ਜ਼ਿਲ੍ਹੇ ਦੇ 53 ਸਕੂਲਾਂ ‘ਚ ਕੀਤਾ ਜਾ ਰਿਹੈ ਸੋਕ ਪਿਟ ਬਣਾਉਣ ਦਾ ਕੰਮ
ਪਿੰਡ ਕੋਠੇ ਅਸਪਾਲ ‘ਚ ਪਿਛਲੇ ਤਿੰਨ ਸਾਲਾਂ ਤੋਂ ਚਲਾਏ ਜਾ ਰਹੇ ਪ੍ਰਾਜੈਕਟ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ
ਸੁਖਜੀਤ ਮਾਨ, ਮਾਨਸਾ
ਪਾਣੀ ਦੇ ਦਿਨੋਂ-ਦਿਨ ਘਟ ਰਹੇ ਪੱਧਰ ਦੇ ਫਿਕਰਾਂ ਦੌਰਾਨ ਜ਼ਿਲ੍ਹਾ ਮਾਨਸਾ ‘ਚੋਂ ਇੱਕ ਰਾਹਤ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੁਣ ਪਾਣੀ ਦਾ ਪੱਧਰ ਉੱਚਾ ਹੋ ਗਿਆ ਹੈ ਤਿੰਨ ਵਰ੍ਹੇ ਪਹਿਲਾਂ ਪਾਣੀ ਬਚਾਉਣ ਲਈ ਜ਼ਿਲ੍ਹਾ ਮਾਨਸਾ ਦੇ ਪਿੰਡ ਕੋਠੇ ਅਸਪਾਲ ‘ਚ ਸੋਕਪਿਟ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਰੰਗ ਵਿਖਾਉਣ ਲੱਗੀ ਹੈ ਪਿੰਡ ਦੇ ਹਰ ਘਰ ‘ਚ ‘ਚ ਬਣਾਏ ਗਏ ਸੋਕਪਿਟਾਂ ਨਾਲ ਪਾਣੀ ਦਾ ਪੱਧਰ ਉੱਪਰ ਆ ਗਿਆ ਪਿੰਡ ਦੇ ਸਕੂਲ ‘ਚ ਕਈ ਵਰ੍ਹਿਆਂ ਤੋਂ ਬੰਦ ਪਏ ਨਕਲੇ ‘ਚੋਂ ਵੀ ਪਾਣੀ ਗਿੜਨ ਲੱਗ ਪਿਆ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣ ਲਈ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵਧਾਉਣ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਤਹਿਤ ਜ਼ਿਲ੍ਹਾ ਮਾਨਸਾ ਵਿਚ ਨਾ ਸਿਰਫ ਮੀਂਹ ਦੇ ਪਾਣੀ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਬਲਕਿ ਸੋਕ ਪਿੱਟਾਂ ਰਾਹੀਂ ਘਰਾਂ, ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੇ ਫਾਲਤੂ ਪਾਣੀ ਵੀ ਵਰਤੋਂ ਵਿੱਚ ਲਿਆਉਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ
ਵੇਰਵਿਆਂ ਮੁਤਾਬਿਕ ਜ਼ਿਲ੍ਹਾ ਮਾਨਸਾ ਦੇ 53 ਸਕੂਲਾਂ ਚ ਸੋਕਪਿਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ‘ਚੋਂ 40 ਸਕੂਲਾਂ ਵਿਚ ਇਹ ਕੰਮ ਮੁਕੰਮਲ ਹੋ ਚੁੱਕਿਆ ਹੈ। ਇਹ ਉਪਰਾਲਾ ਇਸ ਸਮੇਂ ਵੱਡਾ ਮਹੱਤਵ ਰੱਖਦਾ ਹੈ ਕਿਉਂਕਿ ਪੰਜਾਬ ਦੇ ਕਈ ਬਲਾਕਾਂ ਚ ਧਰਤੀ ਹੇਠਲਾ ਪਾਣੀ ਲੋੜ ਤੋਂ ਵੱਧ ਇਸਤੇਮਾਲ ਕੀਤਾ ਜਾ ਚੁੱਕਿਆ ਹੈ ਇਹ ਸੋਕ ਪਿੱਟ ਸਕੂਲਾਂ ਚ ਉਨ੍ਹਾਂ ਥਾਵਾਂ ਤੇ ਬਣਾਏ ਗਏ ਹਨ ਜਿੱਥੇ ਮਿੱਡ ਡੇ ਮੀਲ ਕਿਚਨ ਦਾ ਪਾਣੀ , ਆਰ.ਓ. ਪਲਾਂਟ ਦਾ ਬਚਿਆ ਪਾਣੀ , ਕੱਪੜੇ ਧੋਣ ਵਾਲੇ ਅਤੇ ਪੀਣ ਵਾਲੀ ਥਾਂ ਤੇ ਇਕੱਠਾ ਹੋਇਆ ਫਾਲਤੂ ਪਾਣੀ ਹੈ ਇਨ੍ਹਾਂ ਸੋਕ ਪਿੱਟਾਂ ਨੂੰ ਬਣਾਉਣ ਦਾ ਕੰਮ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪਾਣੀ ਦੇ ਸਰੋਤ ਵਾਲੀ ਥਾਂ ਤੋਂ ਪਾਈਪਾਂ ਵਿਛਾ ਕੇ ਉਨ੍ਹਾਂ ਸਾਰੀਆਂ ਪਾਈਪਾਂ ਨੂੰ ਇੱਕ ਥਾਂ ਤੇ ਲਿਜਾਇਆ ਜਾਂਦਾ ਹੈ ਜਿਸ ਨੂੰ ਸੋਕਪਿਟ ਕਹਿੰਦੇ ਹਨ
ਇਸ ਫਾਲਤੂ ਪਾਣੀ ਨੂੰ ਅੱਗੇ ਸਾਫ ਕੀਤਾ ਜਾਂਦਾ ਹੈ ਅਤੇ ਹੌਲੀ ਹੌਲੀ ਕਰਕੇ ਧਰਤੀ ਦੇ ਹੇਠਲੇ ਪਾਣੀ ‘ਚ ਛੱਡ ਦਿੱਤਾ ਜਾਂਦਾ ਹੈ ਮਨਰੇਗਾ ਦੇ ਜ਼ਿਲ੍ਹਾ ਮਾਨਸਾ ਦੇ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਕੋਠੇ ਅਸਪਾਲ ਦੇ ਸਕੂਲ ‘ਚ ਇੱਕ ਨਲਕਾ ਪਾਣੀ ਨਾ ਆਉਣ ਕਾਰਨ ਕਈ ਵਰ੍ਹਿਆਂ ਤੋਂ ਬੰਦ ਪਿਆ ਸੀ ਪਰ ਹੁਣ ਸਕੂਲ ਅਧਿਆਪਕਾਂ ਦਾ ਦੱਸਣਾ ਹੈ ਕਿ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਉਸ ਨਲਕੇ ‘ਚ ਮੁੜ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡਾਂ ‘ਚ ਸੋਕ ਪਿੱਟਾਂ ਬਣਾਉਣ ਦਾ ਕੰਮ ਮਨਰੇਗਾ ਤਹਿਤ ਕੀਤਾ ਜਾ ਰਿਹਾ ਹੈ ਸੋਕ ਪਿੱਟਾਂ ਰਾਹੀਂ ਨਾ ਸਿਰਫ ਫਾਲਤੂ ਪਾਣੀ ਦਾ ਬਚਾਅ ਹੁੰਦਾ ਹੈ ਬਲਕਿ ਗੰਦਾ ਪਾਣੀ ਸੜਕਾਂ ਉੱਤੇ ਆ ਕੇ ਸੜਕਾਂ ਨੂੰ ਖ਼ਰਾਬ ਕਰਨ ਦੀ ਸਮੱਸਿਆ ਤੋਂ ਵੀ ਨਿਜਾਤ ਮਿਲਦੀ ਹੈ ਮਨਰੇਗਾ ਦੇ ਕੋਆਰਡੀਨੇਟਰ ਮਨਦੀਪ ਸਿੰਘ ਨੇ ਦੱਸਿਆ ਕਿ ਮਨਰੇਗਾ ਤਹਿਤ ਬਣਾਏ ਜਾ ਰਹੇ ਇਹ ਸੋਕਪਿਟ ਉੱਥੇ ਹੀ ਬਣਾਏ ਜਾ ਰਹੇ ਹਨ ਜਿੱਥੇ ਧਰਤੀ ਹੇਠਲਾ ਪਾਣੀ ਦਸ ਮੀਟਰ ਤੋਂ ਥੱਲੇ ਹੈ ਚਾਰ ਫੁੱਟ ਲੰਬਾ ਚਾਰ ਫੁੱਟ ਚੌੜਾ ਅਤੇ ਦਸ ਫੁੱਟ ਡੂੰਘਾ ਇਹ ਸੋਕਪਿਟ ਕੰਕਰੀਟ ਟੈਂਕ ਰਾਹੀਂ ਬਣਾਇਆ ਜਾਂਦਾ ਹੈ ਇਨ੍ਹਾਂ ਸੋਕ ਪਿੱਟਾਂ ਦੀ ਨਿਯਮਿਤ ਸਫਾਈ ਵੀ ਜ਼ਰੂਰੀ ਹੈ ਜਿਸ ਦੀ ਜ਼ਿੰਮੇਵਾਰੀ ਉਸ ਵਿਅਕਤੀ ਦੀ ਹੋਵੇਗੀ ਜਿਸ ਦੀ ਇਮਾਰਤ ਚ ਸੋਕੇਟ ਬਣਾਈ ਗਈ ਹੈ।
ਕੋਠੇ ਅਸਪਾਲ ਨੂੰ ਕੌਮੀ ਪੱਧਰ ‘ਤੇ ਮਿਲਿਆ ਸਨਮਾਨ : ਡੀਸੀ
ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜੂਨ 2017 ਵਿੱਚ ਪਿੰਡ ਕੋਠੇ ਅਸਪਾਲ ਨੂੰ ਇਸ ਤਰ੍ਹਾਂ ਦੇ ਸੋਕ ਪਿਟ ਬਣਾ ਕੇ ਪਿੰਡ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੌਮੀ ਪੱਧਰ ‘ਤੇ ਭਾਰਤ ਸਰਕਾਰ ਮੰਤਰਾਲਾ ਪੇਂਡੂ ਵਿਕਾਸ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾਂ ਸਦਕਾ ਪਿੰਡ ਕੋਠੇ ਅਸਪਾਲ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।