ਨਸ਼ੇ ਦੀ ਲਤ ਕੇਵਲ ਪੰਜਾਬ ’ਚ ਹੀ ਆਪਣੇ ਪੈਰ ਨਹੀਂ ਪਸਾਰ, ਬਲਕਿ ਨਸ਼ਾ ਅੱਜ ਅੰਤਰਰਾਸ਼ਟਰੀ ਸਮੱਸਿਆ | Drugs
ਨਸ਼ੇ ਦੀ ਲਤ ਕੇਵਲ ਪੰਜਾਬ ’ਚ ਹੀ ਆਪਣੇ ਪੈਰ ਨਹੀਂ ਪਸਾਰ, ਬਲਕਿ ਨਸ਼ਾ ਅੱਜ ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕਾ ਹੈ। ਜਾਂ ਇੰਝ ਆਖ ਲਵੋ ਕਿ ਪੂਰਾ ਸੰਸਾਰ ਹੀ ਇਸ ਦੀ ਜਕੜ ਵਿਚ ਆ ਚੁੱਕਾ ਹੈ। ਵੱਡੇ-ਵੱਡੇ ਲੋਕਾਂ ਵੱਲੋਂ ਇਸ ਨੂੰ ਕਾਰੋਬਾਰ ਵਜੋਂ ਲਿਆ ਜਾ ਰਿਹਾ ਹੈ। ਇਸੇ ਕਰਕੇ ਇਸ ਦੀਆਂ ਜੜ੍ਹਾਂ ਏਨੀਆਂ ਜ਼ਿਆਦਾ ਡੂੰਘੀਆਂ ਹੋ ਚੁੱਕੀਆਂ ਹਨ ਕਿ ਇਸ ਨੂੰ ਪੁੱਟਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਨਸ਼ੇ ਦੇ ਫੈਲਾਅ ਦੇ ਇੱਕ ਨਹੀਂ ਸਗੋਂ ਕਈ ਕਾਰਨ ਹਨ, ਜਿੰਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਨ ਨਸ਼ੇ ਦੀ ਸਮੱਗਲਿੰਗ ਦੇ ਜ਼ਰੀਏ ਜਲਦੀ ਅਮੀਰ ਹੋਣ ਦੀ ਲਾਲਸਾ ਰੱਖਣਾ ਹੈ। ਇਹੀ ਵਜ੍ਹਾ ਹੈ ਕਿ ਨਸ਼ਾ ਤਸਕਰੀ ਇੱਕ ਕਾਰੋਬਾਰ ਵਾਂਗ ਫੈਲ ਚੁੱਕਾ ਹੈ। ਇੱਕ ਆਮ ਬੰਦੇ ਤੋਂ ਲੈ ਕੇ ਰਾਜਸੀ ਨੇਤਾ ਤੇ ਫਿਲਮੀ ਅਭਿਨੇਤਾ ਵੀ ਇਸ ਵਿਚ ਸ਼ਾਮਿਲ ਹਨ, ਜਿਸ ਕਰਕੇ ਨਸ਼ੇ ਨੂੰ ਰੋਕਣਾ ਏਨਾ ਆਸਾਨ ਨਹੀਂ ਹੈ ਜਿੰਨ੍ਹਾਂ ਇਹ ਜਾਪਦਾ ਹੈ। Drugs
ਗੈਂਗਸਟਰਾਂ ਦਾ ਵਧਦਾ ਘੇਰਾ ਵੀ ਨਸ਼ੇ ਸਦਕਾ ਹੀ ਹੈ
ਗੈਂਗਸਟਰਾਂ ਦਾ ਵਧਦਾ ਘੇਰਾ ਵੀ ਨਸ਼ੇ ਸਦਕਾ ਹੀ ਹੈ। ਇਸ ਗੰਭੀਰ ਮਸਲੇ ’ਤੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਨੂੰ ਡੂੰਘਾਈ ਨਾਲ ਸੋਚਣਾ ਪਾਵੇਗਾ ਕਿਉਂਕਿ ਇਹ ਮਸਲਾ ਕਿਸੇ ਇੱਕ ਸਟੇਟ ਦਾ ਨਹੀਂ ਜਾਂ ਦੇਸ਼ ਦਾ ਨਹੀਂ ਹੈ। ਨਾ ਹੀ ਇਕੱਲੇ ਪੰਜਾਬ ਦਾ ਮਸਲਾ ਹੈ। ਗੈਂਗਸਟਰ ਜਾਂ ਗੰਨ ਕਲਚਰ ਅਤੇ ਨਸ਼ਾ ਤਸਕਰੀ ਨੂੰ ਕਿਸੇ ਵੀ ਰਾਜ ਜਾਂ ਦੇਸ਼ ਦੇ ਹਿੱਤ ’ਚ ਨਹੀਂ ਆਖਿਆ ਜਾ ਸਕਦਾ। ਕਿਸੇ ਵੀ ਦੇਸ਼ ਦੀ ਨੌਜਵਾਨੀ ਤੇ ਨਸਲਾਂ ਨੂੰ ਤਬਾਹ ਕਰਨ ’ਚ ਗੈਂਗਸਟਰਵਾਦ ਤੇ ਨਸ਼ਾ ਤਸਕਰੀ ਵੱਡਾ ਰੋਲ ਅਦਾ ਕਰ ਰਹੇ ਹਨ। ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਾਰੀ ਕੀਤੀ ਮਾਣਸ ਹੈਲਪਲਾਈਨ ਨੂੰ ਲਾਂਚ ਕਰਦਿਆਂ ਦਿੱਤਾ ਬਿਆਨ ਚੋਖਾ ਮਾਇਨੇ ਰੱਖਦਾ ਹੈ। Drugs
Read This : ਅਬਾਦੀ ’ਤੇ ਕਾਬੂ ਪਾਏ ਬਿਨਾ ਤਰੱਕੀ ਸੰਭਵ ਨਹੀਂ
ਉਹਨਾਂ ਵੱਲੋਂ ਇਹ ਦਾਅਵਾ ਕਰਨਾ ਕੇ ਹੁਣ ਇੱਕ ਗ੍ਰਾਮ ਨਸ਼ਾ ਵੀ ਸਰਹੱਦ ਤੋਂ ਆਵੇਗਾ ਤਾਂ ਤੁਰੰਤ ਪਤਾ ਲੱਗ ਜਾਵੇਗਾ ਜੇ ਸੱਚਮੁੱਚ ਅਜਿਹਾ ਹੁੰਦਾ ਹੈ ਤਾਂ ਇਹ ਇੱਕ ਸਾਰਥਕ ਕਦਮ ਹੈ। ਪਰ ਦੂਜੇ ਪਾਸੇ ਜੇ ਹੁਣ ਤੱਕ ਦੀ ਹਕੀਕਤ ’ਤੇ ਨਜ਼ਰ ਪਾਈ ਜਾਵੇ ਤਾਂ ਨਸ਼ਿਆਂ ਨੂੰ ਲੈ ਕੇ ਭਾਰਤ ਸਰਕਾਰ ਤੇ ਸੂਬਾ ਸਰਕਾਰਾਂ ਇੱਕ ਕਦਮ ਵੀ ਸਫ਼ਲਤਾ ਵੱਲ ਨਹੀਂ ਤੁਰ ਸਕੀਆਂ ।ਗ੍ਰਹਿ ਮੰਤਰੀ ਦਾ ਉਕਤ ਦਾਅਵਾ ਜੇ ਸਹੀ ਰੂਪ ’ਚ ਸੱਚ ਸਾਬਤ ਹੁੰਦਾ ਹੈ, ਜਿਸ ਦੀ ਹਾਲ ਦੀ ਘੜੀ ਉਮੀਦ ਕੀਤੀ ਜਾਣੀ ਬਣਦੀ ਹੈ, ਤਾਂ ਇਹ ਵਾਕਿਆ ਹੀ ਨਸ਼ੇ ਨੂੰ ਨੱਥ ਪਾਉਣ ’ਚ ਕਾਰਗਰ ਸਾਬਤ ਹੋਵੇਗਾ। ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬੀਐੱਸਐੱਫ ਦੀ ਤਾਇਨਾਤੀ ਦੇ ਬਾਵਜ਼ੂਦ ਨਸ਼ਾ ਰੁਕ ਨਹੀਂ ਰਿਹਾ, ਜੋ ਸੋਚਣ ਵਾਲੀ ਗੱਲ ਹੈ। ਨਾਲ ਹੀ ਇਹ ਇੱਕ ਗੰਭੀਰ ਸਵਾਲ ਹੈ। Drugs
ਕਰੋੜਾਂ ਅਰਬਾਂ ਦਾ ਖਰਚ ਕਰਕੇ ਵੀ ਸਰਹੱਦਾਂ ਤੋਂ ਨਸ਼ੇ ਦੀ ਸਮੱਗਲਿੰਗ ਕਿਉਂ ਨਹੀਂ ਰੁਕ ਰਹੀ?
ਕਿ ਕਰੋੜਾਂ ਅਰਬਾਂ ਦਾ ਖਰਚ ਕਰਕੇ ਵੀ ਸਰਹੱਦਾਂ ਤੋਂ ਨਸ਼ੇ ਦੀ ਸਮੱਗਲਿੰਗ ਕਿਉਂ ਨਹੀਂ ਰੁਕ ਰਹੀ? ਜੇ ਆਪਾਂ ਥੋੜ੍ਹਾ ਡੂੰਘਾਈ ਨਾਲ ਸੋਚੀਏ ਤਾਂ ਜ਼ਰੂਰ ਇਸ ਸਵਾਲ ਦੇ ਜਵਾਬ ਦੇ ਨੇੜੇ-ਤੇੜੇ ਪੁੱਜ ਜਾਵਾਂਗੇ ਕਿ ਨਸ਼ਾ ਕਿਉਂ ਨਹੀਂ ਰੁਕ ਰਿਹਾ ਗ੍ਰਹਿ ਮੰਤਰੀ ਦਾ ਇਹ ਦਾਅਵਾ ਕਿੱਥੋਂ ਤੱਕ ਸਹੀ ਸਾਬਤ ਹੁੰਦਾ ਕਿ ਹੁਣ ਹੈਲਪਲਾਈਨ ਦੇ ਜ਼ਰੀਏ ਨਸ਼ੇ ਨੂੰ ਲਗਾਮ ਲੱਗੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ। ਫਿਲਹਾਲ ਤਾਂ ਉਮੀਦ ਹੀ ਕੀਤੀ ਜਾ ਸਕਦੀ ਹੈ। ਫਿਰ ਵੀ ਦੇਸ਼ ਦੇ ਗ੍ਰਹਿ ਮੰਤਰੀ ਦਾ ਦਾਅਵਾ ਹੈ, ਇਸ ਵਾਸਤੇ ਯਕੀਨ ਕਰਨਾ ਬਣਦਾ ਹੈ। ਪਰ ਇੱਕ ਸਵਾਲ ਹੋਰ ਜੋ ਸਭ ਤੋਂ ਗੰਭੀਰ ਹੈ ਉਹ ਇਹ ਹੈ ਕਿ ਡਰੋਨ ਦੇ ਜਰੀਏ ਸਰਹੱਦਾਂ ’ਤੇ ਖਾਸਕਰ ਪਾਕਿਸਤਾਨ ਵਾਲੇ ਪਾਸਿਓਂ ਹੁੰਦੀ ਨਸ਼ੇ ਦੀ ਸਮੱਗਲਿੰਗ ਨੂੰ ਕਿਵੇਂ ਨੱਥ ਪਾਈ ਜਾਵੇਗੀ? ਕਿਉਂਕਿ ਪੰਜਾਬ ’ਚ ਨਸ਼ਾ ਸਾਰੇ ਮੁਲਕ ਤੋਂ ਵੱਧ ਸਪਲਾਈ ਹੋ ਰਿਹਾ ਹੈ। Drugs
ਜਿਸ ਨੂੰ ਰੋਕੇ ਜਾਣ ਵਾਸਤੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਹੱਥ ’ਚ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ
ਜਿਸ ਨੂੰ ਰੋਕੇ ਜਾਣ ਵਾਸਤੇ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਹੱਥ ’ਚ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਗਈ। ਪਰ ਸੱਤਾ ਸੰਭਾਲਣ ਮਗਰੋਂ ਆਪਣੇ ਕਾਰਜਕਾਲ ਦੌਰਾਨ ਉਹ ਨਸ਼ਾ ਖਤਮ ਕਰਨ ’ਚ ਅਸਫਲ ਰਹੇ। ਫੇਰ ਮੌਜੂਦਾ ਮੁੱਖ ਮੰਤਰੀ ਮਾਣਯੋਗ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਨਸ਼ੇ ਨੂੰ ਜੜੋ੍ਹਂ ਪੁੱਟ ਸੁੱਟਣ ਦੇ ਦਾਅਵੇ ਕੀਤੇ ਗਏ ਪਰ ਉਨ੍ਹਾਂ ਨੂੰ ਵੀ ਹਾਲੇ ਤੱਕ ਆਸਾਂ ਨੂੰ ਬੂਰ ਨਹੀਂ ਪਿਆ। ਜੋ ਪੰਜਾਬ ਦੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਨਸ਼ਾ ਰੋਕਣ ਲਈ ਚੁੱਕੇ ਜਾ ਰਹੇ ਕਦਮ ਇੱਕ ਚੰਗਾ ਉਪਰਾਲਾ ਆਖੇ ਜਾ ਸਕਦੇ ਹਨ ਪਰ ਇਸ ਲਈ ਦੇਸ਼ ਅਤੇ ਸੂਬਿਆਂ ਨੂੰ ਰਲ ਕੇ ਸਾਂਝੀ ਰਣਨੀਤੀ ਤਿਆਰ ਕਰਨੀ ਹੋਵੇਗੀ। Drugs
ਨਸ਼ੇ ਦੀ ਸਮੱਗਲਿੰਗ ’ਚ ਹਿੱਸੇਦਾਰ ਪਾਇਆ ਜਾਂਦਾ ਹੈ ਉਸ ਪ੍ਰਤੀ ਕਾਨੂੰਨ ਨੂੰ ਸਖਤ ਹੋਣਾ ਪਵੇਗਾ
ਇੱਕ ਗੱਲ ਹੋਰ, ਜੋ ਵੀ ਨਸ਼ੇ ਦੀ ਸਮੱਗਲਿੰਗ ’ਚ ਹਿੱਸੇਦਾਰ ਪਾਇਆ ਜਾਂਦਾ ਹੈ ਉਸ ਪ੍ਰਤੀ ਕਾਨੂੰਨ ਨੂੰ ਸਖਤ ਹੋਣਾ ਪਵੇਗਾ। ਨਸ਼ੇ ’ਚ ਸ਼ਾਮਿਲ ਲੋਕਾਂ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਤੈਅ ਕੀਤੀ ਜਾਣਾ ਲਾਜਮੀ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੇ ਨਸ਼ੇ ਦੀ ਸਮੱਗਲਿੰਗ ’ਚੋਂ ਬਚ ਨਿੱਕਲਣ ਦੇ ਹੱਥ ਕੰਡਿਆਂ ਨੂੰ ਟੋਹ ਕੇ ਅਜੇ ਹੋਰ ਸਖਤ ਕਾਨੂੰਨ ਬਣਾਏ ਜਾਣ ਦੀ ਜ਼ਰੂਰਤ ਹੈ ਨਹੀਂ ਤਾਂ ਨਸ਼ਿਆਂ ਨੂੰ ਲਗਾਮ ਪਾਉਣੀ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਵੀ ਹੈ। ਫੇਰ ਵੀ ਗ੍ਰਹਿ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਮਾਣਸ ਹੈਲਪਲਾਈਨ ਤੋਂ ਚੰਗੇ ਨਤੀਜਿਆਂ ਦੀ ਉਮੀਦ ਰੱਖੀ ਜਾਣੀ ਚਾਹੀਦੀ ਹੈ। ਜੋ ਦੇਸ਼ ਦੀ ਸੁਰੱਖਿਆ ਪੱਖੋਂ ਇੱਕ ਚੰਗਾ ਕਦਮ ਹੈ। Drugs
ਅਜੀਤ ਖੰਨਾ
(ਰਿਟਾ: ਲੈਕਚਰਾਰ)