ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਪੁਸ਼ਪਿੰਦਰ ਸਿੰਘ) ਰਾਮਾਂ ਨਸੀਬਪੁਰਾ। ਬਲਾਕ ਰਾਮਾਂ ਨਸੀਬਪੁਰਾ ਦੇ ਰਾਮਾਂ ਮੰਡੀ ਵਾਸੀ ਗੋਰਾ ਲਾਲ ਇੰਸਾਂ (90) ਪੁੱਤਰ ਰਾਮ ਲਾਲ (ਲਹਿਰੀ ਵਾਲੇ) ਕੱਚਾ ਵਾਸ ਵਾਰਡ ਨੰਬਰ 2 ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਮਾਲਕ ਦੇ ਚਰਨਾਂ ਵਿਚ ਜਾ ਬਿਰਾਜੇ ਹਨ। (Body Donation) ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਆ ’ਤੇ ਚੱਲਦੇ ਹੋਏ ਗੋਰਾ ਲਾਲ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਲਾਕ ਮੋਗਾ ਦੀ ਸੁਰਜੀਤ ਕੌਰ ਇੰਸਾਂ ਵੀ ਹੋਈ ਸਰੀਰਦਾਨੀਆਂ ’ਚ ਸ਼ਾਮਲ
ਵੇਰਵਿਆਂ ਮੁਤਾਬਿਕ ਗੋਰਾ ਲਾਲ ਪਿਛਲੇ 70 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਮਾਨਵਤਾ ਦੀ ਸੇਵਾ ਨੂੰ ਸਮਰਪਤ ਹੋ ਗਏ। ਉਨ੍ਹਾਂ ਨੇ ਲੰਮਾ ਸਮਾਂ ਰਾਮਾਂ ਮੰਡੀ ਦੀ ਗਊਸ਼ਾਲਾ ਵਿਚ ਸੇਵਾ ਕੀਤੀ।
ਗੋਰਾ ਲਾਲ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾਏ
ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਰਾਜੇਸ਼ ਕੁਮਾਰ, ਵਿਨੋਦ ਕੁਮਾਰ ,ਅਸ਼ੋਕ ਕੁਮਾਰ, ਸਤੀਸ਼ ਕੁਮਾਰ, ਰਕੇਸ਼ ਕੁਮਾਰ, ਬੇਟੀ ਸੀਮਾ ਰਾਣੀ ਵੱਲੋਂ ਮ੍ਰਿਤਕ ਸਰੀਰ ਨੂੰ ਅਮਿ੍ਰਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਫਰੀਦਾਬਾਦ (ਹਰਿਆਣਾ) ਨੂੰ ਦਾਨ ਕੀਤਾ ਗਿਆ। ਗੋਰਾ ਲਾਲ ਇੰਸਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜੀ ਹੋਈ ਐਂਬੂਲੈਂਸ ਰਾਹੀਂ ਬਾਜ਼ਾਰ ਵਿੱਚੋਂ ਦੀ ਲਿਜਾਂਦੇ ਹੋਏ ‘ਗੋਰਾ ਲਾਲ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾਏ ਗਏ।
ਗਊਸ਼ਾਲਾ ਕੋਲੋਂ ਤੇਲੂ ਰਾਮ ਲਹਿਰੀ ਤੇ ਗਊਸ਼ਾਲਾ ਦੇ ਪ੍ਰਧਾਨ ਵਿਜੈ ਕੁਮਾਰ ਲਹਿਰੀ ਵੱਲੋਂ ਝੰਡੀ ਦੇ ਕੇ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਮਦਨ ਕੁਮਾਰ ਲਹਿਰੀ, ਵੇਦ ਪ੍ਰਕਾਸ਼ ਗਰੋਵਰ, 15 ਮੈਂਬਰ ਬਲਕੌਰ ਸਿੰਘ, ਗੁਰਪ੍ਰੀਤ ਸਿੰਘ ਗਿਆਨਾ, ਕਿਰਨਜੀਤ ਵਿਕੀ, ਪ੍ਰੇਮੀ ਸੇਵਕ ਪਵਨ ਕੁਮਾਰ, ਪ੍ਰੇਮੀ ਪੰਚਾਇਤ, ਸ਼ਾਹ ਸਤਿਨਾਮ ਜੀ ਗ੍ਰੀਨ ਅੱੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭਾਈ, ਭੈਣਾਂ, ਸਮੂਹ ਲਹਿਰੀ ਪਰਿਵਾਰ ਅਤੇ ਰਿਸ਼ਤੇਦਾਰ ਭੈਣ-ਭਾਈ ਅੰਤਿਮ ਯਾਤਰਾ ਵਿੱਚ ਸ਼ਾਮਲ ਸਨ।
ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ ਸ਼ਲਾਘਾਯੋਗ : ਕੌਂਸਲਰ (Body Donation)
ਵਾਰਡ ਦੇ ਕੌਂਸਲਰ ਤੇਲੂ ਰਾਮ ਲਹਿਰੀ ਨੇ ਕਿਹਾ ਕਿ ਗੋਰਾ ਲਾਲ ਬਹੁਤ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਅੱਜ ਜੋ ਉਨ੍ਹਾਂ ਦਾ ਸਰੀਰ ਦਾਨ ਹੋਇਆ ਹੈ ਇਹ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦੇ ਹੋਏ ਕੀਤਾ ਹੈ ਜੋ ਕਿ ਬਹੁਤ ਵੱਡੀ ਗੱਲ ਹੈ। ਡੇਰਾ ਸੱਚਾ ਸੌਦਾ ਵੱਲੋਂ ਜੋ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਬਹੁਤ ਹੀ ਸ਼ਲਾਘਾਯੋਗ ਹਨ ਸਾਨੂੰ ਸਾਰਿਆਂ ਨੂੰ ਉਨ੍ਹਾਂ ’ਤੇ ਚੱਲਣਾ ਚਾਹੀਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ