Haryana Metro News: ਸੋਨੀਪਤ (ਹੇਮੰਤ ਕੁਮਾਰ)। ਹਰਿਆਣਾ ’ਚ ਮੈਟਰੋ ਦੇ ਵਿਸਥਾਰ ਵੱਲ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ। ਹਾਲ ਹੀ ’ਚ, ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦੇ ਪ੍ਰਮੁੱਖ ਸਲਾਹਕਾਰ ਡੀਐਸ ਢੇਸੀ ਨੇ ਸੋਨੀਪਤ ਦੇ ਮਿੰਨੀ ਸਕੱਤਰੇਤ ਵਿਖੇ ਦਿੱਲੀ ਮੈਟਰੋ ਦੇ ਵਿਸਥਾਰ ਬਾਰੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਇਸ ਮੀਟਿੰਗ ’ਚ ਸੋਨੀਪਤ ਨਗਰ ਨਿਗਮ ਦੇ ਕਮਿਸ਼ਨਰ ਹਰਸ਼ਿਤ ਕੁਮਾਰ, ਐਸਡੀਐਮ ਸੁਭਾਸ਼ ਚੰਦਰ ਤੇ ਹਰਿਆਣਾ ਮਾਸ ਰੈਪਿਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਸਲਾਹਕਾਰ ਐਸਡੀ ਸ਼ਰਮਾ ਵੀ ਮੌਜ਼ੂਦ ਸਨ। Haryana Metro News
ਇਹ ਖਬਰ ਵੀ ਪੜ੍ਹੋ : Champion Trophy: ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ ਅੱਜ ਤੋਂ, ਪਹਿਲੇ ਮੈਚ ’ਚ ਪਾਕਿਸਤਾਨ ਤੇ ਨਿਊਜੀਲੈਂਡ ਹੋਣਗੇ ਆਹਮੋ-ਸਾਹ…
ਮਿ ਸਬੰਧਤ ਮੁੱਦਿਆਂ ’ਤੇ ਚਰਚਾ | Haryana Metro News
ਮੀਟਿੰਗ ਦੌਰਾਨ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਰਿਠਲਾ ਨਾਥੂਪੁਰ ਮੈਟਰੋ ਐਕਸਟੈਂਸ਼ਨ ਪ੍ਰੋਜੈਕਟ ਦੇ ਸੰਬੰਧ ’ਚ ਜ਼ਮੀਨ ਨਾਲ ਸਬੰਧਤ ਮੁੱਦਿਆਂ ’ਤੇ ਰਾਸ਼ਟਰੀ ਰਾਜਮਾਰਗ ਅਤੇ ਲੋਕ ਨਿਰਮਾਣ ਵਿਭਾਗ ਤੋਂ ਅਪਡੇਟਸ ਮੰਗੇ। ਇਸ ਪ੍ਰੋਜੈਕਟ ਤਹਿਤ ਮੈਟਰੋ ਦੇ ਵਿਸਥਾਰ ਲਈ ਜ਼ਮੀਨ ਪ੍ਰਾਪਤੀ ਦੀ ਲੋੜ ਹੋ ਸਕਦੀ ਹੈ, ਤੇ ਜੇਕਰ ਸਰਕਾਰੀ ਜ਼ਮੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜਲਦੀ ਹੀ ਵੇਰਵੇ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
23 ਫਰਵਰੀ ਨੂੰ ਹੋਵੇਗਾ ਸਾਈਟ ਨਿਰੀਖਣ
ਐਚਐਮਆਰਟੀ ਸਲਾਹਕਾਰ ਐਸਡੀ ਸ਼ਰਮਾ ਦੀ ਅਗਵਾਈ ’ਚ, ਸੋਨੀਪਤ ਨਗਰ ਨਿਗਮ ਦੇ ਕਮਿਸ਼ਨਰ, ਐਸਡੀਐਮ ਤੇ ਹੋਰ ਅਧਿਕਾਰੀਆਂ ਵੱਲੋਂ 23 ਫਰਵਰੀ ਨੂੰ ਹਰਿਆਣਾ ’ਚ ਮੈਟਰੋ ਐਕਸਟੈਂਸ਼ਨ ਦੇ ਸੰਭਾਵਿਤ ਸਥਾਨਾਂ ਦਾ ਇੱਕ ਸਾਂਝਾ ਨਿਰੀਖਣ ਕੀਤਾ ਜਾਵੇਗਾ। ਇਸ ਨਿਰੀਖਣ ਤੋਂ ਬਾਅਦ ਹੀ ਇਸ ਪ੍ਰੋਜੈਕਟ ਸੰਬੰਧੀ ਕੋਈ ਮਹੱਤਵਪੂਰਨ ਫੈਸਲਾ ਲਿਆ ਜਾਵੇਗਾ।
ਸੋਨੀਪਤ ਤੋਂ ਦਿੱਲੀ ਯਾਤਰਾ ’ਚ ਸਮੇਂ ਦੀ ਬੱਚਤ | Haryana Metro News
ਹਰ ਰੋਜ਼ ਲਗਭਗ 50,000 ਯਾਤਰੀ ਕੰਮ ਲਈ ਸੋਨੀਪਤ ਤੋਂ ਦਿੱਲੀ ਆਉਂਦੇ-ਜਾਂਦੇ ਹਨ। ਮੈਟਰੋ ਦੇ ਵਿਸਥਾਰ ਨਾਲ ਬਵਾਨਾ, ਨਰੇਲਾ-ਨੰਗਲੋਈ ਤੇ ਨਜਫਗੜ੍ਹ ਵੱਲ ਯਾਤਰਾ ਕਰਨ ’ਚ ਸਮਾਂ ਬਚੇਗਾ, ਜਿਸ ਨਾਲ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ।