New Ration card Punjab: ਚੰਡੀਗੜ੍ਹ। ਸੂਬੇ ਵਿਚ ਰਾਸ਼ਨ ਕਾਰਡ ਸੇਵਾਵਾਂ ਨੂੰ ਹੋਰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਲਈ ਪੰਜਾਬ ਦੇ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤਾਂ ਰਾਸ਼ਨ ਕਾਰਡ ਬਣਾਉਣ, ਨਾਮ ਜੋੜਨ ਅਤੇ ਨਾਮ ਕੱਟਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਮੰਤਵ ਨਾਲ ਜਾਰੀ ਕੀਤੀਆਂ ਗਈਆਂ ਹਨ।
ਵਿਭਾਗ ਵੱਲੋਂ ਜਾਰੀ ਪੱਤਰ ਵਿਚ ਸਾਰੇ ਜ਼ਿਲ੍ਹਾ ਕੰਟਰੋਲਰਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਜਦੋਂ ਕਿਸੇ ਐੱਨ. ਐੱਫ. ਐੱਸ. ਏ./ਸਮਾਰਟ ਰਾਸ਼ਨ ਕਾਰਡ ਸਕੀਮ ਧਾਰਕ ਪਰਿਵਾਰ ਦੀ ਕਿਸੇ ਲੜਕੀ ਦਾ ਵਿਆਹ ਹੋ ਜਾਂਦਾ ਹੈ ਅਤੇ ਉਸ ਦਾ ਨਾਮ ਪੇਕੇ ਪਰਿਵਾਰ ਵੱਲੋਂ ਰਾਸ਼ਨ ਕਾਰਡ ਵਿੱਚੋਂ ਕਟਵਾ ਲਿਆ ਜਾਂਦਾ ਹੈ ਤਾਂ ਉਸ ਲੜਕੀ ਦਾ ਨਾਮ ਉਸ ਦੇ ਸਹੁਰੇ ਪਰਿਵਾਰ ਦੇ ਰਾਸ਼ਨ ਕਾਰਡ ਵਿਚ ਦਰਜ ਕੀਤਾ ਜਾਵੇ।
ਰੱਖੀ ਜ਼ਰੂਰੀ ਸ਼ਰਤ | New Ration card Punjab
ਹਾਲਾਂਕਿ ਇਸ ਲਈ ਇਹ ਜ਼ਰੂਰੀ ਹੈ ਕਿ ਸਹੁਰੇ ਪਰਿਵਾਰ ਦਾ ਵੀ ਪਹਿਲਾਂ ਐੱਨ. ਐੱਫ. ਐੱਸ. ਏ./ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਰਾਸ਼ਨ ਕਾਰਡ ਬਣਿਆ ਹੋਵੇ ਅਤੇ ਲੜਕੀ ਦਾ ਨਾਮ ਸ਼ਾਮਲ ਕਰਨ ਤੋਂ ਬਾਅਦ ਵੀ ਸਹੁਰਾ ਪਰਿਵਾਰ ਇਸ ਸਕੀਮ ਲਈ ਨਿਰਧਾਰਤ ਮਾਪਦੰਡ/ਯੋਗਤਾ ਪੂਰੀ ਕਰਦਾ ਹੋਵੇ। ਜੇਕਰ ਉਹ ਵਿਭਾਗ ਦੇ ਮਾਪਦੰਡਾਂ ‘ਤੇ ਪੂਰਾ ਉਤਰਦਾ ਹੈ ਤਾਂ ਉਹ ਬਿਨਾਂ ਕਿਸੇ ਰੁਕਾਵਟ ਰਾਸ਼ਨ ਕਾਰਡ ਸਕੀਮ ਦਾ ਲਾਭ ਲੈ ਸਕਦਾ ਹੈ।
Read Also : Cyclone Alert: ਗੁਆਂਢੀ ਦੇਸ਼ ਤੋਂ ਪੰਜਾਬ ਵੱਲ ਵਧ ਰਹੀ ਐ ਮੌਸਮੀ ਆਫ਼ਤ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਵਿਭਾਗ ਵੱਲੋਂ ਜਾਰੀ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਪ੍ਰਕਿਰਿਆ ਨਾਲ ਸੂਬੇ ਵਿਚ ਕੁੱਲ ਲਾਭਪਾਤਰੀਆਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਵੇਗਾ। ਇਸ ਲਈ, ਜੇਕਰ ਕਿਸੇ ਲੜਕੀ ਦੇ ਵਿਆਹ ਤੋਂ ਬਾਅਦ ਉਸਦਾ ਨਾਮ ਉਸਦੇ ਪੇਕੇ ਪਰਿਵਾਰ ਵਿੱਚੋਂ ਕੱਟਣ ਲਈ ਅਰਜ਼ੀ ਪ੍ਰਾਪਤ ਹੁੰਦੀ ਹੈ ਤਾਂ ਰਾਸ਼ਨ ਕਾਰਡ ਵਿਚੋਂ ਆਰ. ਸੀ. ਐੱਮ. ਐੱਸ. ਪੋਰਟਲ ਰਾਹੀਂ ਲੋੜੀਂਦਾ ਡਿਲੀਸ਼ਨ ਸਰਟੀਫਿਕੇਟ ਜਾਰੀ ਕੀਤਾ ਜਾਵੇ ਅਤੇ ਸਹੁਰੇ ਪਰਿਵਾਰ ਵੱਲੋਂ ਉਕਤ ਸਰਟੀਫਿਕੇਟ ਪ੍ਰਾਪਤ ਹੋਣ ‘ਤੇ ਉਸਦਾ ਨਾਮ ਸਹੁਰੇ ਪਰਿਵਾਰ ਵਿਚ ਦਰਜ ਕੀਤਾ ਜਾਵੇ।
ਵਿਭਾਗ ਨੇ ਸਮੂਹ ਫੀਲਡ ਅਮਲੇ ਨੂੰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ, ਜੇਕਰ ਲਾਭਪਾਤਰੀ ਲੜਕੀ ਦਾ ਨਾਮ ਕੱਟਣ/ਦਰਜ ਕਰਨ ਸਮੇਂ ਕਿਸੇ ਤਕਨੀਕੀ ਸਹਾਇਤਾ ਦੀ ਲੋੜ ਹੋਵੇ ਤਾਂ ਸਮਾਰਟ ਪੀ. ਡੀ. ਐੱਮ. ਟੀਮ/ਮੁੱਖ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।