ਫਰੂਖਾਬਾਦ-ਕਾਨਪੁਰ ਮਾਰਗ ‘ਤੇ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਆਵਾਜਾਈ ਪ੍ਰਭਾਵਿਤ

Goods Train Derails Sachkahoon

ਫਰੂਖਾਬਾਦ-ਕਾਨਪੁਰ ਮਾਰਗ ‘ਤੇ ਮਾਲ ਗੱਡੀ ਪਟੜੀ ਤੋਂ ਉਤਰੀ, ਰੇਲ ਆਵਾਜਾਈ ਪ੍ਰਭਾਵਿਤ

ਫਰੂਖਾਬਾਦ। ਉੱਤਰ ਪ੍ਰਦੇਸ਼ ਦੇ ਫਰੂਖਾਬਾਦ-ਕਾਨਪੁਰ ਰੇਲਵੇ ਸੈਕਸ਼ਨ ‘ਤੇ ਮੰਗਲਵਾਰ ਤੜਕੇ ਇਕ ਮਾਲ ਗੱਡੀ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ, (Goods Train Derails) ਜਿਸ ਕਾਰਨ ਇਸ ਮਾਰਗ ‘ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਉੱਤਰ-ਪੂਰਬ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਇਜਤ ਨਗਰ ਡਿਵੀਜ਼ਨ ਦੇ ਕਾਨਪੁਰ ਅਨਵਰਗੰਜ, ਫਾਰੂਖਾਬਾਦ ਰੇਲਵੇ ਸੈਕਸ਼ਨ ‘ਤੇ ਕਾਨਪੁਰ ਦੇਹਾਤ ਜ਼ਿਲੇ ਦੇ ਚੌਬੇਪੁਰ ਸਟੇਸ਼ਨ ਨੇੜੇ ਸਵੇਰੇ 4.30 ਵਜੇ ਵਾਪਰੀ। ਕਾਨਪੁਰ ਤੋਂ ਫਾਰੂਖਾਬਾਦ ਜਾ ਰਹੀ ਮਾਲ ਗੱਡੀ ਦੇ 12ਵੇਂ ਅਤੇ 13ਵੇਂ ਡੱਬੇ ਪਟੜੀ ਤੋਂ ਉਤਰ ਗਏ। ਇਸ ਤੋਂ ਬਾਅਦ ਡਰਾਈਵਰ ਨੇ ਮਾਲ ਗੱਡੀ ਖੜ੍ਹੀ ਕਰ ਦਿੱਤੀ ਅਤੇ ਘਟਨਾ ਦੀ ਸੂਚਨਾ ਰੇਲਵੇ ਅਧਿਕਾਰੀਆਂ ਨੂੰ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਉੱਤਰ ਪੂਰਬੀ ਰੇਲਵੇ ਇਜਤ ਨਗਰ ਡਵੀਜ਼ਨ ਦੇ ਸੀਨੀਅਰ ਡੀਓਐਮ ਡਾਕਟਰ ਹਰੀਸ਼ ਆਪਣੀ ਟੀਮ ਸਮੇਤ ਚੌਬੇਪੁਰ ਸਟੇਸ਼ਨ ਲਈ ਮੌਕੇ ‘ਤੇ ਰਵਾਨਾ ਹੋ ਗਏ। ਇਸ ਤੋਂ ਇਲਾਵਾ ਕਾਸਗੰਜ ਰੇਲਵੇ ਸਟੇਸ਼ਨ ਤੋਂ ਦੁਰਘਟਨਾ ਸਹਾਇਤਾ ਰੇਲ ਗੱਡੀ ਚੌਬੇਪੁਰ ਮੌਕੇ ਲਈ ਰਵਾਨਾ ਕੀਤੀ ਗਈ। ਰੇਲਵੇ ਅਧਿਕਾਰੀਆਂ ਮੁਤਾਬਕ ਜਦੋਂ ਤੱਕ ਚੌਬੇਪੁਰ ਸਟੇਸ਼ਨ ਦਾ ਰੇਲ ਰੂਟ ਸਾਫ਼ ਨਹੀਂ ਹੋ ਜਾਂਦਾ, ਉਦੋਂ ਤੱਕ ਫਾਰੂਖਾਬਾਦ ਅਤੇ ਕਾਨਪੁਰ ਵਿਚਕਾਰ ਲੰਘਣ ਵਾਲੀਆਂ ਅੱਧੀ ਦਰਜਨ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਕਾਰਨ ਸਵੇਰੇ ਇਸ ਰੂਟ ’ਤੇ ਲੰਘਣ ਵਾਲੀਆਂ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here