ‘ਚ ਦੇਸ਼ ਅੱਗੇ ਹੈ ਕੋਰੋਨਾ ਪੀੜਤਾਂ ਦੇ ਅੰਕੜੇ ਹੋਣ ਜਾਂ ਜੀਡੀਪੀ ‘ਚ ਗਿਰਾਵਟ।” ਇਸ ਦੇ ਨਾਲ ਹੀ ਉਨ੍ਹਾਂ ਇੱਕ ਖਬਰ ਵੀ ਪੋਸਟ ਕੀਤੀ, ਜਿਸ ‘ਚ ਲਿਖਿਆ ਹੈ, ”ਕੋਰੋਨਾ ਦੇ ਵਿਗੜਦੇ ਹਾਲਾਤ, ਕਫ਼ਨ ਦੇ ਲਈ ਲੱਗ ਰਹੀਆਂ ਹਨ ਕਤਾਰਾਂ, ਵੇਚਣ ਵਾਲੇ ਬੋਲੇ, ਜੀਵਨ ‘ਚ ਅਜਿਹਾ ਪਹਿਲੀ ਵਾਰ ਵੇਖਿਆ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.