Haryana New Highway: ਖੁਸ਼ਖਬਰੀ! ਹਰਿਆਣਾ-ਪੰਜਾਬ ਨੂੰ ਜੋੜਨਗੇ ਤਿੰਨ ਨਵੇਂ ਫੋਰਲੇਨ ਐਕਸਪ੍ਰੈਸ ਵੇਅ, ਜਾਣੋ ਕਿੱਥੋਂ ਹੋ ਕੇ ਲੰਘਣੇ ਇਹ ਹਾਈਵੇਅ

Haryana New Highway

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana New Highway : ਸੂਬੇ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਲੰਬੀ ਫੋਰਲੇਨ ਦੀ ਸੜਕ ਦੀ ਤਜਵੀਜ ਹੁਣ ਜ਼ਮੀਨ ’ਤੇ ਦਿਖਾਈ ਦੇ ਰਹੀ ਹੈ, ਸੂਬਾ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਵੀ ਡੱਬਵਾਲੀ ਤੋਂ ਲੈ ਕੇ ਪਾਣੀਪਤ ਤੱਕ ਇਸ ਚਾਰ ਲੇਨ ਦੀ ਸੜਕ ਦੀ ਤਜਵੀਜ ਨੂੰ ਅਸਲੀ ਰੂਪ ਦੇਣ ਲਈ ਕਮਰ ਕਸ ਲਈ ਹੈ। ਹਾਲ ਹੀ ’ਚ ਇਸ ਦਾ ਰੋਡਮੈਪ ਤਿਆਰ ਕਰਨ ਲਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਚਰਚਾ ਕੀਤੀ ਗਈ ਹੈ।

ਦੱਸ ਦਈਏ ਕਿ ਸ਼ਹਿਰਾਂ ’ਚੋਂ ਲੰਘਣ ਵਾਲੀ ਇਸ ਫੋਰਲੇਨ ਦੀ ਸੜਕ ਦੇ ਨਿਰਮਾਣ ਤੋਂ ਪਹਿਲਾਂ ਜ਼ਰੂਰੀ ਸਰਵੇਖਣ ਸਮੇਤ ਹੋਰ ਸਾਰੀਆਂ ਰਸਮਾਂ ਜਲਦੀ ਹੀ ਪੂਰੀਆਂ ਕਰ ਲਈਆਂ ਜਾਣਗੀਆਂ। ਲਗਭਗ 300 ਕਿਲੋਮੀਟਰ ਦੇ ਤਜਵੀਜਤ ਫੋਨ ਲੇਨ ਲਈ ਜ਼ਮੀਨ ਐਕਵਾਇਅਰ ਦੇ ਵੱਡੇ ਮੁੱਦੇ ਨੂੰ ਦੇਖਦੇ ਹੋਏ ਅਧਿਕਾਰੀ ਹੁਣ ਅਨੁਮਾਨਿਤ ਲਾਗਤ ਲਈ ਜ਼ਿਲ੍ਹਾਵਾਰ ਮਸੌਦਾ ਤਿਆਰ ਕਰ ਰਹੇ ਹਨ। Haryana New Highway

ਦਰਅਸਲ ਡੱਬਵਾਲੀ ਤੋਂ ਪਾਣੀਪਤ ਤੱਕ ਫੋਰਲੇਨ ਦੀ ਸੜਕ ਬਣਾਉਣ ਦੀ ਤਜਵੀਜ ਹੈ। ਇਹ ਫੋਰਲੇਨ ਸੂਬੇ ਦੇ ਪੱਛੜੇ ਕਸਬਿਆਂ ਤੇ ਸ਼ਹਿਰਾਂ ਨੂੰ ਬਿਹਤਰ ਸੜਕਾਂ ਪ੍ਰਦਾਨ ਕਰੇਗੀ। ਜਿਨ੍ਹਾਂ ਦੀ ਲੋਕ ਲੰਮੇਂ ਸਮੇਂ ਤੋਂ ਉਡੀਕ ਕਰ ਰਹੇ ਹਨ, ਹਾਲ ਹੀ ’ਚ ਹੋਈ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ’ਚ ਤਜਵੀਜਤ 300 ਕਿਲੋਮੀਟਰ ਲੰਮੇਂ ਪ੍ਰੋਜੈਕਟ ਦੇ ਤੌਰ ਤਰੀਕੇ ਤੇਅ ਕੀਤੇ ਗੲੈ। ਇਹ ਸੜਕ 14 ਤੋਂ ਜ਼ਿਆਦਾ ਸ਼ਹਿਰਾਂ ਨੂੰ ਜੋੜੇਗੀ। ਹੁਣ ਜੇਕਰ ਸਰਕਾਰ ਇਲਾਕੇ ਦੇ ਲੋਕਾਂ ਦੀ ਮੰਗ ਦੇ ਹਿਸਾਬ ਨਾਲ ਹਾਈਵੇਅ ਬਣਾਵੇਗੀ ਤਾਂ ਇਸ ਦਾ ਪੂਰਾ ਫਾਇਦਾ ਮਿਲੇਗਾ। Haryana New Highway

ਇਨ੍ਹਾਂ ਇਲਾਕਿਆਂ ਵਿੱਚੋਂ ਲੰਘੇਗਾ ਹਾਈਵੇਅ | Haryana New Highway

ਲੋਕ ਨਿਰਮਾਣ ਵਿਭਾਗ ਅਨੁਸਾਰ ਡੱਬਵਾਲੀ ਤੋਂ ਪਾਣੀਪਤ ਤੱਕ ਫੇਰਲੇਨ ਸੜਕ ਉਚਾਨਾ ਤੋਂ ਹੋ ਕੇ ਲੰਘੇਗੀ ਜਿਸ ਦਾ ਨਿਰਮਾਣ ਡੱਬਵਾਲੀ, ਕਾਲਿਆਂਵਾਲੀ, ਰੋੜੀ, ਸਰਦੂਲਗੜ੍ਹ, ਹਾਂਸਪੁਰ, ਰਤੀਆ, ਭੂਨਾ, ਸਾਨੀਆਨਾ, ਉਕਲਾਨਾ, ਲਿਟਾਨੀ, ਨਾਗੁਰਾਨ, ਅਸੰਧ, ਸਫੀਦੋਂ ਤੋਂ ਪਾਣੀਪਤ ਤੰਕ ਕਰਨ ਦੀ ਤਜਵੀਜ ਹੈ। ਫਤਿਹਾਬਾਦ ਤੋਂ ਤਜਵੀਜਤ ਫੋਰ ਲੇਨ ਦਾ ਗਲਿਆਰਾ ਪੰਜਾਬ ਹੱਦ ’ਤੇ ਹਾਂਸਪੁਰ ਤੋਂ ਸ਼ੁਰੂ ਹੋਵੇਗਾ ਤੇ ਰਤੀਆ, ਭੂਨਾ ਤੇ ਸਾਨਿਆਣਾ ਤੋਂ ਹੋ ਕੇ ਲੰਘੇਗਾ, ਇਹ 70 ਦੇ ਨੇੜੇ ਤੇੜੇ ਹੋਵੇਗਾ।

ਜ਼ਿਆਦਾਤਰ ਰਾਜ ਮਾਰਗ | Haryana New Highway

ਉਹ ਸ਼ਹਿਰ ਜਿਨ੍ਹਾਂ ਵਿੱਚੋਂ ਫੋਰਲੇਨ ਲੰਘਣ ਦੀ ਤਜਵੀਜ ਹੈ ਉਨ੍ਹਾਂ ’ਚ ਜ਼ਿਆਦਾਤਰ ਥਾਵਾਂ ’ਤੇ ਰਾਜਾਂ ਦੇ ਰਾਜਮਾਰਗ ਹਨ, ਕਈ ਥਾਵਾਂ ’ਤੇ ਜ਼ਿਲ੍ਹਾਂ ਸੜਕ ਸਿਰਫ਼ 18 ਫੁੱਟ ਚੌੜੀ ਹੈ। ਉੱਥੇ ਹੀ ਰਾਜਮਾਰਗ 24 ਫੁੱਟ ਚੌੜਾਂ ਹੈ ਅਜਿਹੇ ’ਚ ਜੇਕਰ ਫੋਰਲੇਨ ਦਾ ਨਿਰਮਾਣ ਕੀਤਾ ਜਾਵੇ ਤਾਂ ਆਵਾਜਾਈ ਲਈ ਬਿਹਤਰ ਸਹੂਲਤਾਂ ਮਿਲਣਗੀਆਂ।

Read Also : Haryana News: ਹਰਿਆਣਾ ਦੇ ਬਿਜ਼ਲੀ ਖਪਤਕਾਰਾਂ ਲਈ ਖੁਸ਼ਖਬਰੀ, ਬਿਜਲੀ ਬਿੱਲ ’ਚ ਮਿਲੇਗੀ ਇਹ ਖਾਸ ਸਹੂਲਤ…